ਜਾਅਲੀ ਡਿਗਰੀਆਂ ਬਣਾ ਕੇ ਵੇਚਣ ਵਾਲੇ ਗਿਰੋਹ ਦਾ ਪਰਦਾਫਾਸ਼

ਐਸ ਏ ਐਸ ਨਗਰ,17 ਫਰਵਰੀ (ਸ ਬ) ਰਜਿਸਟ੍ਰੇਸ਼ਨ ਬੋਰਡ ਆਫ ਪੰਜਾਬ ਆਯੂਰਵੈਦ ਪ੍ਰੈਕਟੀਸ਼ਨਰ ਵਲੋਂ ਬਣਾਈ ਕਮੇਟੀ ਨੇ ਮੁਹਾਲੀ ਦੇ ਫੇਸ 7 ਵਿਚ ਜਾਅਲੀ ਡਿਗਰੀਆਂ ਬਣਾ ਕੇ ਲੋਕਾਂ ਨੂੰ ਵੇਚਣ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ| ਜਾਣਕਾਰੀ ਮੁਤਾਬਕ ਇਹ ਗਿਰੋਹ ਪਿਛਲੇ ਲੰਮੇ ਸਮੇਂ ਤੋਂ ਜਾਅਲੀ ਡਿਗਰੀਆਂ ਵੇਚ ਕੇ ਭੋਲੇ-ਭਾਲੇ ਲੋਕਾਂ ਨੂੰ ਆਪਣਾ ਸ਼ਿਕਾਰ ਬਣਾ ਰਿਹਾ ਸੀ| ਜਿਸ ਸੰਬੰਧੀ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਛਾਪੇਮਾਰੀ ਕਰਕੇ ਸਾਰਾ ਰਿਕਾਰਡ ਕਬਜ਼ੇ ਵਿਚ ਲੈ ਲਿਆ ਗਿਆ| ਦੱਸਿਆ ਜਾ ਰਿਹਾ ਹੈ ਕਿ ਦਫਤਰ ਦਾ ਸਟਾਫ ਮੌਕੇ ਤੋਂ ਫਰਾਰ ਹੋ ਗਿਆ|
ਇਹ ਛਾਪਾਮਾਰ ਟੀਮ ਡਾ               ਰਾਕੇਸ਼ ਸ਼ਰਮਾ ਡਾਇਰੈਕਟਰ ਆਫ ਆਯੁਰਵੈਦਾ ਪੰਜਾਬ,ਡਾ ਸੰਜੀਵ ਗੋਇਲ ਰਜਿਸਟਰਾਰ ਬੋਰਡ ਆਫ ਪੰਜਾਬ ਆਯੂਰਵੈਦ ਅਤੇ ਯੂਨਾਨੀ ਸਿਸਟਮਜ  ਆਫ ਮੈਡੀਸਨ ਪੰਜਾਬ ਅਤੇ ਵੈਦ ਜਗਜੀਤ ਸਿੰਘ ਵਾਈਸ ਚੇਅਰਮੈਨ ਬੋਰਡ ਆਫ ਪੰਜਾਬ ਆਯੂਰਵੈਦ ਅਤੇ ਯੂਨਾਨੀ ਸਿਸਟਮਜ  ਆਫ ਮੈਡੀਸਨ ਪੰਜਾਬ ਉਪਰ ਆਧਾਰਿਤ ਸੀ| ਇਸ ਟੀਮ ਨੇ ਦਸਿਆ ਕਿ ਪੰਜਾਬ ਸਰਕਾਰ ਨੂੰ  ਲੰਮੇਂ ਸਮੇਂ ਤੋਂ ਸ਼ਿਕਾਇਤਾਂ ਮਿਲ ਰਹੀਆਂ ਸਨ ਕਿ ਮੁਹਾਲੀ ਵਿਚ ਜਾਅਲੀ ਡਿਗਰੀਆਂ ਦਾ ਧੰਦਾ ਜੋਰ ਸ਼ੋਰ ਨਾਲ ਚੱਲ ਰਿਹਾ ਹੈ| ਇਸ ਲਈ ਸਰਕਾਰ ਨੇ ਤਿੰਨ ਮੈਂਬਰੀ ਕਮੇਟੀ ਦਾ ਗਠਨ ਕਰਕੇ ਰਿਪੋਰਟ ਦੇਣ ਲਈ ਕਿਹਾ ਹੈ|
ਇਸੇ ਦੌਰਾਨ ਹੀ ਇਸ ਟੀਮ ਨੇ ਇਥੇ ਛਾਪਾ ਮਾਰਕੇ ਸਰਟੀਫਿਕੇਟ ਅਤੇ ਹੋਰ ਸਮਾਨ ਜਬਤ ਕੀਤਾ  ਹੈ|
ਪ੍ਰਾਪਤ ਜਾਣਕਾਰੀ ਅਨੁਸਾਰ ਇਸ ਸੰਸਥਾ ਵੱਲੋਂ ਬੀ ਏ ਐਮ ਐਸ ਦੇ ਸਰਟੀਫਿਕੇਟ ਜਾਰੀ ਕੀਤੇ ਜਾ ਰਹੇ ਸਨ, ਜਿਸ ਦੀਆਂ ਸ਼ਿਕਾਇਤਾਂ ਮਿਲੀਆਂ ਸਨ ਕਿ ਇਹ               ਸਰਟੀਫਿਕੇਟ ਜਾਅਲੀ ਹੁੰਦੇ ਹਨ|
ਇਸੇ ਦੌਰਾਨ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਇਸ ਗਿਰੋਹ ਦੇ ਮੈਂਬਰਾਂ ਦੇ ਸੰਬੰਧ ਪੰਜਾਬ ਦੇ ਕਈ ਸਿਆਸੀ ਆਗੂਆਂ ਨਾਲ ਵੀ ਦੱਸੇ ਜਾ ਰਹੇ ਹਨ ਅਤੇ ਇਸ ਮਾਮਲੇ ਦੀ ਇਕ ਹੋਰ ਗੱਲ ਗੌਰ ਕਰਨ ਵਾਲੀ ਹੈ ਕਿ ਇਸ ਛਾਪੇਮਾਰੀ ਵਿਚ ਮੁਹਾਲੀ ਪੁਲੀਸ ਸ਼ਾਮਲ ਨਹੀਂ ਸੀ|

Leave a Reply

Your email address will not be published. Required fields are marked *