ਜਾਅਲੀ ਰਸੀਦਾਂ ਦੇ ਮਾਮਲੇ ਦੀ ਜਾਂਚ 15 ਸਾਲ ਪਹਿਲਾਂ ਹੋਏ ਘਪਲੇ ਨਾਲ ਜੋੜ ਕੇ ਕੀਤੀ ਜਾਵੇ : ਨਿਸ਼ਾਂਤ ਸ਼ਰਮਾ

ਖਰੜ, 14 ਜਨਵਰੀ (ਸ.ਬ.) ਸ਼ਿਵ ਸੈਨਾ ਹਿੰਦ ਦੇ ਪ੍ਰਧਾਨ ਸ੍ਰੀ ਨਿਸ਼ਾਂਤ ਸ਼ਰਮਾ ਨੇ ਕਿਹਾ ਹੈ ਕਿ ਨਗਰ ਕੌਂਸਲ ਖਰੜ ਵਿੱਚ ਜਾਲੀਰਸੀਦਾਂ, ਪ੍ਰਾਪਰਟੀ ਟੈਕਸ ਦੀਆਂ ਜਾਲੀ ਰਸੀਦਾਂ, ਐਨ ਓ ਸੀ ਦੇ ਮਾਮਲੇ ਸਾਹਮਣੇ ਆਏ ਹਨ, ਜਿਹਨਾਂ ਦੇ ਤਾਰ ਇਸ ਕੌਂਸਲ ਵਿੱਚ 15 ਸਾਲ ਪਹਿਲਾਂ ਹੋਏ ਘਪਲੇ ਨਾਲ ਜੁੜੇ ਹੋ ਸਕਦੇ ਹਨ, ਇਸ ਲਈ ਇਸ ਘਪਲੇ ਸਬੰਧੀ ਪਹਿਲਾਂ ਹੋਏ ਘਪਲੇ ਵਿੱਚ ਸ਼ਾਮਲ ਵਿਅਕਤੀਆਂ ਤੋਂ ਪੁਛਗਿਛ ਕੀਤੀ ਜਾਣੀ ਚਾਹੀਦੀ ਹੈ|
ਅੱਜ ਇੱਥੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਸ੍ਰੀ ਸ਼ਰਮਾ ਨੇ ਕਿਹਾ ਕਿ ਸਾਲ 2003 ਵਿੱਚ ਵੀ ਚੁੰਗੀ ਦੀਆਂ ਨਕਲੀ ਰਸੀਦਾਂ ਫੜੀਆਂ ਜਾਣ ਕਰਕੇ ਖਰੜ ਨਗਰ ਕੌਂਸਲ ਚਰਚਾ ਵਿੱਚ ਰਹੀ ਸੀ| ਉਸ ਮੌਕੇ ਨਗਰ ਕੌਂਸਲ ਦੇ ਕਲਰਕਾਂ ਵਲੋਂ ਇਕ ਵਾਹਨ ਚਾਲਕ ਲੇਖਰਾਜ ਵਸਨੀਕ ਖਰੜ ਦੀਆਂ ਕੱਟੀਆਂ ਗਈਆਂ ਰਸੀਦਾਂ ਨਕਲੀ ਨਿਕਲੀਆਂ ਸਨ| ਉਸ ਸਮੇਂ ਇਸ ਮਾਮਲੇ ਦੀ ਜਾਂਚ ਵਿਜੀਲੈਂਸ ਵਲੋਂ ਕੀਤੀ ਗਈ ਸੀ| ਉਹਨਾਂ ਕਿਹਾ ਕਿ ਉਸ ਸਮੇਂ ਪੰਜ ਕਲਰਕਾਂ ਨੂੰ ਜਾਂਚ ਦੇ ਦਾਇਰੇ ਵਿੱਚ ਲਿਆਂਦਾ ਗਿਆ ਸੀ|
ਉਹਨਾਂ ਕਿਹਾ ਕਿ ਉਸ ਮੌਕੇ ਦੋਸ਼ੀ ਪਾਏ ਗਏ ਕਲਰਕਾਂ ਖਿਲਾਫ ਸਖਤ ਕਾਰਵਾਈ ਨਹੀਂ ਕੀਤੀ ਗਈ, ਜਿਸ ਕਾਰਨ ਹੁਣ 15 ਸਾਲ ਬਾਅਦ ਇਸ ਨਗਰ ਕੌਂਸਲ ਵਿੱਚ ਮੁੜ ਜਾਲੀ ਰਸੀਦਾਂ ਦਾ ਮਾਮਲਾ ਸਾਹਮਣੇ ਆਇਆ ਹੈ| ਉਹਨਾਂ ਮੰਗ ਕੀਤੀ ਕਿ ਓਪਰੋਕਤ ਮਾਮਲੇ ਦੀ ਜਾਂਚ ਦੌਰਾਨ 15 ਸਾਲ ਪਹਿਲਾਂ ਦੇ ਮਾਮਲੇ ਨਾਲ ਜੋੜਕੇ ਕੀਤੀ ਜਾਵੇ| ਇਸ ਮੌਕੇ ਉਹਨਾਂ ਦੇ ਨਾਲ ਪਾਰਟੀ ਨੇਤਾ ਰਜਿੰਦਰ ਧਾਰੀਵਾਲ ਅਤੇ ਕੀਰਤ ਸਿੰਘ ਮੁਹਾਲੀ ਵੀ ਮੌਜੂਦ ਸਨ|

Leave a Reply

Your email address will not be published. Required fields are marked *