ਜਾਇਦਾਦ ਦੀ ਰਜਿਸਟ੍ਰੀ ਲਈ ਵਿਦੇਸ਼ਾਂ ਤੋਂ ਆਉਂਦੇ ਦਸਤਾਵੇਜਾਂ ਨੂੰ ਇੰਬੋਸ ਕਰਨ ਲਈ ਦਿੱਤੇ ਗਏ ਸਮੇਂ ਨੂੰ 90 ਦਿਨਾਂ ਲਈ ਵਧਾਇਆ

ਐਸ.ਏ.ਐਸ.ਨਗਰ, 2 ਜੂਨ (ਸ.ਬ.) ਪੰਜਾਬ ਸਰਕਾਰ ਦੇ ਮਾਲ ਪੁਨਰਵਾਸ ਅਤੇ ਡਿਜਾਸਟਰ ਮੈਨੇਜਮੈਂਟ ਵਿਭਾਗ (ਅਸਟਾਮ ਅਤੇ ਰਜਿਸਟਰੀ ਸ਼ਾਖਾ) ਵਲੋਂ ਵਿਦੇਸ਼ਾਂ ਤੋਂ ਆਉਂਦੇ ਦਸਤਾਵੇਜਾਂ ਨੂੰ ਇੰਬੋਸ ਕਰਨ ਲਈ ਦਿੱਤੇ ਗਏ ਕੀਤੇ ਸਮੇਂ ਨੂੰ 90 ਦਿਨਾਂ ਵਿੱਚ ਢਿੱਲ ਦੇਣ ਦਾ ਐਲਾਨ ਕੀਤਾ ਗਿਆ ਹੈ| ਇਸ ਸੰਬੰਧੀ ਵਿਭਾਗ ਵਲੋਂ ਪੰਜਾਬ ਰਾਜ ਦੇ ਸਮੂਹ ਮੰਡਲਾਂ ਦੇ ਕਮਿਸ਼ਨਰਾਂ ਅਤੇ ਡਿਪਟੀ ਕਮਿਸ਼ਨਰਾਂ ਨੂੰ ਪੱਤਰ ਲਿਖ ਕੇ ਜਾਣਕਾਰੀ ਦਿੱਤੀ ਗਈ ਹੈ|
ਪੱਤਰ ਵਿੱਚ ਕਿਹਾ ਗਿਆ ਹੈ ਕੋਵਿਡ-19 ਕਾਰਨ ਲਾਕ ਡਾਊਨ ਹੋਣ ਕਰਕੇ ਵਿਦੇਸ਼ਾਂ ਤੋਂ ਆਉਂਦੀਆਂ ਪਾਵਰ ਆਫ ਅਟਾਰਨੀਆਂ (ਮੁਖਤਿਆਰਨਾਮੇ) ਦੀ ਇਬੋਸਿੰਗ ਦਾ ਸਮਾਂ ਬੀਤ ਜਾਣ ਕਾਰਨ ਇੰਬੋਸ ਨਹੀਂ ਕੀਤੀਆਂ ਜਾ ਸਕੀਆਂ| ਇਸ ਸੰਬੰਧੀ ਵਿਭਾਗ ਵਲੋਂ ਨਿਯਮਾਂ ਵਿੱਚ ਢਿੱਲ ਦਿੰਦਿਆਂ ਜਿਹੜੀਆਂ ਪਾਵਰ ਅਟਾਰਨੀਆਂ/ਵਿਦੇਸ਼ਾਂ ਤੋਂ ਆਉਂਦੇ ਦਸਤਾਵੇਜਾਂ ਦੀ ਮਿਆਦ ਲਾਕ ਡਾਊਨ ਦੌਰਾਨ ਪੁੱਗ ਗਈ ਹੈ, ਦੀ ਮਿਆਦ ਵਿੱਚ ਹੋਰ 90 ਦਿਨ ਦਾ ਵਾਧਾ ਕੀਤਾ ਗਿਆ ਹੈ| ਇਹ ਵਾਧਾ ਪੱਤਰ ਜਾਰੀ ਹੋਣ ਦੀ ਮਿਤੀ (2 ਜੂਨ 2020) ਤੋਂ 90 ਦਿਨ ਤੱਕ ਕੀਤਾ ਗਿਆ ਹੈ|

Leave a Reply

Your email address will not be published. Required fields are marked *