ਜਾਇਦਾਦ ਦੀ ਰਜਿਸਟ੍ਰੇਸ਼ਨ ਵਾਸਤੇ ਸਟਾਂਪ ਡਿਊਟੀ ਵਿੱਚ ਕੀਤੀ ਗਈ ਕਟੌਤੀ ਸਬੰਧੀ ਪੱਕੀ ਨੋਟੀਫਿਕੇਸਨ ਕੀਤੀ ਜਾਵੇ : ਐਮ ਪੀ ਸੀ ਏ

ਐਸ.ਏ.ਐਸ. ਨਗਰ ,15 ਮਾਰਚ (ਸ.ਬ.) ਰੁਜ਼ਗਾਰ ਪ੍ਰਾਪਤੀ ਲਈ ਦਿਵਯਾਂਗਾਂ ਨੂੰ ਵੱਖ ਵੱਖ ਕੋਰਸਾਂ ਦੀ ਸਿਖਲਾਈ ਦੇਣ ਲਈ ਲੁਧਿਆਣਾ ਵਿਖੇ ਸਥਾਪਤ ਕੇਂਦਰ ਵਿਖੇ 2 ਅਪ੍ਰੈਲ ਤੋਂ 6 ਮਹੀਨਿਆਂ ਦਾ ਮੁਫਤ ਸਿਖਲਾਈ ਕੋਰਸ ਸ਼ੁਰੂ ਕੀਤਾ ਜਾ ਰਿਹਾ ਹੈ| ਇਸ ਸਬੰਧੀ ਜਾਣਕਾਰੀ ਦਿੰਦਿਆਂ ਨੈਸ਼ਨਲ ਕਰੀਅਰ ਸਰਵਿਸ ਸੈਂਟਰ ਲੁਧਿਆਣਾ ਦੇ ਸਹਾਇਕ ਡਾਇਰੈਕਟਰ ਪੰਕਜ ਜੈਨ ਨੇ ਦੱਸਿਆ ਕਿ ਇਸ ਸਿਖਲਾਈ ਕੋਰਸ ਵਿੱਚ ਕੰਪਿਊਟਰ, ਸ਼ਾਰਟਹੈਂਡ, ਟਾਈਪਿੰਗ ਦੀ ਸਿਖਲਾਈ ਦਿੱਤੀ ਜਾਵੇਗੀ| ਇਸ ਕੋਰਸ ਲਈ ਸਿੱਖਿਆਰਥੀ ਦਾ ਦਸਵੀਂ ਪਾਸ ਹੋਣਾ ਲਾਜ਼ਮੀ ਹੈ| ਉਹਨਾਂ ਦੱਸਿਆ ਕਿ ਇਸ ਤੋਂ ਇਲਾਵਾ ਟਰਨਰ, ਫਿੱਟਰ, ਵੈਲਡਿੰਗ, ਡਰੈਸ ਮੇਕਿੰਗ ਲਈ ਕਟਾਈ ਸਿਲਾਈ ਅਤੇ ਪਾਵਰ ਨਿਟਿੰਗ ਦੀ ਸਿਖਲਾਈ ਵੀ ਦਿੱਤੀ ਜਾਵੇਗੀ | ਇਹਨਾਂ ਕੋਰਸਾਂ ਲਈ ਸਿਖਿਆਰਥੀ ਦਾ 5ਵੀਂ ਪਾਸ ਹੋਣਾ ਲਾਜ਼ਮੀ ਹੈ| ਇਸ ਤੋਂ ਇਲਾਵਾ ਰੇਡੀਓ, ਟੀ ਵੀ ਅਤੇ ਕੰਪਿਊਟਰ ਹਾਰਡ ਵੇਅਰ ਦੀ ਵੀ ਸਿਖਲਾਈ ਦਿੱਤੀ ਜਾਵੇਗੀ, ਜਿਸ ਲਈ ਸਿੱਖਿਆਰਥੀ ਦਾ ਅਠਵੀਂ ਪਾਸ ਹੋਣਾ ਜ਼ਰੂਰੀ ਹੈ|
ਉਹਨਾਂ ਦੱਸਿਆ ਕਿ ਇਹਨਾਂ ਕੋਰਸਾਂ ਵਿੱਚ ਸਿਖਲਾਈ ਲੈਣ ਲਈ ਆਵੇਦਨ ਫਾਰਮ 23 ਮਾਰਚ ਤੱਕ ਜਮ੍ਹਾਂ ਕਰਵਾਏ ਜਾ ਸਕਦੇ ਹਨ| ਉਹਨਾਂ ਦੱਸਿਆ ਕਿ 26 ਮਾਰਚ ਨੂੰ ਕੌਂਸਲਿੰਗ ਹੋਵੇਗੀ ਅਤੇ 28 ਮਾਰਚ ਨੂੰ ਦਾਖਲਾ ਪੱਤਰ ਜਾਰੀ ਕਰ ਦਿੱਤੇ ਜਾਣਗੇ| ਉਹਨਾਂ ਦੱਸਿਆ ਕਿ 3 ਅਤੇ 4 ਅਪ੍ਰੈਲ ਨੂੰ ਸਿੱਖਿਆਰਥੀਆਂ ਅਤੇ ਉਨ੍ਹਾਂ ਦੇ ਮਾਂਪਿਆਂ ਨਾਲ ਮੀਟਿੰਗਾਂ ਕੀਤੀਆਂ ਜਾਣਗੀਆਂ ਅਤੇ 6 ਅਪ੍ਰੈਲ ਨੂੰ ਚਾਹਵਾਨ ਸਿਖਿਆਰਥੀਆਂ ਨੂੰ ਹੋਸਟਲ ਵਿੱਚ ਕਮਰੇ ਅਲਾਟ ਕਰ ਦਿੱਤੇ ਜਾਣਗੇ| ਉਹਨਾਂ ਕਿਹਾ ਕਿ ਹੋਰ ਵਧੇਰੇ ਜਾਣਕਾਰੀ ਲਈ ਸੈਂਟਰ ਦੇ ਟੈਲੀਫੋਨ ਨੰ: 0161-2490883 ਅਤੇ 0161-2970120 ਤੇ ਸੰਪਰਕ ਕੀਤਾ ਜਾ ਸਕਦਾ ਹੈ|
ਉਹਨਾਂ ਦੱਸਿਆ ਕਿ ਸਾਰਿਆਂ ਕੋਰਸਾਂ ਲਈ ਸਿੱਖਿਆਰਥੀ ਦੀ ਉਮਰ ਘੱਟੋ ਘੱਟ 15 ਸਾਲ ਦੀ ਹੋਣੀ ਚਾਹੀਦੀ ਹੈ ਅਤੇ ਉਹ ਭਾਰਤ ਦਾ ਨਾਗਰਕਿ ਹੋਵੇ ਅਤੇ ਉਸਨੂੰ ਸਮਰੱਥ ਅਧਿਕਾਰੀ ਵੱਲੋਂ ਜਾਰੀ ਕੀਤਾ ਗਿਆ 40 ਫੀਸਦੀ ਅਪੰਗਤਾ ਦਾ ਸਰਟੀਫਿਕੇਟ ਹੋਵੇ| ਉਹਨਾਂ ਕਿਹਾ ਕਿ ਸਿਖਲਾਈ ਲੈਣ ਦੇ ਚਾਹਵਾਨ ਦਿਵਯਾਂਗ ਕਿਸੇ ਵੀ ਕੰਮ ਵਾਲੇ ਦਿਨ ਸੈਂਟਰ ਤੋਂ ਮੁਫਤ ਆਵੇਦਨ ਫਾਰਮ ਲੈ ਸਕਦੇ ਹਨ| ਉਹਨਾਂ ਕਿਹਾ ਕਿ ਚਾਹਵਾਨ ਸਿਖਿਆਰਥੀ ਆਪਣੇ ਨਾਲ ਆਧਾਰ ਕਾਰਡ, ਅਪੰਗਤਾ ਦਾ ਸਰਟੀਫਿਕੇਟ, ਬੈਂਕ ਦੀ ਪਾਸ ਬੁਕ, ਜਾਤੀ ਪ੍ਰਮਾਣ ਪੱਤਰ ਅਤੇ ਵਿਦਿਅਕ ਯੋਗਤਾ ਦੇ ਪ੍ਰਮਾਣ ਪੱਤਰਾਂ ਦੀਆਂ ਅਸਲ ਅਤੇ ਫੋਟੋ ਕਾਪੀਆਂ ਤੋਂ ਇਲਾਵਾ ਪਾਸਪੋਰਟ ਸਾਈਜ਼ ਦੋ ਫੋਟੋਆਂ ਲੈ ਕੇ ਆਉਣ| ਉਹਨਾਂ ਕਿਹਾ ਕਿ ਸਿਖਲਾਈ ਲੈਣ ਦੇ ਚਾਹਵਾਨ ਦਿਵਯਾਂਗ ਯੁਵਕਾਂ ਨੂੰ ਹੋਸਟਲ ਦੀ ਵੀ ਸੀਮਤ ਸੀਟਾਂ ਲਈ ਸੁਵਿਧਾ ਦਿੱਤੀ ਜਾਵੇਗੀ ਅਤੇ ਮਿਲਣ ਵਾਲਾ ਵਜੀਫਾ ਵੀ ਦਿੱਤਾ ਜਾਵੇਗਾ|
ਉਹਨਾਂ ਕਿਹਾ ਕਿ ਦਿਵਯਾਂਗਾਂ ਲਈ ਇਹ ਇਕ ਵਧੀਆ ਉਪਰਾਲਾ ਹੈ ਜਿਸ ਨਾਲ ਉਹ ਆਪਣੀ ਪਸੰਦ ਅਤੇ ਯੋਗਤਾ ਅਨੁਸਾਰ ਕੋਰਸ ਦੀ ਸਿੱਖਿਆ ਹਾਸਲ ਕਰਕੇ ਨਾਂ ਸਿਰਫ ਆਪਣੇ ਆਪ ਨੂੰ ਸਾਬਤ ਕਰ ਸਕਦੇ ਹਨ ਸਗੋਂ ਰੁਜ਼ਗਾਰ ਦੇ ਵਧੇਰੇ ਮੌਕੇ ਹਾਸਲ ਕਰ ਕੇ ਸਮਾਜ ਵਿੱਚ ਆਮ ਲੋਕਾਂ ਵਾਂਗ ਬਿਨਾਂ ਕਿਸੇ ਸਹਾਰੇ ਦੇ ਆਪਣਾ ਜੀਵਨ ਬਤੀਤ ਕਰ ਸਕਦੇ ਹਨ|

Leave a Reply

Your email address will not be published. Required fields are marked *