ਜਾਇੰਟ ਐਕਸ਼ਨ ਕਮੇਟੀ ਦੀ ਮੀਟਿੰਗ ਹੋਈ

ਐਸ ਏ ਐਸ ਨਗਰ, 2 ਅਗਸਤ (ਸ.ਬ.) ਜਾਇੰਟ ਐਕਸ਼ਨ ਕਮੇਟੀ ਦੀ ਮੀਟਿੰਗ ਬੋਰਡ ਕਾਰਪੋਰੇਸ਼ਨ ਮਹਾਂਸੰਘ ਦੇ ਉਦਯੋਗ ਭਵਨ ਵਿਖੇ ਹੋਈ, ਜਿਸ ਵਿੱਚ ਰੀਜਨਲ ਪ੍ਰਾਵੀਡੰਟ ਫੰਡ ਕਮਿਸ਼ਨਰ ਵਲੋਂ ਰਿਟਾਇਰਡ ਮੁਲਾਜਮਾਂ ਨੂੰ ਵਧੀ ਹੋਈ ਪੈਨਸ਼ਨ ਦੀ ਅਦਾਇਗੀ ਕਰਨ ਵਿੱਚ ਕੀਤੀ ਜਾ ਰਹੀ ਦੇਰੀ ਕਾਰਨ ਪੈਦਾ ਹੋਈ ਸਥਿਤੀ ਬਾਰੇ ਵਿਚਾਰ ਚਰਚਾ ਕੀਤੀ ਗਈ| ਇਸ ਮੀਟਿੰਗ ਵਿੱਚ 7 ਅਗਸਤ ਨੂੰ ਰੀਜਨਲ ਪ੍ਰਾਵੀਡਂੈਟ ਫੰਡ ਕਮਿਸ਼ਨਰ ਦੇ ਸੈਕਟਰ 17 ਚੰਡੀਗੜ੍ਹ ਸਥਿਤ ਦਫਤਰ ਅੱਗੇ ਧਰਨਾ ਦੇਣ ਦਾ ਫੈਸਲਾ ਕੀਤਾ ਗਿਆ| ਇਸ ਮੌਕੇ ਮੁਲਾਜਮ ਆਗੂ ਕਸ਼ਮੀਰ ਸਿੰਘ ਪਨਸਪ, ਕੁਲਵਿੰਦਰ ਸਿੰਘ ਤੇ ਮਨਸਾ ਰਾਮ ਪੀ ਐਸ ਆਈ ਈ ਸੀ, ਬਲਬੀਰ ਸਿੰਘ ਸਡਿਊਨ ਕਾਸਟ ਕਾਰਪੋਰੇਸ਼ਨ, ਸੋਹਣ ਸਿੰਘ ਭੁੰਨੇ, ਦਿਲਬਾਰਾ ਸਿੰਘ, ਅਮਰਜੀਤ ਸਿੰਘ ਟਿਊਬਵੈਲ ਕਾਰਪੋਰੇਸ਼ਨ, ਤਾਰਾ ਦੱਤ ਤੇ ਗੁਰਦਿਆਲ ਚੰਦ ਪੀ ਟੀ ਐਲ ਵੀ ਮੌਜੂਦ ਸਨ|

Leave a Reply

Your email address will not be published. Required fields are marked *