ਜਾਇੰਟ ਐਸੋਸੀਏਸ਼ਨ ਆਫ ਕਾਲੇਜਿਸ (ਜੈਕ) ਦੇ ਅਹੁਦੇਦਾਰ ਚੁਣੇ

ਜਾਇੰਟ ਐਸੋਸੀਏਸ਼ਨ ਆਫ ਕਾਲੇਜਿਸ (ਜੈਕ) ਦੇ ਅਹੁਦੇਦਾਰ ਚੁਣੇ
ਸਤਨਾਮ ਸੰਧੂ, ਚਰਨਜੀਤ ਵਾਲੀਆ ਅਤੇ ਡਾ. ਅੰਸ਼ੂ ਕਟਾਰੀਆ ਨੂੰ ਅਹੁਦੇਦਾਰ ਚੁਣਿਆ
ਐਸ.ਏ.ਐਸ.ਨਗਰ, 8 ਅਗਸਤ (ਸ.ਬ.) ਵਿਦਿਆਰਥੀਆਂ, ਅਨਏਡਿਡ ਕਾਲਜਾਂ, ਮੈਨੇਜਮੈਂਟ ਅਤੇ ਸਰਕਾਰ ਵਿਚਾਲੇ ਬਿਹਤਰ ਸੰਪਰਕ ਬਣਾਉਨ ਲਈ ਚੰਡੀਗੜ੍ਹ ਦੇ ਨਾਮਵਰ ਸਿਖਿਆ ਸ਼ਾਸ਼ਤਰੀਆਂ ਨੂੰ ਜਾਇੰਟ ਐਸੋਸੀਏਸ਼ਨ ਆਫ ਕਾਲੇਜਿਸ (ਜੈਕ) ਦਾ ਅਹੁਦੇਦਾਰ ਚੁਣਿਆ ਗਿਆ ਹੈ|
ਇਸ ਮੌਕੇ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸ੍ਰ. ਸਤਨਾਮ ਸਿੰਘ ਸੰਧੂ ਨੂੰ ਮੁੱਖ ਸਰਪ੍ਰਸਤ, ਨਰਸਿੰਗ ਕਾਲੇਜਾਂ ਐਸੋਸੀਏਸ਼ਨ ਦੇ ਚਰਨਜੀਤ ਸਿੰਘ ਵਾਲੀਆ ਨੂੰ ਸਰਪ੍ਰਸਤ, ਪੁੱਕਾ ਦੇ ਪ੍ਰਧਾਨ ਅਤੇ ਆਰੀਅਨਜ਼ ਗਰੁੱਪ ਦੇ ਚੇਅਰਮੈਨ ਡਾ ਅੰਸ਼ੂ ਕਟਾਰੀਆ ਨੂੰ ਸਹਿ ਚੇਅਰਮੈਨ ਅਤੇ ਸਰਦਾਰ ਨਿਰਮਲ ਸਿੰਘ, ਈਟੀਟੀ ਫੈਡਰੇਸ਼ਨ ਨੂੰ ਸੀਨੀਅਰ ਮੀਤ ਪ੍ਰਧਾਨ ਚੁਣਿਆ ਗਿਆ|
ਇਸ ਮੌਕੇ ਨਵੇਂ ਚੁਣੇ ਗਏ                   ਅਹੁਦੇਦਾਰਾਂ ਸ੍ਰ. ਸਤਨਾਮ ਸਿੰਘ ਸੰਧੂ, ਡਾ. ਅੰਸ਼ੂ ਕਟਾਰੀਆ, ਸ੍ਰ. ਚਰਨਜੀਤ ਸਿੰਘ ਵਾਲੀਆ ਅਤੇ ਸ੍ਰ. ਨਿਰਮਲ ਸਿੰਘ ਨੇ ਕਿਹਾ ਕਿ ਸਿੱਖਿਆ ਖੇਤਰ ਵਿੱਚ ਦਰਪੇਸ਼ ਸੰਕਟ ਨੂੰ ਦੂਰ ਕਰਨ ਲਈ ਅਤੇ ਪੰਜਾਬ ਦੀਆਂ ਸੰਸਥਾਵਾਂ ਵਿੱਚ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਜੁਆਇੰਟ ਐਸੋਸੀਏਸ਼ਨ ਆਫ ਕਾਲੇਜਿਸ ਦਾ ਗਠਨ ਕੀਤਾ ਗਿਆ ਹੈ|  ਉਹਨਾਂ ਕਿਹਾ ਕਿ ਇਹ ਸੰਸਥਾ ਇਹ ਯਕੀਨੀ ਕਰੇਗੀ ਕਿ ਹਰੇਕ ਵਿਦਿਆਰਥੀ ਆਪਣੇ ਵਧੀਆ ਭਵਿੱਖ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਵਿਸ਼ਵਵਿਆਪੀ ਪੱਧਰ ਦੇ ਮਾਹੌਲ ਵਿੱਚ ਚੰਗੀ ਸਿਖਿਆ ਹਾਸਲ ਕਰ ਸਕੇ|
ਇਸ ਮੌਕ ਜੈਕ ਦੇ ਹੋਰ ਮੈਂਬਰਾਂ ਨੂੰ ਵੀ ਸਰਬਸੰਮਤੀ ਨਾਲ ਨਿਯੁਕਤ ਕੀਤਾ ਗਿਆ ਜਿਹਨਾਂ ਵਿੱਚ                   ਫੈਡਰੇਸ਼ਨ ਸਕੂਲ ਐਸੋਸੀਏਸ਼ਨਾਂ ਦੇ ਪ੍ਰਧਾਨ, ਸ. ਜਗਜੀਤ ਸਿੰਘ ਨੂੰ ਪ੍ਰਧਾਨ, ਪੁਟੀਆ ਦੇ ਪ੍ਰਧਾਨ ਡਾ. ਗੁਰਮੀਤ ਸਿੰਘ ਧਾਲੀਵਾਲ ਚੇਅਰਮੈਨ ਵਜੋਂ, ਸ਼੍ਰੀ ਜਸਨਿਕ ਸਿੰਘ, ਬੀ.ਐਡ                   ਐਸੋਸੀਏਸ਼ਨ, ਸਤਵਿੰਦਰ ਸੰਧੂ, ਬੀ.ਐਡ ਐਸੋਸੀਏਸ਼ਨ ਜੀਐਨਡੀਯੂ ਕਾਲੇਜਾਂ ਅਤੇ ਸ਼੍ਰੀ ਵਿਪਨ ਸ਼ਰਮਾ, ਕਨਫੈਡਰੇਸ਼ਨ ਆਫ ਅਨਏਡਿਡ             ਕਾਲੇਜ ਐਸੋਸੀਏਸ਼ਨ ਨੂੰ ਉਪ-ਪ੍ਰਧਾਨਾਂ ਵਜੋਂ, ਸ. ਸੁਖਮੰਦਰ ਸਿੰਘ ਚੱਠਾ, ਪ੍ਰਧਾਨ, ਪੰਜਾਬ ਅਨਏਡਿਡ ਡਿਗਰੀ                  ਕਾਲੇਜਿਜ਼ ਐਸੋਸੀਏਸ਼ਨ (ਪੂਡਕਾ) ਨੂੰ ਜਨਰਲ ਸੱਕਤਰ, ਸ਼੍ਰੀ ਸ਼ੀਮਾਂਸ਼ੂ ਗੁਪਤਾ, ਆਈਟੀਆਈ ਐਸੋਸੀਏਸ਼ਨ ਨੂੰ ਵਿੱਤ ਸਕੱਤਰ ਅਤੇ ਸ. ਰਾਜਿੰਦਰ ਧਨੋਆ, ਪੌਲੀਟੈਕਨਿਕ ਐਸੋਸੀਏਸ਼ਨ ਦੇ ਐਸੋਸੀਏਸ਼ਨ ਦਾ ਸਕੱਤਰ ਬਣਾਇਆ ਗਿਆ ਹੈ|

Leave a Reply

Your email address will not be published. Required fields are marked *