ਜਾਗਰੂਕਤਾ ਕੈਂਪ ਲਗਾਇਆ

ਐਸ ਏ ਐਸ ਨਗਰ, 12 ਜਨਵਰੀ (ਸ.ਬ.) ਲਾਂਡਰਾ ਗੈਸ ਏਜੰਸੀ ਵੱਲੋਂ ਪਿੰਡ ਰਸਨਹੇੜੀ ਵਿਖੇ ਗੈਸ ਕੁਨੈਕਸ਼ਨ ਦੀ ਸਾਂਭ ਸੰਭਾਲ ਸਬੰਧੀ ਜਾਗਰੂਕਤਾ ਕੈਂਪ ਲਗਾਇਆ ਗਿਆ| ਗੈਸ ਏਜੰਸੀ ਦੇ ਮਾਲਕ ਸ੍ਰੀ ਅਸ਼ੀਸ਼ ਵੈਦ ਨੇ ਦੱਸਿਆ ਕਿ ਏਜੰਸੀ ਦਾ ਮੁੱਖ ਮੁੱਦਾ ਪਿੰਡ ਨੂੰ ਧੂੰਆਂ ਰਹਿਤ ਬਣਾਉਣਾ ਹੈ| ਇਸ ਕੈਂਪ ਦੌਰਾਨ ਉਨ੍ਹਾਂ ਲੋਕਾਂ ਨੂੰ ਐਲ. ਪੀ. ਜੀ. ਦੀ ਸੁਰੱਖਿਆ ਸੰਬੰਧੀ ਵਰਤੋਂ ਅਤੇ ਜਿਹੜੇ ਬਾਲਣ ਧੂੰਆਂ ਨਹੀਂ ਕਰਦੇ ਉਨ੍ਹਾਂ ਦੇ ਸਿਹਤ ਸੰਬੰਧੀ ਫਾਇਦੇ ਬਾਰੇ ਵੀ ਜਾਣੂੰ ਕਰਵਾਇਆ ਗਿਆ| ਇਸ ਮੌਕੇ ਲਾਂਡਰਾਂ ਗੈਸ ਏਜੰਸੀ ਦੇ ਮੈਨੇਜਰ ਪਰਜੀਤ ਸਿੰਘ, ਪੰਚ ਹਰਪ੍ਰੀਤ ਕੌਰ ਅਤੇ ਹੋਰ ਪਿੰਡ ਵਾਸੀ ਮੌਜੂਦ ਸਨ|

Leave a Reply

Your email address will not be published. Required fields are marked *