ਜਾਗਰੂਕਤਾ ਸੈਮੀਨਾਰ ਕਰਵਾਇਆ


ਐਸ  ਏ ਐਸ ਨਗਰ, 12 ਨਵੰਬਰ (ਆਰ ਪੀ ਵਾਲੀਆ) ਈ ਐਸ ਆਈ ਹਸਪਤਾਲ ਫੇਜ਼ 7 ਮੁਹਾਲੀ ਦੇ ਐਸ ਐਮ ਓ ਡਾ. ਦਰਸ਼ਨ ਸਿੰਘ ਦੀ ਅਗਵਾਈ ਵਿੱਚ ਕੋਵਿਡ ਮਹਾਂਮਾਰੀ ਰੋਕਥਾਮ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ| 
ਇਸ ਮੌਕੇ ਡਾ. ਮਨਜੀਤ ਕੌਰ, ਡਾ. ਆਦਰਸ਼ਪਾਲ ਕੌਰ, ਡਾ. ਨਰਿੰਦਰ ਮੋਹਨ ਅਤੇ ਹੋਰ ਮੈਡੀਕਲ ਅਫਸਰਾਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਰਦੀ ਅਤੇ ਹਰ ਦਿਨ ਵੱਧ ਰਹੇ ਪ੍ਰਦੂਸ਼ਣ ਮੌਕੇ  ਡੇਂਗੂ ਤੇ ਸਵਾਈਨ ਫਲੂ ਦਾ ਖਤਰਾ ਹੋਰ ਵੀ ਮਾਰੂ ਹੋ ਸਕਦਾ ਹੈ| ਇਸ ਲਈ ਕੋਰੋਨਾ, ਡੇਂਗੂ ਅਤੇ ਸਵਾਈਨ ਫਲੂ ਰੋਕਥਾਮ ਹਦਾਇਤਾਂ ਦੀ ਪਾਲਣਾ ਕੀਤੀ ਜਾਣੀ ਚਾਹੀਦੀ ਹੈ ਅਤੇ ਬੁਖਾਰ ਹੋਣ ਤੇ ਤੁਰੰਤ ਹਸਪਤਾਲ ਜਾਣਾ ਚਾਹੀਦਾ ਹੈ| ਉਹਨਾਂ ਕਿਹਾ ਕਿ ਦਿਵਾਲੀ ਮੌਕੇ ਚਲਾਏ ਜਾਣ ਵਾਲੇ ਪਟਾਕਿਆਂ ਕਾਰਨ ਬਹੁਤ ਪ੍ਰਦੂਸ਼ਣ ਫੈਲਦਾ ਹੈ ਅਤੇ ਇਸ ਪ੍ਰਦੂਸ਼ਣ ਕਾਰਨ ਕੋਰੋਨਾ ਦੇ ਫੈਲਣ ਦਾ ਖ ਤਰਾ ਹੋਰ ਵੀ ਵੱਧ ਜਾਂਦਾ ਹੈ| ਇਸ ਲਈ ਲੋਕਾਂ ਨੂੰ ਤਿਉਹਾਰਾਂ ਮੌਕੇ ਪਟਾਕੇ ਨਹੀਂ ਚਲਾਉਣੇ ਚਾਹੀਦੇ| ਇਸ ਮੌਕੇ ਈ ਐਸ ਆਈ ਹਸਪਤਾਲ ਫੇਜ਼ 7 ਦੇ ਸਟਾਫ ਮਂੈਬਰ ਯੋਗੇਸ, ਪ੍ਰਮਿੰਦਰ ਕੌਰ, ਰਵਿੰਦਰ ਕੌਰ, ਸੰਗੀਤ ਕੁਮਾਰ ਵੀ ਮੌਜੂਦ ਸਨ| 

Leave a Reply

Your email address will not be published. Required fields are marked *