ਜਾਟ ਅੰਦੋਲਨ ਦਾ 12ਵਾਂ ਦਿਨ, ਰੋਹਤਕ ਵਿੱਚ ਚੋਰਾਂ ਨੇ ਸਾੜੇ 2 ਏ.ਟੀ.ਐਮ.

ਰੋਹਤਕ, 9 ਫਰਵਰੀ (ਸ.ਬ.) ਅੱਜ ਜਾਟ ਅੰਦੋਲਨ ਦਾ 12ਵਾਂ ਦਿਨ ਹੈ| ਜਿਸ ਕਾਰਨ ਸੁਰੱਖਿਆ ਵਿੱਚ ਪੁਲੀਸ ਫੋਰਸ ਤਾਇਨਾਤ ਹੈ| ਦੂਜੇ ਪਾਸੇ ਰੋਹਤਕ ਸ਼ਹਿਰ ਵਿੱਚ ਚੋਰਾਂ ਦਾ ਆਤੰਕ ਛਾਇਆ ਹੋਇਆ ਹੈ| ਸ਼ਹਿਰ ਵਿੱਚ ਪੁਲੀਸ ਗਸ਼ਤੀ ਨਾ ਹੋਣ ਕਾਰਨ ਚੋਰਾਂ ਦੇ ਹੌਂਸਲੇ ਵਧ ਗਏ ਹਨ| ਉਨ੍ਹਾਂ ਵਿੱਚ ਪੁਲੀਸ ਦਾ ਕੋਈ ਡਰ ਨਜ਼ਰ ਨਹੀਂ ਆ ਰਿਹਾ ਹੈ| ਮਿਲੀ ਜਾਣਕਾਰੀ ਅਨੁਸਾਰ ਸ਼ਹਿਰ ਦੇ ਗਾਂਧੀ  ਕੈਂਪ ਇਲਾਕੇ ਵਿੱਚ ਸਥਿਤ ਐਸ.ਬੀ.ਆਈ. ਦੇ ਏ.ਟੀ.ਐਮ. ਵਿੱਚ ਸੁਰੱਖਿਆ ਕਰਮਚਾਰੀ ਨੂੰ ਬੰਧਕ ਬਣਾ ਕੇ ਲੁੱਟਣ ਦੀ ਕੋਸ਼ਿਸ਼ ਕੀਤੀ ਗਈ| ਜਦੋਂ ਚੋਰ ਏ.ਟੀ.ਐਮ. ਲੁੱਟਣ ਵਿੱਚ ਅਸਫਲ ਹੋਏ ਤਾਂ ਉਨ੍ਹਾਂ ਨੇ ਏ.ਟੀ.ਐਮ. ਵਿੱਚ ਅੱਗ ਲਾ ਦਿੱਤੀ| ਅੱਗ ਲੱਗਣ ਕਾਰਨ 2 ਏ.ਟੀ.ਐਮ. ਮਸ਼ੀਨਾਂ ਸੜ ਕੇ ਪੂਰੀ ਤਰ੍ਹਾਂ ਸੁਆਹ ਹੋ ਗਈਆਂ ਹਨ|
ਏ.ਟੀ.ਐਮ. ਵਿੱਚ ਅੱਗ ਲੱਗੀ ਦੇਖ ਨੇੜੇ-ਤੇੜੇ ਦੇ ਲੋਕਾਂ ਨੇ ਪੁਲੀਸ, ਫਾਇਰ ਬ੍ਰਿਗੇਡ ਵਿਭਾਗ ਨੂੰ ਸੂਚਨਾ ਦਿੱਤੀ| ਉਸ ਤੋਂ ਬਾਅਦ ਫਾਇਰ     ਬ੍ਰਿਗੇਡ ਦੀ ਗੱਡੀ ਨੇ ਉੱਥੇ ਪੁੱਜ ਕੇ ਅੱਗ ਤੇ ਕਾਬੂ ਪਾਇਆ| ਏ.ਟੀ.ਐਮ. ਗਾਰਡ ਅਨੁਸਾਰ ਘਟਨਾ ਰਾਤ ਕਰੀਬ 2 ਵਜੇ ਦੀ ਹੈ| ਤਿੰਨ ਚੋਰ ਸਨ, ਜਿਨ੍ਹਾਂ ਨੇ ਪਹਿਲਾਂ ਉਸ ਨੂੰ ਬੰਧਕ ਬਣਾਇਆ ਅਤੇ ਏ.ਟੀ.ਐਮ. ਲੁੱਟਣ ਦੀ ਕੋਸ਼ਿਸ਼ ਕੀਤੀ ਅਤੇ ਉਸ ਤੋਂ ਬਾਅਦ ਅੱਗ ਲਾ ਕੇ ਦੌੜ ਗਏ| ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਪੁਲੀਸ ਜਾਟ ਧਰਨੇ ਤੇ ਲਾਏ ਹੋਈ ਹੈ, ਜਦੋਂ ਚੋਰ ਬਿਨਾਂ ਡਰ ਦੇ ਘੁੰਮ ਰਹੇ ਹਨ| ਪੁਲੀਸ ਹੁੰਦੀ ਤਾਂ ਇਹ ਨਹੀਂ ਹੁੰਦਾ| ਪੁਲੀਸ ਤਾਂ ਫਾਇਰ ਬ੍ਰਿਗੇਡ ਤੋਂ ਬਾਅਦ ਆਈ ਅਤੇ ਫਾਇਰ ਬ੍ਰਿਗੇਡ ਨੂੰ ਲੋਕਾਂ ਨੇ ਬੁਲਾਇਆ|
ਪੁਲੀਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ| ਬੈਂਕ ਮੈਨੇਜਰ ਤੋਂ ਪਤਾ ਲੱਗੇਗਾ ਕਿ ਏ.ਟੀ.ਐਮ. ਮਸ਼ੀਨ ਵਿੱਚ ਕਿੰਨਾ ਕੈਸ਼ ਸੀ|

Leave a Reply

Your email address will not be published. Required fields are marked *