ਜਾਤੀਵਾਦ ਦਾ ਸਹਾਰਾ ਲੈਣ ਲੱਗ ਗਈਆਂ ਉੱਤਰ ਪ੍ਰਦੇਸ਼ ਦੀਆਂ ਚੋਣਾਂ ਵਿੱਚ ਰਾਜਸੀ ਪਾਰਟੀਆਂ

ਉੱਤਰ ਪ੍ਰਦੇਸ਼ ਚੋਣਾਂ ਜੇਕਰ ਹੁਣੇ ਵੀ ਅਬੂਝ ਪਹੇਲੀ ਬਣੀਆਂ ਹੋਈਆਂ ਹਨ, ਤਾਂ ਇਸਦਾ ਕਾਰਨ ਵੱਡੇ ਖਿਡਾਰੀਆਂ ਦੀ ਕਮਜੋਰੀ-ਮਜਬੂਤੀ ਅਤੇ ਮੀਡੀਆ ਦੀ ਗਫਲਤ ਤੋਂ ਵੀ ਜ਼ਿਆਦਾ ਵੋਟਰ ਦੀ ਚੁੱਪੀ ਹੈ| ਹਰ ਵਾਰ ਦੀ ਤਰ੍ਹਾਂ ਇਸ ਵਾਰ  ਵੋਟਰਾਂ ਵੱਲੋਂ ਕੋਈ ਸਪੱਸ਼ਟ ਸੰਕੇਤ ਨਹੀਂ ਆ ਰਿਹਾ ਹੈ| ਬੀਤੇ 25-30 ਸਾਲ ਦੀ ਉੱਤਰ ਪ੍ਰਦੇਸ਼ ਦੀ ਰਾਜਨੀਤੀ ਵਿੱਚ ਇਹ ਹਾਲਤ ਪਹਿਲੀ ਵਾਰ ਆਈ ਹੋਵੇ, ਇਹ ਦਾਅਵਾ ਤਾਂ ਨਹੀਂ ਕੀਤਾ ਜਾ ਸਕਦਾ, ਪਰ ਪਿਛਲੀਆਂ ਚੋਣਾਂ ਵਿੱਚ ਜਿਸ ਤਰ੍ਹਾਂ ਦੇ ਸੰਕੇਤ ਪਹਿਲਾਂ ਤੋਂ ਦਿਖਣ ਲੱਗਦੇ ਸਨ, ਉਹੋ ਜਿਹਾ ਇਸ ਵਾਰ ਨਜ਼ਰ ਨਹੀਂ ਆ ਰਿਹਾ ਹੈ| ਜਿਵੇਂ 2014 ਦੀਆਂ ਲੋਕਸਭਾ ਚੋਣਾਂ ਵਿੱਚ ਹੋਇਆ, ਉਸੇ ਤਰ੍ਹਾਂ ਦੀ ਲਹਿਰ ਤਾਂ ਖੈਰ ਕਿਤੇ ਨਾ ਦਿਖਦੀ ਪਰ ਉਸ ਤੋਂ ਪਹਿਲਾਂ ਦੀਆਂ ਦੋ ਵਿਧਾਨਸਭਾ ਚੋਣਾਂ ਦੀ ਤਰ੍ਹਾਂ ਦੀ ਪੌਣ ਵੀ ਨਹੀਂ ਵਗ ਰਹੀ ਹੈ| ਜੋ ਚੋਣ ਸਰਵੇਖਣ ਆਏ ਹਨ, ਉਨ੍ਹਾਂ ਨੇ ਸਮੱਸਿਆ ਹੋਰ ਵਧਾਈ ਹੀ ਹੈ| ਇੱਕ ਗੱਲ ਹੋਰ ਉਲਝਾਉਣ ਵਾਲੀ ਹੈ ਕਿ ਭਾਜਪਾ ਨੂੰ ਬੜਤ ਦਿਖਾਉਣ ਵਾਲੇ ਸਰਵੇਖਣ ਆਪਣੇ ਦਾਅਵੇ ਦਾ ਆਧਾਰ ਨਹੀਂ ਦੱਸ ਰਹੇ, ਜਦੋਂਕਿ ਜਿਆਦਾਤਰ ਭਾਜਪਾ ਨੂੰ ਅੱਗੇ ਜਾਂ ਸਭ ਤੋਂ ਵੱਡੀ ਪਾਰਟੀ ਦੱਸ ਰਹੇ ਹਨ|
ਆਪਣੀ-ਆਪਣੀ ਖੇਡ
ਉਨ੍ਹਾਂ ਦੀ ਖੇਡ ਜੋ ਹੈ, ਸਮਾਜਵਾਦੀ ਪਾਰਟੀ ਦੀ ਜੰਗ, ਗਠਜੋੜ ਤੇ ਸਸਪੈਂਸ ਅਤੇ ਭਾਜਪਾ ਦੇ ਨਾਲ ਉਮੀਦਵਾਰਾਂ ਨੂੰ ਲੈ ਕੇ ਅਖੀਰ ਤੱਕ ਭੁਲੇਖਾ ਬਣਾ ਕੇ ਰੱਖਣਾ ਵੀ ਚੋਣ ਦੇ ਹਾਲਾਤ ਨੂੰ ਅਸਪਸ਼ਟ ਬਣਾ ਰਿਹਾ ਹੈ| ਜੇਕਰ ਸਮਾਜਵਾਦੀ ਪਾਰਟੀ (ਐਸ ਪੀ), ਕਾਂਗਰਸ ਅਤੇ ਅਜਿਤ ਸਿੰਘ  ਦੀ ਪਾਰਟੀ ਦਾ ਗਠਜੋੜ ਹੋ ਜਾਵੇ ਤਾਂ ਜੰਗ ਇੱਕਦਮ ਵੱਖਰੀ ਹੋ ਜਾਵੇਗੀ| ਅਜਿਹਾ ਹੋਇਆ ਤਾਂ ਫਿਰ ਸਿਰਫ ਟਿਕਟ ਵੰਡ ਕੇ ਅਤੇ ਵਰਕਰਾਂ ਨੂੰ ਹੁਕਮ ਦੇ ਕੇ ਮਾਇਆਵਤੀ ਜੋ ਦਲਿਤ- ਮੁਸਲਿਮ-ਅਤਿ ਪਛੜਿਆ ਗਠਜੋੜ ਜ਼ਮੀਨ ਤੇ ਵੀ ਬਣਾ ਲੈਣਾ ਚਾਹੁੰਦੀ ਹੈ, ਉਹ ਹਵਾ ਵਿੱਚ ਹੀ ਰਹਿ             ਜਾਵੇਗਾ| ਹਾਂ, ਜੇਕਰ ਇਹ ਗਠਜੋੜ ਨਹੀਂ ਹੋਇਆ ਤਾਂ ਮਾਇਆਵਤੀ ਦੀ ਬੱਲੇ -ਬੱਲੇ ਹੋ ਜਾਵੇਗੀ| ਦੂਜੇ ਪਾਸੇ ਜੇਕਰ ਭਾਜਪਾ ਨੇ ਆਪਣੀ ਟਿਕਟ ਵੰਡਦੇ ਹੋਏ ਜ਼ਿਆਦਾ ਸੋਸ਼ਲ ਇੰਜਨੀਅਰਿੰਗ ਕੀਤੀ, ਤਾਂ ਸੰਭਵ ਹੈ ਕਿ ਅਗੜੇ, ਖਾਸ ਕਰਕੇ ਬਾਹਮਣ ਉਸ ਤੋਂ ਬਿਦਕ ਜਾਣ| ਇਸ ਲਈ ਪਹਿਲਾਂ ਲੜਨ ਵਾਲੇ ਆਪਣੀ ਖੇਡ ਸਪਸ਼ਟ ਕਰਨ, ਉਸ ਤੋਂ ਬਾਅਦ ਹੀ ਵੋਟਰਾਂ ਦੀ ਖੇਡ ਵੀ ਸਮਝ ਵਿੱਚ ਆਉਣੀ ਸ਼ੁਰੂ ਹੋਵੇਗੀ|
ਉੱਤਰ ਪ੍ਰਦੇਸ਼ ਵਿੱਚ ਕਾਫ਼ੀ ਜਾਤੀਵਾਦ ਰਿਹਾ ਹੈ| ਫਿਕਰੂਪ੍ਰਸਤਾ ਦੀ ਖੇਡ ਵੀ ਹੁੰਦੀ ਹੀ ਰਹੀ ਹੈ| ਅਤੇ ਇਹ ਦੋਵੇਂ ਚੀਜਾਂ ਹੁਣੇ ਵੀ ਚਲ ਰਹੀਆਂ ਹਨ| ਪਰ ਘੱਟ ਤੋਂ ਘੱਟ ਚਾਰ ਅਜਿਹੀਆਂ ਚੋਣਾਂ ਰਹੀਆਂ ਹਨ, ਜਿਨ੍ਹਾਂ ਨਾਲ ਲੱਗਦਾ ਹੈ ਕਿ ਯੂ ਪੀ ਦੇ ਵੋਟਰ ਨੂੰ ਜੇਕਰ ਕੋਈ ਸਹੀ ਬਦਲਾਅ ਦਿਖ ਜਾਵੇ ਤਾਂ ਉਹ ਮਜੇ ਨਾਲ ਫਿਰਕੂਪ੍ਰਸਤ, ਜਾਤੀਵਾਦ ਅਤੇ ਅਪਰਾਧ ਵਰਗੀਆਂ ਬੁਰਾਈਆਂ ਤੋਂ ਉੱਪਰ ਉਠ ਜਾਂਦਾ ਹੈ| ਸਭ ਤੋਂ ਨੰਗਾ ਜਾਤੀਵਾਦ ਕਰਨ ਵਾਲੀ ਬਹੁਜਨ ਸਮਾਜ ਪਾਰਟੀ ਨੇ ਜਦੋਂ ਸਰਵ ਸਮਾਜ ਦਾ ਨਾਰਾ ਦਿੱਤਾ, ਉਸਦੇ ਅਨੁਸਾਰ ਆਪਣੇ ਟਿਕਟ ਵੰਡੇ ਅਤੇ ਅਗਵਾਈ ਵਿੱਚ ਹਿੱਸਾ ਦਿੱਤਾ ਤਾਂ ਬਾਹਮਣ – ਬਾਣੀਆਂ ਨੇ ਉਸਨੂੰ ਅਪਣਾਉਣ ਅਤੇ ਮਾਇਆਵਤੀ ਨੂੰ ਲਗਭਗ ਬਹੁਮਤ ਤੱਕ ਪਹੁੰਚਾਉਣ ਵਿੱਚ ਦੇਰ ਨਹੀਂ ਕੀਤੀ| ਜਦੋਂਕਿ ਉਸ ਤੋਂ ਪਹਿਲਾਂ ਚਾਰ ਚੋਣਾਂ ਤੋਂ ਸਾਰੀਆਂ ਮੁੱਖ ਪਾਰਟੀਆਂ ਇੱਕ ਸਮਾਨ ਵੋਟ ਲਿਆ ਕੇ ਬਰਾਬਰ ਗਿਣਤੀ ਵਿੱਚ ਵਿਧਾਇਕ ਹੀ ਜਿਤਾ ਪਾ ਰਹੀਆਂ ਸਨ ਅਤੇ ਉਨ੍ਹਾਂ ਨੂੰ ਤਰ੍ਹਾਂ -ਤਰ੍ਹਾਂ ਦੇ ਗਠਜੋੜ ਨਾਲ ਸਰਕਾਰ ਬਣਾਉਣੀ ਪੈਂਦੀ ਸੀ| ਫਿਰ ਜਿਵੇਂ ਹੀ ਅਖਿਲੇਸ਼ ਯਾਦਵ ਨੇ ਅਪਰਾਧ ਨਾਲ ਨਾਤਾ ਤੋੜਨ ਦਾ ਸੰਕੇਤ ਦਿੱਤਾ, ਲੋਕਾਂ ਨੇ ਰਾਜਨੀਤੀ ਵਿੱਚ ਮੁਲਜਮਾਂ ਦੀ ਸਭ ਤੋਂ ਜ਼ਿਆਦਾ ਭਰਤੀ ਕਰਵਾਉਣ ਵਾਲੀ ਐਸ ਪੀ ਨੂੰ ਬਹੁਮਤ ਦੇਣ ਵਿੱਚ ਦੇਰ ਨਹੀਂ ਲਗਾਈ| ਅਤੇ ਆਖੀਰ ਵਿੱਚ ਜਦੋਂ ਮੋਦੀ  ਨੇ ਕਾਫ਼ੀ ਸਾਰੇ ਸੁਫਨੇ ਦਿਖਾਏ ਤਾਂ ਉਨ੍ਹਾਂ ਨੂੰ ਜਿੰਨੇ ਵੋਟ ਅਤੇ ਸੀਟਾਂ ਮਿਲੀਆਂ, ਉਸਦੀ ਕਲਪਨਾ ਖੁਦ ਉਨ੍ਹਾਂ ਨੇ ਵੀ ਨਹੀਂ ਕੀਤੀ ਹੋਵੇਗੀ|
ਇਸ ਵਾਰ ਲੋਕ ਤਾਂ ਚੁਪ ਹਨ, ਪਰ ਪਾਰਟੀਆਂ ਕੁੱਝ ਹੱਦ ਤੱਕ ਸੰਕੇਤ ਦੇ ਰਹੀਆਂ ਹਨ| ਭਾਜਪਾ ਮੋਦੀ ਦਾ ਨਾਮ ਲੈਂਦੀ ਹੈ ਅਤੇ ਉਨ੍ਹਾਂ ਦੀ ਡਾਂਟ ਦੇ ਬਾਵਜੂਦ ਫਿਰਕੂਪ੍ਰਸਤ ਧਰੁਵੀਕਰਣ ਦੀ ਰਾਜਨੀਤੀ ਚਲਾਉਂਦੀ ਹੈ| ਉਹ ਗੈਰ-ਯਾਦਵ ਪਿਛੜੀਆਂ ਨੂੰ ਲੁਭਾਉਣ ਦੀ ਰਾਜਨੀਤੀ ਵੀ ਚਲਾਉਂਦੀ ਰਹੀ ਹੈ| ਇਹ ਵੱਖਰੀ ਗੱਲ ਹੈ ਕਿ ਖੁਦ ਮੋਦੀ  ਦੀ ਨੋਟਬੰਦੀ ਨੇ ਇਸ ਸਭ ਤੇ ਪਾਣੀ ਫੇਰ ਦਿੱਤਾ ਹੈ| ਐਸ ਪੀ ਵੀ ਅਖਿਲੇਸ਼ ਦੀ ਛਵੀ ਅਤੇ ਕੰਮ ਬਨਾਮ ਅਪਰਾਧੀ ਅਤੇ ਤਾਕਤ ਦੇ ਸਹਾਰੇ ਚੋਣ ਜਿੱਤਣ ਦੇ ਦਬਦਬੇ ਵਿੱਚ ਹੀ ਟੁੱਟੀ ਹੈ| ਬਿਹਾਰ ਦੀ ਤਰ੍ਹਾਂ ਦਾ ਗਠਜੋੜ ਵੀ ਵਿਵਾਦ ਦਾ ਇੱਕ ਮੁੱਦਾ ਰਿਹਾ ਹੈ| ਮਾਇਆਵਤੀ ਇਸ ਸਵਾਲ ਤੇ ਸਾਫ਼ ਹੈ ਅਤੇ ਆਪਣੀ ਤਰ੍ਹਾਂ ਦੀ ਨਵੀਂ ਸੋਸ਼ਲ ਇੰਜਨੀਅਰਿੰਗ ਚਲਾ ਹੀ ਰਹੀ ਹੈ| ਪਰ ਉਹ ਇਹ ਵੀ ਨਹੀਂ ਵੇਖ ਰਹੀ ਹੈ ਕਿ ਹੁਣੇ ਢਾਈ ਸਾਲ ਪਹਿਲਾਂ ਹੋਈਆਂ ਲੋਕਸਭਾ ਚੋਣਾਂ ਵਿੱਚ ਭਾਜਪਾ ਨੂੰ ਸਭ ਤੋਂ ਜ਼ਿਆਦਾ ਦਲਿਤ ਵੋਟ ਮਿਲੇ ਸਨ, ਜਦੋਂਕਿ ਉਹ ਦਲਿਤ ਆਧਾਰ ਨੂੰ ਆਪਣਾ ਮੰਨ ਕੇ ਹੀ ਸਾਰੀ ਖੇਡ ਕਰ ਰਹੀ ਹੈ|
ਕਾਂਗਰਸ ਹੁਣ ਮੁੱਖ ਮੁਕਾਬਲੇ ਵਿੱਚ ਨਹੀਂ ਲੱਗਦੀ ਪਰ ਉਸ ਨੇ ਵੀ ਬ੍ਰਾਹਮਣਾਂ ਨੂੰ ਪਟਾਉਣ ਅਤੇ ਕਿਸਾਨਾਂ ਨੂੰ ਲੁਭਾਉਣ ਵਿੱਚ ਕੋਈ ਕਸਰ ਨਹੀਂ ਛੱਡੀ ਹੈ| ਇਹ ਸਹੀ ਹੈ ਕਿ ਨੋਟਬੰਦੀ ਨੇ ਯੂ ਪੀ ਵਿੱਚ ਪਹਿਲਾਂ ਤੋਂ ਬਣੀ ਜ਼ਮੀਨ ਨੂੰ ਬਰਾਬਰ ਕੀਤਾ ਹੈ ਅਤੇ ਫਿਰਕੂਪ੍ਰਸਤ ਅਤੇ ਜਾਤੀਗਤ ਗੋਲਬੰਦੀਆਂ ਨੂੰ ਕਾਫ਼ੀ ਹੱਦ ਤੱਕ ਮਿਟਾ ਦਿੱਤਾ ਹੈ| ਪਰ ਕੁੱਝ ਚੀਜਾਂ ਮੰਨ ਕੇ ਹੀ ਅੱਗੇ ਦੀ ਗੱਲ ਕਰਨੀ ਪਵੇਗੀ|
ਯਾਦਵ ਐਸ ਪੀ ਦੇ ਨਾਲ ਅਤੇ ਦਲਿਤ ਮੋਟੇ ਤੌਰ ਤੇ ਅਤੇ ਜਾਟਵ ਖਾਸ ਤੌਰ ਤੇ ਬੀ ਐਸ ਪੀ ਦੇ ਨਾਲ ਦਿਖਦੇ ਹਨ| ਠਾਕੁਰਾਂ ਦਾ ਝੁਕਾਅ ਭਾਜਪਾ ਵੱਲ ਦਿਖ ਰਿਹਾ ਹੈ ਤਾਂ ਮੁਸਲਿਮ ਅਤੇ ਪਹਿਲੀ ਵਾਰੀ ਵਪਾਰੀ ਵੀ ਭਾਜਪਾ ਨੂੰ ਹਰਾਉਣ ਦੀ ਇੱਛਾ ਨਾਲ ਵੋਟ ਦੇਵੇਗਾ| ਜਾਟਾਂ ਦੀ ਫ਼ੀਸਦੀ ਘੱਟ ਹੈ ਪਰ ਇੱਕ ਇਲਾਕੇ ਵਿੱਚ ਮਜਬੂਤ ਆਧਾਰ ਹੋਣ ਦੇ ਚਲਦੇ ਉਹ ਪ੍ਰਭਾਵੀ ਰਹਿੰਦੇ ਹਨ| ਇਸ ਪਾਸੇ ਕਾਫ਼ੀ ਸਮਾਂ ਭਾਜਪਾ ਵਿੱਚ ਰਹਿੰਦੇ ਅਤੇ ਸੱਤਾ ਵਿੱਚ ਹਿੱਸੇਦਾਰੀ ਨਾ ਪਾ ਕੇ ਉਹ ਅਜਿਤ ਸਿੰਘ ਦੀ ਵੱਲ ਗੋਲਬੰਦ ਹੁੰਦੇ ਲੱਗ ਰਹੇ ਹਨ|
ਮੋਦੀ ਦਾ ਸਹਾਰਾ
ਸਾਰੇ ਲੋਕ ਅਤਿ ਪਿਛੜੀਆਂ ਅਤੇ ਕੁਰਮੀ-ਕਾਛੀ ਦੇ ਪਿੱਛੇ ਲੱਗੇ ਹਨ, ਜੋ ਹੁਣੇ ਤੱਕ ਬਹੁਤ ਸਪੱਸਟ ਢੰਗ ਨਾਲ ਕਿਤੇ ਬੱਝੇ ਨਹੀਂ ਲੱਗਦੇ| ਇਸ ਵਿੱਚ ਐਸ ਕੋਪੀ-ਬੀ ਐਸ ਪੀ ਤਾਂ ਪਛੜੀ ਰਾਜਨੀਤੀ ਦੇ ਨਾਮ ਤੇ ਇਨ੍ਹਾਂ ਨੂੰ ਨਾਲ ਰੱਖਦੀ ਆਈ ਹੈ, ਪਰ ਇਸ ਵਾਰ ਭਾਜਪਾ ਦੀ ਕਵਾਇਦ ਨਵੀਂ ਹੈ| ਖ਼ਤਰਾ ਇਹ ਹੈ ਕਿ ਜ਼ਿਆਦਾ ਪਿਛੜਾਵਾਦ ਜਾਂ ਦਲਿਤਵਾਦ ਉਸਨੂੰ ਸੁਭਾਵਿਕ ਰੂਪ ਨਾਲ ਪਚੇਗਾ ਨਹੀਂ ਅਤੇ ਉਸਦੀ ਪੁਰਾਣੀ ਧਾਰ ਭੱਜ ਜਾਵੇਗੀ, ਜਿਵੇਂ ਕਿ ਬਿਹਾਰ ਵਿੱਚ ਹੋਈ ਸੀ| ਇਸ ਹਿਸਾਬ ਨਾਲ ਭਾਜਪਾ ਨੂੰ ਜ਼ਿਆਦਾ ਸਾਵਧਾਨੀ ਰੱਖ਼ਣੀ ਪਵੇਗੀ, ਹਾਲਾਂਕਿ ਉਸਦੇ ਕੋਲ ਨਰਿੰਦਰ ਮੋਦੀ ਹਨ|
ਅਰਵਿੰਦ ਮੋਹਨ

Leave a Reply

Your email address will not be published. Required fields are marked *