ਜਾਤ ਨਾ ਪੂਛੋ ਸਾਧੂ ਕੀ

ਇਸ ਹਫਤੇ ਸ਼ੁਰੂ ਹੋਏ ਉਜੈਨ ਮਹਾਕੁੰਭ ਨੂੰ ਭਾਜਪਾ ਨੇ ਸਮਾਜਿਕ ਸਮਰਸਤਾ ਦਾ ਸੁਨੇਹਾ ਦੇਣ ਦੇ ਇੱਕ ਮੌਕੇ ਦੇ ਰੂਪ ਵਿੱਚ ਇਸਤੇਮਾਲ ਕਰਨ ਦਾ ਫੈਸਲਾ ਕੀਤਾ ਹੈ| ਉਂਝ ਸਮਾਜਿਕ ਨਿਆਂ ਦੇ ਸਾਮ੍ਹਣੇ ਸਮਾਜਿਕ ਸਮਰਸਤਾ ਦੀ ਵਰਤੋਂ ਇਸ ਗੱਲ ਦੀ ਦਿਲਚਸਪ ਮਿਸਾਲ ਹੈ ਕਿ ਕਿਵੇਂ ਸਾਡੇ ਸਮੇਂ ਵਿੱਚ ਵਿਰੋਧੀ ਧਾਰਾਵਾਂ ਦੇ ਵਿੱਚ ਵੀ ਰਾਜਨੀਤੀ ਦੇ ਮਿਲਦੇ- ਜੁਲਦੇ ਹਥਿਆਰ ਪਰਖੇ ਜਾਣ ਲੱਗੇ ਹਨ| ਬਹਿਰਹਾਲ, ਉਜੈਨ ਮਹਾਕੁੰਭ ਵਿੱਚ ਸਾਰੇ ਪੰਥੀਆਂ ਦੀ ਤਰ੍ਹਾਂ ਭਾਜਪਾ ਦਾ ਵੀ ਆਪਣਾ ਇੱਕ ਡੇਰਾ ਹੋਵੇਗਾ| ਇਸ ਵਿੱਚ ਹਵਨ, ਭੰਡਾਰ, ਪ੍ਰਵਚਨ ਆਦਿ ਦੀ ਵਿਵਸਥਾ ਤਾਂ ਹੋਵੇਗੀ ਹੀ, ਖਾਸ ਗੱਲ ਇਹ ਹੈ ਕਿ ਪਾਰਟੀ ਅਨੁਸੂਚਿਤ ਜਾਤੀ, ਜਨਜਾਤੀ ਦੇ ਸਾਧੂਆਂ ਅਤੇ ਹੋਰ ਲੋਕਾਂ ਲਈ ਵਿਸ਼ੇਸ਼ ਇਸਨਾਨ ਦੀ ਵਿਵਸਥਾ ਕਰੇਗੀ|
ਮਰਦਾਂ ਲਈ ਇਸਨੂੰ ਸਮਰਸਤਾ ਇਸਨਾਨ ਮਹਾਪਰਵ ਅਤੇ ਇਸਤਰੀਆਂ ਲਈ ਸ਼ਬਰੀ ਇਸਨਾਨ ਮਹਾਪਰਵ ਦਾ ਨਾਮ ਦਿੱਤਾ ਗਿਆ ਹੈ| ਇਸ ਵੇਲੇ ਦਲਿਤ ਭਾਈਚਾਰੇ ਦਾ ਇੱਕ ਮਜਬੂਤ ਵੋਟ ਬੈਂਕ ਦੇ ਰੂਪ ਵਿੱਚ ਉਭਰਨਾ ਸਾਰੇ ਰਾਜਨੀਤਿਕ ਪਾਰਟੀਆਂ ਲਈ ਖਿੱਚ ਦਾ ਵਿਸ਼ਾ ਬਣਿਆ ਹੋਇਆ ਹੈ| ਬੀ ਐਸ ਪੀ ਭਾਵੇਂ ਹੀ ਦਲਿਤਾਂ ਨੂੰ ਆਪਣੇ ਖਾਤੇ ਦੀ ਰਕਮ ਮੰਨਦੀ ਹੋਵੇ, ਪਰ ਉਸਦਾ ਦਾਇਰਾ ਹੁਣ ਯੂ ਪੀ ਤੱਕ ਸਿਮਟ ਚਲਿਆ ਹੈ| ਬਾਕੀ ਰਾਜਾਂ ਵਿੱਚ ਇਸ ਵੋਟ ਬੈਂਕ ਉੱਤੇ ਕਬਜੇ ਲਈ ਕਾਂਗਰਸ, ਭਾਜਪਾ ਅਤੇ ਖੇਤਰੀ ਪਾਰਟੀਆਂ ਵਿੱਚ ਤਿੱਖੀ ਹੋੜ ਮਚੀ ਹੋਈ ਹੈ|
ਅਜਿਹੇ ਵਿੱਚ ਹੈਰਾਨੀ ਦੀ ਗੱਲ ਇਹ ਨਹੀਂ ਕਿ ਭਾਜਪਾ ਇੱਕ ਪਾਸੇ ਅੰਬੇਡਕਰ ਨੂੰ ਅਪਣਾਉਣ ਦੀ ਚਾਹਵਾਨ ਦਿਖ ਰਹੀ ਹੈ, ਦੂਜੇ ਪਾਸੇ ਦਲਿਤਾਂ ਦੇ ਸਾਹਮਣੇ ਹਿੰਦੂ ਧਰਮ ਦੀ ਚਾਦਰ ਫੈਲਾਉਣ ਵਿੱਚ ਵੀ ਕੋਈ ਕਸਰ ਨਹੀਂ ਛੱਡ ਰਹੀ ਹੈ| ਇੱਕ ਰਾਜਨੀਤਿਕ ਪਾਰਟੀ ਲਈ ਇਸ ਤਰ੍ਹਾਂ ਦੀਆਂ ਤਕਨੀਕਾਂ ਸੁਭਾਵਿਕ ਮੰਨੀਆਂ ਜਾ ਸਕਦੀਆਂ ਹਨ, ਫਿਰ ਵੀ ਕੁੰਭ ਮੇਲੇ ਵਿੱਚ ਦਲਿਤ-ਆਦਿ ਵਾਸੀ ਸਾਧੂਆਂ ਲਈ ਵੱਖਰੇ ਇਸਨਾਨ ਭਾਜਪਾ ਦੇ ਪੱਧਰ ਤੋਂ ਥੋੜ੍ਹੀ ਅੱਗੇ ਦੀ ਗੱਲ ਹੈ| ਭਾਰਤੀ ਸਮਾਜ ਭਾਵੇਂ ਅਣਗਿਣਤ ਜਾਤੀਆਂ-ਉਪਜਾਤੀਆਂ ਵਿੱਚ ਵੰਡਿਆ ਹੋਵੇ, ਪਰ ਸੰਨਿਆਸ ਤਾਂ ਦੁਨੀਆ ਵਿੱਚ ਰਹਿਕੇ ਦੁਨੀਆ ਛੱਡਣ ਦਾ ਨਾਮ ਹੈ|
ਇਹੀ ਵਜ੍ਹਾ ਹੈ ਕਿ ਦੇਸ਼ ਵਿੱਚ ਕਿਤੇ ਵੀ ਸਾਧੂ-ਸੰਨਿਆਸੀਆਂ ਦੀ ਜਾਤ ਨਹੀਂ ਪੁੱਛੀ ਜਾਂਦੀ| ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿਹਨਾਂ ਸਾਧੂਆਂ ਦੀ ਜਾਤ ਪੁੱਛਣ – ਦੱਸਣ ਦੀ ਰਵਾਇਤ ਹਿੰਦੂ ਧਰਮ ਵਿੱਚ ਭਾਜਪਾ ਵੱਲੋਂ ਹੀ ਸ਼ੁਰੂ ਕੀਤੀ ਜਾ ਰਹੀ ਹੈ| ਉੱਜੈਨ ਮਹਾਕੁੰਭ ਵਿੱਚ ਭਾਜਪਾ ਦਾ ਡੇਰਾ ਜਦੋਂ ਦਲਿਤ ਸਾਧੂਆਂ ਨੂੰ ਛਾਂਟ ਕੇ ਉਨ੍ਹਾਂ ਨੂੰ ਇਸਨਾਨ ਕਰਵਾਉਣ ਲੈ ਜਾਵੇਗਾ ਤਾਂ ਸੰਪੂਰਣ ਸਾਧੂ ਸਮਾਜ ਵਿੱਚ ਇੱਕ ਜਾਤੀ ਆਧਾਰਿਤ ਜਮਾਤ ਖੁਦ ਰੇਖਾਂਕਿਤ ਹੋਵੇਗੀ| ਕਬੀਰ ਨੇ ਕਿਹਾ ਸੀ-ਜਾਤ ਨਾ ਪੂਛੋ ਸਾਧੂ ਕੀ ਪੂਛ ਲੀਜੀਏ ਗਿਆਨ, ਮੋਲ ਕਰੋ ਤਲਵਾਰ ਕਾ ਪਿਆ ਰਹਿਨ ਦੋ ਮਿਆਨ| ਕੀ ਪਤਾ, ਇਸ ਦੋਹੇ ਲਈ ਉਨ੍ਹਾਂ ਨੂੰ ਸੈਕੁਲਰ ਦੱਸ ਦਿੱਤਾ ਜਾਵੇ!
ਗੁਰਦੇਵ

Leave a Reply

Your email address will not be published. Required fields are marked *