ਜਾਧਵ ਦੀ ਸਜ਼ਾ ਤੇ ਭਾਰਤ ਸਖ਼ਤ, ਰੱਦ ਕੀਤੀ ਪਾਕਿਸਤਾਨ ਨਾਲ ਹੋਣ ਵਾਲੀ ਗੱਲਬਾਤ

ਨਵੀਂ ਦਿੱਲੀ, 15 ਅਪ੍ਰੈਲ (ਸ.ਬ.) ਪਾਕਿਸਤਾਨੀ ਫੌਜੀ ਅਦਾਲਤ ਵਲੋਂ ਜਾਸੂਸੀ ਦੇ ਦੋਸ਼ ਵਿੱਚ ਕੁਲਭੂਸ਼ਣ ਜਾਧਵ ਨੂੰ ਫਾਂਸੀ ਦੀ ਸਜ਼ਾ ਸੁਣਾਏ ਜਾਣ ਕਾਰਨ ਪੈਦਾ ਹੋਏ ਤਣਾਅ ਕਾਰਨ ਅਗਲੇ ਹਫਤੇ ਹੋਣ ਵਾਲੀ ਪਾਕਿਸਤਾਨ ਨਾਲ ਸਮੁੰਦਰੀ ਸੁਰੱਖਿਆ ਗੱਲਬਾਤ ਨੂੰ ਰੱਦ ਕਰ ਦਿੱਤਾ ਹੈ| ਪਾਕਿਸਤਾਨ ਦੀ ਸਮੁੰਦਰੀ ਸੁਰੱਖਿਆ ਏਜੰਸੀ (ਐਮ.ਐਸ.ਏ.) ਦੀ ਅਗਵਾਈ ਵਿੱਚ ਇਕ ਪ੍ਰਤੀਨਿਧੀ ਮੰਡਲ ਨਵੀਂ ਦਿੱਲੀ ਦੇ ਦੌਰੇ ਤੇ 16-19 ਅਪ੍ਰੈਲ ਦੇ ਵਿੱਚ ਮਛੇਰੇ, ਖੋਜ ਅਤੇ ਬਚਾਓ ਮੁਹਿੰਮ ਨਾਲ ਸੰਬੰਧਿਤ ਮੁੱਦਿਆਂ ਤੇ ਚਰਚਾ ਕਰਨ ਲਈ ਆਉਣ ਵਾਲਾ ਸੀ|
ਤੱਟ ਰੱਖਿਅਕ ਫੋਰਸ ਦੇ ਸੂਤਰਾਂ ਨੇ ਦੱਸਿਆ ਕਿ ਰੱਖਿਆ ਮੰਤਰਾਲੇ ਨੇ ਪ੍ਰਤੀਨਿਧੀ ਮੰਡਲ ਦੇ ਦੌਰੇ ਨੂੰ ਮਨਜ਼ੂਰੀ ਨਹੀਂ ਦਿੱਤੀ| ਭਾਰਤ ਦੇ ਸਾਬਕਾ ਜਲ ਸੈਨਾ ਅਧਿਕਾਰੀ ਜਾਧਵ ਨੂੰ ਪਾਕਿਸਤਾਨੀ ਫੌਜੀ ਅਦਾਲਤ ਵਲੋਂ ਮੌਤ ਦੀ ਸਜ਼ਾ ਸੁਣਾਏ ਜਾਣ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਕਾਰ ਤਣਾਅ ਤੋਂ ਬਾਅਦ ਇਹ ਇਕ ਨਵਾਂ ਘਟਨਾਕ੍ਰਮ ਹੈ| ਭਾਰਤ ਇਹ ਗੱਲ ਪਹਿਲਾਂ ਹੀ ਕਹਿ ਚੁੱਕਾ ਹੈ ਕਿ ਜੇਕਰ ਜਾਧਵ ਨੂੰ ਫਾਂਸੀ ਦੀ ਸਜ਼ਾ ਦਿੱਤੀ ਗਈ ਤਾਂ ਇਸ ਨੂੰ ਯੋਜਨਾ ਬੱਧ ਕਤਲ ਦੇ ਰੂਪ ਵਿੱਚ ਦੇਖਣਗੇ|

Leave a Reply

Your email address will not be published. Required fields are marked *