ਜਾਪਾਨ : ਜਵਾਲਾਮੁਖੀ ਵਿੱਚ ਧਮਾਕਾ, ਐਲਰਟ ਜਾਰੀ

ਟੋਕੀਓ, 17 ਜਨਵਰੀ (ਸ.ਬ.) ਦੱਖਣੀ ਜਾਪਾਨ ਦੇ ਇਕ ਛੋਟੇ ਟਾਪੂ ਤੇ ਅੱਜ ਇਕ ਜਵਾਲਾਮੁਖੀ ਫੁੱਟ ਪਿਆ| ਦੇਸ਼ ਦੀ ਮੌਸਮ ਵਿਗਿਆਨ ਏਜੰਸੀ ਨੇ ਕਿਹਾ ਕਿ ਇਸ ਜਵਾਲਾਮੁਖੀ ਦੇ ਫੱਟਣ ਕਾਰਨ ਖੇਤਰ ਦੀ ਹਵਾ ਵਿਚ ਭਾਰੀ ਮਾਤਰਾ ਵਿਚ ਸਵਾਹ ਅਤੇ ਧੂੰਆਂ ਫੈਲ ਗਿਆ| ਇਕ ਸਮਾਚਾਰ ਏਜੰਸੀ ਨੇ ਦੱਸਿਆ ਕਿ ਦੱਖਣੀ ਜਾਪਾਨ ਦੇ ਦੂਰ-ਦੁਰਾਡੇ ਕੁਚਿਨੋਏਰਾਬੂ ਟਾਪੂ ਤੇ ਜਵਾਲਾਮੁਖੀ ਦੇ ਧਮਾਕੇ ਨਾਲ ਹਾਲੇ ਤੱਕ ਕਿਸੇ ਦੇ ਜ਼ਖਮੀ ਹੋਣ ਜਾਂ ਕਿਸੇ ਤਰ੍ਹਾਂ ਦਾ ਨੁਕਸਾਨ ਹੋਣ ਦੀ ਕੋਈ ਖਬਰ ਨਹੀਂ ਹੈ|
ਏਜੰਸੀ ਨੇ ਕਿਹਾ ਕਿ ਧਮਾਕਾ ਸਥਾਨਕ ਸਮੇਂ ਮੁਤਾਬਕ ਸਵੇਰੇ 9:19 ਤੇ ਹੋਇਆ| ਜਿਸ ਦੇ ਤੁਰੰਤ ਬਾਅਦ ਇਕ ਨਵੀਂ ਚਿਤਾਵਨੀ ਜਾਰੀ ਕਰ ਦਿੱਤੀ ਗਈ| ਮੌਸਮ ਵਿਗਿਆਨ ਏਜੰਸੀ ਦੇ ਜਵਾਲਾਮੁਖੀ ਗਤੀਵਿਧੀ ਵਿਭਾਗ ਦੇ ਇਕ ਅਧਿਕਾਰੀ ਜੂਨ ਫੂਜ਼ੀਮਾਤਸੁ ਨੇ ਕਿਹਾ,”ਬੀਤੇ ਸਾਲ ਤੋਂ ਇੱਥੇ ਕਈ ਧਮਾਕੇ ਹੋਏ ਹਨ ਪਰ ਅਸੀਂ ਇਸ ਧਮਾਕੇ ਦੇ ਬਾਅਦ ਅੱਜ ਸਵੇਰੇ ਐਲਰਟ ਜਾਰੀ ਕਰ ਦਿੱਤਾ ਕਿਉਂਕਿ ਇਸ ਦਾ ਅਸਰ ਵੱਡੇ ਪੱਧਰ ਤੇ ਹੋਵੇਗਾ| ਉਨ੍ਹਾਂ ਨੇ ਕਿਹਾ,”ਅਸੀਂ ਤੀਜੇ ਪੱਧਰ ਦੀ ਚਿਤਾਵਨੀ ਜਾਰੀ ਕੀਤੀ ਹੈ ਜਿਸ ਦਾ ਮਤਲਬ ਜਵਾਲਾਮੁਖੀ ਖੇਤਰ ਵਿਚ ਦਾਖਲ ਹੋਣ ਤੇ ਪਾਬੰਦੀ ਲਗਾਉਣਾ ਹੁੰਦਾ ਹੈ|”

Leave a Reply

Your email address will not be published. Required fields are marked *