ਜਾਪਾਨ ਦੇ ਪ੍ਰਧਾਨ ਮੰਤਰੀ ਨੇ ਸਮਾਰਕਾਂ ਤੇ ਚੜ੍ਹਾਏ ਪੁਸ਼ਪਚੱਕਰ

ਹਵਾਈ, 27 ਦਸੰਬਰ (ਸ.ਬ.) ਜਾਪਾਨ ਦੇ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਨੇ ਸਾਲ 1941 ਵਿੱਚ ਹੋਏ ਦੂਜੇ ਵਿਸ਼ਵ ਯੁੱਧ ਵਿੱਚ ਬੰਬ ਹਮਲੇ ਵਾਲੀ ਥਾਂ ਤੇ ਦੌਰਾ ਕਰਨ ਤੋਂ ਪਹਿਲਾਂ ਮੰਗਲਵਾਰ ਨੂੰ ਸਮਾਰਕਾਂ ਤੇ ਪੁਸ਼ਪਚੱਕਰ ਚੜ੍ਹਾਏ| ਦੂਜੇ ਵਿਸ਼ਵ ਯੁੱਧ ਵਿੱਚ ਬੰਬ ਹਮਲੇ ਤੋਂ ਬਾਅਦ ਹੀ ਅਮਰੀਕਾ ਇਸ ਲੜਾਈ ਵਿੱਚ ਸ਼ਾਮਲ ਹੋਇਆ ਸੀ|
ਪ੍ਰਾਪਤ ਜਾਣਕਾਰੀ ਮੁਤਾਬਕ ਆਬੇ ਦਾ ਜਹਾਜ਼ ਪਰਲ ਹਾਰਬਰ-ਹਿਕਾਮ ਦੇ ਸੰਯੁਕਤ ਰਾਸ਼ਟਰ ਬੇਸ ਤੇ ਉਤਰਿਆ| ਇਸ ਤੋਂ ਬਾਅਦ ਉਹ ਪੈਸੇਫਿਕ ਦੇ ਨੈਸ਼ਨਲ ਮੈਮੋਰੀਅਲ ਸੈਮੇਟਰੀ ਗਏ, ਜਿੱਥੇ ਉਨ੍ਹਾਂ ਨੇ ਪੁਸ਼ਪਚੱਕਰ ਚੜ੍ਹਾਏ| ਦੱਸਣਯੋਗ ਹੈ ਕਿ ਹੋਨੋਲੁਲੁ ਵਿੱਚ ਪੰਚਬਾਉਲ ਦੇ ਨਾਂ ਤੋਂ ਜਾਣੇ ਜਾਣ ਵਾਲੇ ਸਮਾਰਕ ਵਿੱਚ ਉਨ੍ਹਾਂ ਨੇ ਕੁਝ ਪਲਾਂ ਦਾ ਮੌਨ ਵੀ ਰੱਖਿਆ| ਇਸ ਤੋਂ ਬਾਅਦ ਉਹ ਨੇੜੇ ਸਥਿਤ ਐਹਿਮੇ ਮਾਰੂ ਮੈਮੋਰੀਅਲ ਗਏ, ਜੋ ਉਨ੍ਹਾਂ ਨੌਂ ਵਿਅਕਤੀਆਂ ਦੀ ਯਾਦ ਵਿੱਚ ਬਣਾਇਆ ਗਿਆ ਹੈ, ਜਿਨ੍ਹਾਂ ਦੀ ਕਿਸ਼ਤੀ ਸਾਲ 2001 ਵਿੱਚ ਅਮਰੀਕੀ ਜਲਸੈਨਾ ਦੀ ਕਿਸ਼ਤੀ ਨਾਲ ਟਕਰਾ ਗਈ ਸੀ| ਘਟਨਾ ਵਿੱਚ ਸਾਰੇ ਨੌਂ ਵਿਅਕਤੀ ਮਾਰੇ ਗਏ ਸਨ| ਇਸ ਸਮਾਰਕ ਤੇ ਵੀ ਆਬੇ ਨੇ ਪੁਸ਼ਪਚੱਕਰ ਚੜ੍ਹਾਏ ਅਤੇ ਕੁਝ ਪਲਾਂ ਦਾ ਮੌਨ ਰੱਖਿਆ| ਆਬੇ ਪਰਲ ਹਾਰਬਰ ਵਿੱਚ ਹੋਏ ਹਮਲੇ ਵਿੱਚ ਜਾਨ ਗਵਾਉਣ ਵਾਲੇ ਮਲਾਹਾਂ ਅਤੇ ਜਲਸੈਨਾਵਾਂ ਦੇ ਸਨਮਾਨ ਵਿੱਚ ਬਣਾਏ ਗਏ ਸਮਾਰਕਾਂ ਦਾ ਦੌਰਾ ਕਰਨ ਵਾਲੇ ਜਾਪਾਨ ਦੇ ਪਹਿਲੇ ਪ੍ਰਧਾਨ ਮੰਤਰੀ ਹੋਣਗੇ| ਉੱਥੇ ਹੀ ਉਹ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨਾਲ ਇਤਿਹਾਸਕ ਸਥਾਨ ਤੇ ਜਾਣਗੇ ਅਤੇ ਉਸ ਸਮੇਂ ਸਮਾਰਕ ਆਮ ਲੋਕਾਂ ਲਈ ਬੰਦ ਕਰ ਦਿੱਤਾ ਜਾਵੇਗਾ| ਜ਼ਿਕਰਯੋਗ ਹੈ ਕਿ ਓਬਾਮਾ ਅੱਜ-ਕਲ ਹਵਾਈ ਵਿੱਚ ਪਰਿਵਾਰ ਸਮੇਤ ਛੁੱਟੀਆਂ ਮਨਾਂ ਰਹੇ ਹਨ|

Leave a Reply

Your email address will not be published. Required fields are marked *