ਜਾਪਾਨ ਵਿੱਚ ਅਮਰੀਕੀ ਫੌਜੀਆਂ ਦੇ ਸ਼ਰਾਬ ਪੀਣ ਤੇ ਲੱਗੀ ਪਾਬੰਦੀ

ਵਾਸ਼ਿੰਗਟਨ/ਟੋਕਿਓ, 20 ਨਵੰਬਰ (ਸ.ਬ.) ਜਾਪਾਨ ਵਿਚ ਅਮਰੀਕਾ ਦਸਤਿਆਂ ਨੇ ਆਪਣੇ ਕਰਮਚਾਰੀਆਂ ਦੀ ਹਰ ਤਰ੍ਹਾਂ ਦੀ ਸ਼ਰਾਬ ਪੀਣ ਤੇ ਪਾਬੰਦੀ ਲਗਾ ਦਿੱਤੀ ਹੈ| ਓਕੀਨਾਵਾ ਟਾਪੂ ਵਿੱਚ ਸ਼ਰਾਬ ਦੇ ਨਸ਼ੇ ਵਿੱਚ ਇਕ ਅਮਰੀਕੀ ਮਰੀਨ ਨੇ ਚੌਰਾਹੋ ਤੇ ਆਪਣੀ ਗੱਡੀ ਨਾਲ ਇਕ ਮਿਨੀ ਟਰੱਕ ਨੂੰ ਟੱਕਰ ਮਾਰ ਦਿੱਤੀ ਸੀ, ਜਿਸ ਨਾਲ 61 ਸਾਲਾ ਚਾਲਕ ਦੀ ਮੌਤ ਹੋ ਗਈ ਸੀ| ਪੁਲੀਸ ਨੇ ਦੱਸਿਆ ਕਿ 21 ਸਾਲਾ ਮਰੀਨ ਨੂੰ ਗ੍ਰਿਫਤਾਰ ਕਰ ਕੇ ਉਸ ਤੇ ਲਾਪਰਵਾਹੀ ਨਾਲ ਗੱਡੀ ਚਲਾਉਣ ਅਤੇ ਕਿਸੇ ਦੀ ਜਾਨ ਲੈਣ ਦੇ ਦੋਸ਼ ਤੈਅ ਕੀਤੇ ਗਏ ਹਨ| ਜਾਂਚ ਦੌਰਾਨ ਪਤਾ ਚੱਲਿਆ ਹੈ ਕਿ ਉਸ ਨੇ ਤੈਅ ਸੀਮਾ ਤੋਂ ਤਿੰਨ ਗੁਣਾ ਜ਼ਿਆਦਾ ਸ਼ਰਾਬ ਪੀਤੀ ਹੋਈ ਸੀ| ਜਾਪਾਨ ਵਿੱਚ ਅਮਰੀਕੀ ਬਲਾਂ ਨੇ ਇਕ ਬਿਆਨ ਵਿੱਚ ਕਿਹਾ ਕਿ ਜਾਪਾਨ ਵਿੱਚ ਤੈਨਾਤ ਸਾਰੇ ਅਮਰੀਕੀ ਕਰਮਚਾਰੀਆਂ ਨੂੰ ਹੁਣ ਤੋਂ ਕੈਂਪ ਵਿੱਚ ਜਾਂ ਕੈਂਪ ਦੇ ਬਾਹਰ ਸ਼ਰਾਬ ਪੀਣ ਦੀ ਮਨਾਹੀ ਹੈ|

Leave a Reply

Your email address will not be published. Required fields are marked *