ਜਾਪਾਨ ਵਿੱਚ ਪਿਤਾ ਨੇ ਘਰ ਵਿੱਚ ਲਗਾਈ ਅੱਗ, 5 ਬੱਚਿਆਂ ਅਤੇ ਇਕ ਮਹਿਲਾ ਦੀ ਮੌਤ

ਟੋਕੀਓ, 6 ਅਕਤੂਬਰ (ਸ.ਬ.) ਜਾਪਾਨ ਵਿੱਚ ਇਕ ਦਰਦਨਾਕ ਘਟਨਾ ਵਿੱਚ ਇਕ ਪਿਤਾ ਨੇ ਆਪਣੇ ਘਰ ਵਿਚ ਅੱਗ ਲਗਾ ਦਿੱਤੀ ਜਿਸ ਵਿੱਚ ਪੰਜ ਬੱਚਿਆਂ ਅਤੇ ਇਕ ਮਹਿਲਾ ਦੀ ਮੌਤ ਹੋ ਗਈ| ਖਬਰ ਮੁਤਾਬਕ ਪੁਲੀਸ ਨੇ ਟੋਕੀਓ ਤੋਂ ਕਰੀਬ 100 ਕਿਲੋਮੀਟਰ ਉਤਰ ਵਿੱਚ ਹਿਤਾਚੀ ਸ਼ਹਿਰ ਦੇ ਇਕ ਅਪਾਰਟਮੈਂਟ ਵਿੱਚ ਅੱਜ ਤੜਕੇ ਅੱਗ ਉਤੇ ਕਾਬੂ ਪਾਉਣ ਤੋਂ ਬਾਅਦ ਉਥੋਂ ਪੰਜ ਲਾਸ਼ਾਂ ਬਰਾਮਦ ਕੀਤੀਆਂ| ਇਕ ਬੱਚਾ ਗੰਭੀਰ ਹਾਲਤ ਵਿੱਚ ਪਾਇਆ ਗਿਆ ਅਤੇ ਉਸ ਨੇ ਬਾਅਦ ਵਿੱਚ ਹਸਪਤਾਲ ਵਿੱਚ ਦਮ ਤੋੜ ਦਿੱਤਾ| ਸਥਾਨਕ ਮੀਡੀਆ ਮੁਤਾਬਕ, ਬੱਚਿਆਂ ਦੀ ਉਮਰ ਤਿੰਨ ਤੋਂ 11 ਸਾਲ ਦੇ ਵਿੱਚ ਸੀ| ਪੁਲੀਸ ਸੂਤਰਾਂ ਅਨੁਸਾਰ ਲੱਗਭੱਗ 30 ਸਾਲ ਦੇ ਇਕ ਵਿਅਕਤੀ ਨੇ ਅਧਿਕਾਰੀਆਂ ਨੂੰ ਦੱਸਿਆ ਕਿ ਉਸ ਨੇ ਅੱਗ ਲਗਾਈ ਸੀ| ਉਹ ਇਨ੍ਹਾਂ 5 ਬੱਚਿਆਂ ਦਾ ਪਿਤਾ ਦੱਸਿਆ ਜਾ ਰਿਹਾ ਹੈ| ਇਸ ਉਤੇ ਪੁਲੀਸ ਦੇ ਬੁਲਾਰੇ ਦੀ ਟਿੱਪਣੀ ਨਹੀਂ ਮਿਲ ਪਾਈ ਹੈ|

Leave a Reply

Your email address will not be published. Required fields are marked *