ਜਾਪਾਨ ਵਿੱਚ ਭੂਚਾਲ ਦੇ ਝਟਕੇ

ਜਾਪਾਨ, 20 ਜੁਲਾਈ (ਸ.ਬ.) ਜਾਪਾਨ ਦੇ ਹੋਂਸ਼ੁ ਆਈਲੈਂਡ ਉਤੇ   ਅੱਜ 5.8 ਤੀਬਰਤਾ ਵਾਲੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ| ਪ੍ਰਸ਼ਾਂਤ ਮਹਾਸਾਗਰ ਸੁਨਾਮੀ ਕੇਂਦਰ ਨੇ ਇਸ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਭੂਚਾਲ ਦਾ ਕੇਂਦਰ ਹੋਂਸ਼ੁ ਦੇ ਇਵਾਕੀ ਤੋਂ 79 ਕਿਲੋਮੀਟਰ ਦੂਰ ਅਤੇ 33 ਕਿਲੋਮੀਟਰ ਦੀ ਡੂੰਘਾਈ ਵਿੱਚ ਸਥਿਤ ਸੀ| ਸੁਨਾਮੀ ਕੇਂਦਰ ਵੱਲੋਂ ਫਿਲਹਾਲ ਸੂਨਾਮੀ ਨੂੰ ਲੈ ਕੇ ਕੋਈ ਚਿਤਾਵਨੀ ਜਾਰੀ ਨਹੀਂ ਕੀਤੀ ਗਈ ਹੈ|

Leave a Reply

Your email address will not be published. Required fields are marked *