ਜਾਪਾਨ ਵਿੱਚ ਲੱਗੇ ਤੇਜ਼ ਭੂਚਾਲ ਦੇ ਝਟਕੇ

ਟੋਕੀਓ, 5 ਨਵੰਬਰ (ਸ.ਬ.) ਜਾਪਾਨ ਦੇ ਉੱਤਰੀ ਟਾਪੂ ਹੋਕਾਇਦੋ ਵਿੱਚ ਅੱਜ 5.9 ਤੀਬਰਤਾ ਦੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ|
ਅਮਰੀਕੀ ਮੌਸਮ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਸ ਕਾਰਨ ਕਿਸੇ ਤਰ੍ਹਾਂ ਦਾ ਨੁਕਸਾਨ ਹੋਣ ਤੋਂ ਬਚਾਅ ਰਿਹਾ| ਭੂਚਾਲ ਦਾ ਕੇਂਦਰ ਸ਼ਿਬੇਤਸੂ ਤੋਂ 107 ਕਿਲੋਮੀਟਰ ਪੂਰਬੀ-ਉੱਤਰ ਵਿੱਚ 8 ਕਿਲੋਮੀਟਰ ਦੀ ਡੂੰਘਾਈ ਵਿੱਚ ਸੀ| ਇਸ ਤੋਂ ਪਹਿਲਾਂ ਸਤੰਬਰ ਵਿੱਚ ਹੋਕਾਇਦੋ ਵਿੱਚ 6.6 ਤੀਬਰਤਾ ਦਾ ਭੂਚਾਲ ਆਇਆ ਸੀ| ਜ਼ਮੀਨ ਖਿਸਕਣ ਕਾਰਨ ਕਈ ਘਰ ਢਹਿ ਗਏ| ਇਸ ਕਾਰਨ 40 ਤੋਂ ਵਧੇਰੇ ਲੋਕਾਂ ਦੀ ਮੌਤ ਹੋ ਗਈ ਸੀ| ਇਸੇ ਕਾਰਨ ਅੱਜ ਜਦ ਭੂਚਾਲ ਦੇ ਝਟਕੇ ਲੱਗੇ ਤਾਂ ਲੋਕ ਘਬਰਾ ਗਏ ਸਨ|

Leave a Reply

Your email address will not be published. Required fields are marked *