ਜਾਪਾਨ ਵਿੱਚ ਲੱਗੇ ਭੂਚਾਲ ਦੇ ਝਟਕੇ, ਤੀਬਰਤਾ 5.1

ਟੋਕੀਓ 14 ਅਗਸਤ (ਸ.ਬ.) ਜਾਪਾਨ ਵਿੱਚ ਸਵੇਰ ਨੂੰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ| ਰਿਕਟਰ ਪੈਮਾਨੇ ਉਤੇ ਭੂਚਾਲ ਦੀ ਤੀਬਰਤਾ 5.1 ਮਾਪੀ ਗਈ| ਭੂਚਾਲ ਕਾਰਨ ਕਿਸੇ ਤਰ੍ਹਾਂ ਦੇ ਜਾਨੀ-ਮਾਲੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ| ਭੂ-ਵਿਗਿਆਨ ਸਰਵੇਖਣ ਮੁਤਾਬਕ ਭੂਚਾਲ ਦੇ ਝਟਕੇ ਸਥਾਨਕ ਸਮੇਂ ਅਨੁਸਾਰ 9.05 ਵਜੇ ਮਹਿਸੂਸ ਕੀਤੇ ਗਏ|
ਅਧਿਕਾਰੀਆਂ ਮੁਤਾਬਕ ਭੂਚਾਲ ਦੇ ਝਟਕੇ ਜਾਪਾਨ ਦੇ ਸ਼ਹਿਰ ਈਸੂਮੀ ਵਿੱਚ ਮਹਿਸੂਸ ਕੀਤੇ ਗਏ| ਦੱਸਣਯੋਗ ਹੈ ਕਿ ਬੀਤੀ 7 ਅਗਸਤ ਨੂੰ ਵੀ ਜਾਪਾਨ ਦੇ ਈਸਟ ਕੋਸਟ ਵਿੱਚ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ ਸਨ, ਜਿਸ ਦੀ ਤੀਬਰਤਾ 5.6 ਮਾਪੀ ਗਈ ਸੀ|

Leave a Reply

Your email address will not be published. Required fields are marked *