ਜਾਪਾਨ ਵਿੱਚ ਲੱਗੇ ਭੂਚਾਲ ਦੇ ਤੇਜ਼ ਝਟਕੇ

ਟੋਕੀਓ, 29 ਜਨਵਰੀ (ਸ.ਬ.) ਜਾਪਾਨ ਵਿੱਚ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ| ਇਸ ਦੀ ਤੀਬਰਤਾ ਰਿਕਟਰ ਪੈਮਾਨੇ ਤੇ 5.3 ਮਾਪੀ ਗਈ ਹੈ| ਮੌਸਮ ਅਧਿਕਾਰੀਆਂ ਨੇ ਇਸ ਕਾਰਨ ਸੁਨਾਮੀ ਆਉਣ ਦੀ ਚਿਤਾਵਨੀ ਜਾਰੀ ਨਹੀਂ ਕੀਤੀ| ਉਨ੍ਹਾਂ ਦੱਸਿਆ ਕਿ ਦੁਪਹਿਰ ਦੇ 12.42 ਤੇ ਭੂਚਾਲ ਦੇ ਝਟਕੇ ਲੱਗੇ ਅਤੇ ਲੋਕ ਘਰਾਂ ਵਿੱਚੋਂ ਬਾਹਰ ਆ ਗਏ| ਭੂਚਾਲ ਦੀ ਜ਼ਮੀਨ ਵਿੱਚ ਡੂੰਘਾਈ 40 ਕਿਲੋਮੀਟਰ ਤਕ ਸੀ| ਇਸ ਦਾ ਕੇਂਦਰ ਚਿੱਬਾ ਪਰਫੈਕਚਰ ਨੇੜੇ ਸੀ|
ਮੌਸਮ ਅਧਿਕਾਰੀਆਂ ਦੀ ਏਜੰਸੀ ਨੇ ਦੱਸਿਆ ਕਿ ਇਸ ਕਾਰਨ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਹੋਇਆ ਪਰ ਲੋਕ ਕਾਫੀ ਘਬਰਾ ਗਏ ਸਨ

Leave a Reply

Your email address will not be published. Required fields are marked *