ਜਾਪਾਨ ਵਿੱਚ ਹੜ੍ਹ ਕਾਰਨ ਮਰਨ ਵਾਲਿਆਂ ਦੀ ਗਿਣਤੀ 199 ਤੇ ਪਹੁੰਚੀ: ਸਰਕਾਰ

ਟੋਕੀਓ, 12 ਜੁਲਾਈ (ਸ.ਬ.) ਜਾਪਾਨ ਵਿੱਚ ਬੀਤੇ ਦਿਨਾਂ ਤੋਂ ਲਗਾਤਾਰ ਪੈ ਰਹੇ ਮੀਂਹ ਕਾਰਨ ਆਏ ਹੜ੍ਹ ਵਿੱਚ ਮਰਨ ਵਾਲਿਆਂ ਦੀ ਗਿਣਤੀ 199 ਹੋ ਗਈ ਹੈ| ਉਥੇ ਹੀ ਕਾਫੀ ਗਿਣਤੀ ਵਿੱਚ ਲੋਕ ਅਜੇ ਵੀ ਲਾਪਤਾ ਹਨ| ਸਰਕਾਰ ਦੇ ਉਚ ਬੁਲਾਰੇ ਨੇ ਇਸ ਦੀ ਗਿਣਤੀ ਦੱਸੀ ਹੈ| ਯੋਸ਼ਿਹਿਦੇ ਸੂਗਾ ਨੇ ਦੱਸਿਆ ਕਿ ਜਾਪਾਨ ਵਿੱਚ ਪਿਛਲੇ 3 ਦਹਾਕਿਆਂ ਵਿੱਚ ਮੌਸਮ ਨਾਲ ਜੁੜੀ ਸਭ ਤੋਂ ਵੱਡੀ ਆਫਤ ਆਈ ਹੈ ਅਤੇ ਇਸ ਦੇ ਬਾਅਦ ਖੋਜ ਮੁਹਿੰਮ ਜਾਰੀ ਹੈ| ਉਨ੍ਹਾਂ ਦੱਸਿਆ ਕਿ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਨੇ ਕੱਲ ਪ੍ਰਭਾਵਿਤ ਖੇਤਰਾਂ ਵਿੱਚੋਂ ਇਕ ਖੇਤਰ ਦਾ ਦੌਰਾ ਕੀਤਾ ਸੀ ਅਤੇ ਉਨ੍ਹਾਂ ਦਾ ਹੋਰ ਖੇਤਰਾਂ ਵਿੱਚ ਵੀ ਜਾਣ ਦਾ ਪ੍ਰੋਗਰਾਮ ਹੈ| ਭਿਆਨਕ ਆਫਤ ਨੂੰ ਦੇਖਦੇ ਹੋਏ ਆਬੇ ਨੇ ਆਪਣੀਆਂ ਵਿਦੇਸ਼ ਯਾਤਰਾਵਾਂ ਰੱਦ ਕਰ ਦਿੱਤੀਆਂ ਹਨ| ਹੜ੍ਹ ਅਤੇ ਜ਼ਮੀਨ ਖਿਸਕਣ ਕਾਰਨ ਘਟ ਤੋਂ ਘਟ 10 ਹਜ਼ਾਰ ਲੋਕਾਂ ਨੂੰ ਆਪਣੇ ਘਰ ਛੱਡਣੇ ਪਏ ਅਤੇ ਸਭ ਰਾਹਤ ਕੈਂਪਾਂ ਵਿੱਚ ਰਹਿ ਰਹੇ ਹਨ| ਆਬੇ ਨੇ ਸਵੇਰੇ ਇਕ ਬੈਠਕ ਵਿੱਚ ਕਿਹਾ ਕਿ ਲੋਕਾਂ ਨੂੰ ਜ਼ਿਆਦਾ ਦਿਨਾਂ ਤਕ ਕੈਂਪਾਂ ਵਿੱਚ ਨਾ ਰਹਿਣਾ ਪਏ, ਇਸ ਲਈ ਉਹ ਜੋ ਕਰ ਸਕਦੇ ਹਨ ਸਭ ਕਰਨਗੇ| ਸਥਾਨਕ ਮੀਡੀਆ ਵਲੋਂ ਖਿੱਚੀਆਂ ਤਸਵੀਰਾਂ ਵਿੱਚ ਦੇਖਿਆ ਜਾ ਸਕਦਾ ਹੈ ਕਿ ਹੜ੍ਹ ਕਾਰਨ ਇਕੱਠੇ ਹੋਏ ਮਲਬੇ ਵਿੱਚ ਕਾਰਾਂ ਦੱਬੀਆਂ ਹੋਈਆਂ ਹਨ| ਬਚਾਅ ਕਰਮਚਾਰੀ ਮਲਬੇ ਹੇਠ ਦੱਬੀਆਂ ਕਾਰਾਂ ਕੱਢ ਰਹੇ ਹਨ ਅਤੇ ਉਥੋਂ ਕਈ ਲਾਸ਼ਾਂ ਵੀ ਉਨ੍ਹਾਂ ਨੂੰ ਮਿਲੀਆਂ ਹਨ|

Leave a Reply

Your email address will not be published. Required fields are marked *