ਜਾਰਡਨ ਨੂੰ ਆਰਥਿਕ ਸਹਾਇਤਾ ਦੇਣ ਲਈ ਅੱਗੇ ਆਏ ਖਾੜੀ ਦੇਸ਼

ਦੁਬਈ, 11 ਜੂਨ (ਸ.ਬ.) ਸਾਊਦੀ ਅਰਬ, ਕੁਵੈਤ ਅਤੇ ਸੰਯੁਕਤ ਅਰਬ ਅਮੀਰਾਤ ਨੇ ਜਾਰਡਨ ਨੂੰ 2.5 ਅਰਬ ਅਮਰੀਕੀ ਡਾਲਰ ਦੀ ਸਹਾਇਤਾ ਰਾਸ਼ੀ ਦੇਣ ਦਾ ਵਚਨ ਦਿੱਤਾ ਹੈ|
ਖਾੜੀ ਦੇਸ਼ਾਂ ਵੱਲੋਂ ਅੱਜ ਇਕ ਸਾਂਝਾ ਬਿਆਨ ਜਾਰੀ ਕਰ ਕੇ ਇਸ ਗੱਲ ਦੀ ਘੋਸ਼ਣਾ ਕੀਤੀ ਗਈ| ਇਸ ਆਰਥਿਕ ਮਦਦ ਵਿੱਚ ਜਾਰਡਨ ਦੇ ਵਿਸ਼ਵ ਬੈਂਕ ਦੀ ਗਰੰਟੀ, ਸਲਾਨਾ ਬਜਟ ਸਮਰਥਨ ਅਤੇ ਵਿਕਾਸ ਯੋਜਨਾਵਾਂ ਸ਼ਾਮਲ ਹਨ|
ਜ਼ਿਕਰਯੋਗ ਹੈ ਕਿ ਆਰਥਿਕ ਸੰਕਟ ਦਾ ਸਾਹਮਣਾ ਕਰ ਰਹੇ ਜਾਰਡਨ ਵਿੱਚ ਵੱਡੇ ਪੈਮਾਨੇ ਤੇ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ|
ਸੂਤਰਾਂ ਮੁਤਾਬਕ ਆਬੂ ਧਾਬੀ ਦੇ ਕਰਾਊਨ ਪ੍ਰਿੰਸ ਜ਼ਾਏਦ ਅਲ ਨਹਿਆਨ ਅਤੇ ਯੂ. ਏ. ਈ. ਦੀ ਹਥਿਆਰਬੰਦ ਫੌਜ ਦੇ ਡਿਪਟੀ ਸੁਪਰੀਮ ਕਮਾਂਡਰ ਨੇ ਇਸ ਸੰਬੰਧੀ ਜਾਰਡਨ ਦੇ ਕਿੰਗ ਅਬਦੁੱਲਾ ਨਾਲ ਗੱਲਬਾਤ ਕੀਤੀ| ਸ਼ੇਖ ਮੁਹੰਮਦ ਅਤੇ ਕਿੰਗ ਅਬਦੁੱਲਾ ਉਹ ਜਾਰਡਨ ਦੀ ਸੁਰੱਖਿਆ ਅਤੇ ਮਦਦ ਲਈ ਅੱਗੇ ਆ ਰਹੇ ਹਨ, ਜੋ ਸ਼ਲਾਘਾਯੋਗ ਕੰਮ ਹੈ|

Leave a Reply

Your email address will not be published. Required fields are marked *