ਜਿਮਾਂ ਅਤੇ ਫਿਟਨੈਸ ਕਲੱਬਾਂ ਨੂੰ ਖੋਲ੍ਹਣ ਦੀ ਮੰਜੂਰੀ ਅਤੇ ਹੋਰ ਛੋਟਾਂ ਦੇਣ ਦੀ ਮੰਗ

ਐਸ.ਏ.ਐਸ.ਨਗਰ, 27 ਮਈ (ਸ.ਬ.) ਮੁਹਾਲੀ ਬਾਡੀਬਿਲਡਿੰਗ ਐਂਡ ਫਿਜੀਕ ਸਪੋਟਸ ਐਸੋਸੀਏਸ਼ਨ ਵਲੋਂ                  ਏ.ਸੀ.ਜੀ. ਯਸ਼ਪਾਲ ਸ਼ਰਮਾ ਨੂੰ ਮਿਲ ਕੇ ਜਿਲੇ ਦੇ ਡਿਪਟੀ ਕਮਿਸ਼ਨਰ ਸ੍ਰੀ ਗਿਰੀਸ਼ ਦਿਆਲਨ ਦੇ ਨਾਮ ਮੰਗ ਪੱਤਰ ਦਿੱਤਾ ਗਿਆ ਜਿਸ ਵਿੱਚ ਸ਼ਹਿਰ ਵਿੱਚ ਜਿਮਾਂ ਖੁੱਲਣ ਦੀ ਮੰਜੂਰੀ ਮੰਗੀ ਗਈ|
ਆਪਣੀ ਲਿਖੀ ਚਿੱਠੀ ਵਿੱਚ ਉਹਨਾਂ ਲਿਖਿਆ ਕਿ ਕੋਰੋਨਾ ਮਹਾਂਮਾਰੀ ਦੌਰਾਨ ਲੱਗੇ ਕਰਫਿਊ  ਕਾਰਨ ਮਾਰਚ ਮਹੀਨੇ ਤੋਂ ਲੈ ਕੇ ਹੁਣ ਤੱਕ ਸ਼ਹਿਰ ਵਿੱਚ ਮੌਜੂਦ ਸਭ ਜਿਮਾਂ ਬੰਦ ਹਨ ਜਿਸ ਕਾਰਨ ਜਿਮ ਚਲਾਉਣ ਵਾਲੇ ਪ੍ਰਬੰਧਕਾਂ ਨੂੰ ਭਾਰੀ ਨੁਕਸਾਨ ਸਹਿਣਾ ਪਿਆ ਹੈ| ਇਸ ਦੌਰਾਨ ਵੱਡੀ ਗਿਣਤੀ ਵਿੱਚ ਐਥਲੀਟਾਂ, ਟ੍ਰੇਨਰਾਂ ਅਤੇ ਆਮ ਲੋਕਾਂ ਦੇ ਨਾਲ-ਨਾਲ ਇਨ੍ਹਾਂ ਦੇ ਮਾਲਕਾਂ ਨੂੰ ਵੀ  ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ| ਉਹਨਾਂ ਮੰਗ ਕੀਤੀ ਕਿ ਜਿਮ ਮਾਲਕਾਂ ਨੂੰ ਰਾਹਤ ਦੇਣ ਲਈ ਇਸ ਖੇਤਰ ਤੇ ਲੱਗਣ ਵਾਲੇ ਜੀ.ਐਸ.ਟੀ. ਦੀ ਦਰ ਨੂੰ 18 ਫੀਸਦੀ ਤੋਂ ਘਟਾ ਕੇ 5 ਫੀਸਦੀ ਕੀਤਾ ਜਾਵੇ, ਇਨ੍ਹਾਂ ਵਪਾਰਕ ਅਦਾਰਿਆਂ ਦੇ ਬਿਜਲੀ ਦੇ ਬਿੱਲ ਅਤੇ ਹੋਰ ਕਈ ਤਰ੍ਹਾਂ ਦੇ ਖਰਚਿਆਂ ਨੂੰ ਅਗਲੇ ਤਿੰਨ ਮਹੀਨਿਆ ਲਈ ਮਾਫ ਕੀਤਾ ਜਾਵੇ, ਜਿਮ ਚਲਾਉਣ ਵਾਲੀਆਂ ਥਾਵਾਂ ਦੇ ਕਿਰਾਏ ਮੁਆਫ ਕੀਤੇ ਜਾਣ, ਪ੍ਰਾਪਟੀ ਟੈਕਸ ਨੂੰ ਘਟਾ ਕੇ ਅੱਧਾ ਕੀਤਾ ਜਾਵੇ ਅਤੇ ਆਉਣ ਵਾਲੇ 6 ਮਹੀਨਿਆ ਦੇ ਟੈਕਸ  ਤੋਂ ਛੋਟ ਦਿੱਤੀ ਜਾਵੇ ਅਤੇ ਉਹਨਾਂ ਨੂੰ ਬੈਂਕਾਂ ਤੋਂ ਸਸਤੀ ਦਰ ਤੇ ਕਰਜਾ ਮੁੱਹਈਆ ਕਰਵਾਇਆ ਜਾਵੇ ਤਾਂ ਜੋ ਉਹਨਾਂ ਦਾ ਕੰਮ ਦੁਬਾਰਾ ਸ਼ੁਰੂ ਹੋ ਸਕੇ| ਇਸ ਮੌਕੇ ਹੋਰਨਾਂ ਤੋਂ ਇਲਾਵਾ ਐਸੋਸੀਏਸ਼ਨ ਦੇ ਪ੍ਰਧਾਨ ਸ੍ਰੀ ਵਿਕਰਮ ਡੁੱਲ, ਚੇਅਰਮੈਨ ਸ੍ਰ. ਹਰਜੀਤ ਸਿੰਘ ਧਿਮਾਨ, ਨੋਰਥ ਇੰਡੀਆ ਬਾਡੀ ਬਿਲਡਿੰਗ ਦੇ ਮੀਤ ਪ੍ਰਧਾਨ ਸੂਰਜ ਭਾਨ ਨੈਨ, ਸੀਨੀ ਮੀਤ ਪ੍ਰਧਾਨ ਡਾ. ਰਘਬੀਰ ਸਿੰਘ ਬੰਗੜ, ਜਨਰਲ ਸਕੱਤਰ ਪਰਦੀਪ ਨੈਨ ਚੰਡੀਗੜ੍ਹ, ਅਰਵਿੰਦ, ਕੁਲਵਿੰਦਰ, ਚੰਡੀਗੜ੍ਹ ਬਾਡੀ ਬਿਲਡਿੰਗ ਐਂਡ ਫਿਜੀਕਸ ਸਪੋਟਸ ਦੇ ਪ੍ਰਧਾਨ ਸ੍ਰੀ ਦੀਪ ਮਲਿਕ ਹਾਜਿਰ ਸਨ| 

Leave a Reply

Your email address will not be published. Required fields are marked *