ਜਿਲਾ ਖਪਤਕਾਰ ਅਦਾਲਤ ਨੇ ਫਾਇਨਾਂਸ ਕੰਪਨੀ ਨੂੰ ਜੁਰਮਾਨਾ ਲਗਾਇਆ
ਐਸ ਏ ਐਸ ਨਗਰ, 17 ਜੁਲਾਈ (ਸ.ਬ.) ਜਿਲ੍ਹਾ ਖਪਤਕਾਰ ਅਦਾਲਤ ਨੇ ਇਕ ਫਾਇਨਾਂਸ ਕੰਪਨੀ ਨੂੰ ਇਕ ਕਰਜਦਾਰ ਨੂੰ ਕਰਜਾ ਸਮੇਂ ਤੋਂ ਪਹਿਲਾਂ ਮੋੜਨ ਦੇ ਬਾਵਜੂਦ ਜੁਰਮਾਨਾ ਵਸੂਲਨ ਦੇ ਦੋਸ਼ ਵਿੱਚ ਜੁਰਮਾਨਾ ਲਗਾਇਆ ਹੈ| ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁਹਾਲੀ ਇੰਡਸਟਰੀਜ ਐਸੋਸੀਏਸ਼ਨ ਦੇ ਪ੍ਰਧਾਨ ਸੰਜੀਵ ਵਸ਼ਿਸ਼ਟ ਨੇ ਦਸਿਆ ਕਿ ਐਸੋਸੀਏਸ਼ਨ ਦੀ ਮੈਂਬਰ ਸਤਨਾਮ ਕੌਰ ਨੇ ਇਕ ਪ੍ਰਾਈਵੇਟ ਕੰਪਨੀ ਤੋਂ ਕਰਜਾ ਲਿਆ ਸੀ ਪਰ ਉਸਨੇ ਇਹ ਕਰਜਾ ਸਮੇਂ ਤੋਂ ਪਹਿਲਾਂ ਹੀ ਅਦਾ ਕਰ ਦਿਤਾ ਇਸਦੇ ਬਾਵਜੂਦ ਫਾਇਨਾਂਸ ਕੰਪਨੀ ਨੇ 4 ਫੀਸਦੀ ਜੁਰਮਾਨਾ ਅਤੇ ਵਿਆਜ ਵਸੂਲ ਕਰ ਲਿਆ|
ਉਹਨਾਂ ਦਸਿਆ ਕਿ ਐਸੋਸੀਏਸ਼ਨ ਅਤੇ ਸਤਨਾਮ ਕੌਰ ਨੇ ਕਈ ਵਾਰ ਇਸ ਕੰਪਨੀ ਦੇ ਅਧਿਕਾਰੀਆਂ ਨੂੰ ਜੁਰਮਾਨਾ ਮਾਫ ਕਰਨ ਦੀ ਮੰਗ ਕੀਤੀ ਪਰ ਅਧਿਕਾਰੀਆਂ ਨੇ ਕੋਈ ਗਲ ਨਹੀਂ ਸੁਣੀ, ਜਿਸ ਕਰਕੇ ਸਤਨਾਮ ਕੌਰ ਨੇ ਜਿਲ੍ਹਾ ਖਪਤਕਾਰ ਅਦਾਲਤ ਵਿੱਚ ਇਸ ਕੰਪਨੀ ਵਿਰੁੱਧ ਕੇਸ ਕਰ ਦਿੱਤਾ
ਜਿਲ੍ਹਾ ਖਪਤਕਾਰ ਅਦਾਲਤ ਨੇ ਸਤਨਾਮ ਕੌਰ ਦੇ ਪੱਖ ਵਿੱਚ ਆਪਣਾ ਫੈਸਲਾ ਸੁਣਾ ਦਿਤਾ ਅਤੇ ਫਾਇਨਾਂਸ ਕੰਪਨੀ ਨੂੰ ਹਦਾਇਤ ਕੀਤੀ ਕਿ ਉਹ ਮੁਕਦਮੇ ਦੀ ਫੀਸ, ਮਾਨਸਿਕ ਪੀੜਾ, ਮੁਕਦਮੇ ਉੱਪਰ ਹੋਇਆ ਖਰਚ ਤੇ 9 ਫੀਸਦੀ ਵਿਆਜ 30 ਦਿਨਾਂ ਵਿੱਚ ਵਾਪਸ ਦੇਵੇ|