ਜਿਲਾ ਰੈਡ ਕਰਾਸ ਸੁਸਾਇਟੀ ਦੇ ਵੱਧ ਤੋਂ ਵੱਧ ਮੈਬਰ ਬਣਾਏ ਜਾਣਗੇ: ਯਸ਼ਪਾਲ ਸਰਮਾ

ਐਸ.ਏ.ਐਸ ਨਗਰ, 1 ਸਤੰਬਰ (ਸ.ਬ.) ਜਿਲ੍ਹਾ ਰੈਡ ਕਰਾਸ ਸੁਸਾਇਟੀ ਐਸ.ਏ.ਐਸ ਨਗਰ ਗਰੀਬ ਤੇ ਲੋੜਵੰਦ ਲੋਕਾਂ ਦੀ ਮਦਦ ਲਈ ਹਮੇਸ਼ਾਂ ਯਤਨਸ਼ੀਲ ਹੈ ਇਸ ਦੇ ਵੱਧ ਤੋਂ ਵੱਧ ਮੈਂਬਰ ਬਣਾਏ ਜਾਣਗੇ ਅਤੇ ਸੁਸਾਇਟੀ ਦੀ ਕਾਰਗੁਜ਼ਾਰੀ ਨੂੰ ਹੋਰ ਤਸੱਲੀਬਖਸ ਬਣਾਇਆ ਜਾਵੇਗਾ| ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਹਾਇਕ ਕਮਿਸ਼ਨਰ (ਜ) ਸ੍ਰੀ ਯਸ਼ਪਾਲ ਸ਼ਰਮਾ ਨੇ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸ੍ਰੀ ਅਮਨਦੀਪ ਸਿੰਘ ਗਿੱਲ ਦੇ ਜਿਲ੍ਹਾ ਰੈਡ ਕਰਾਸ ਸੁਸਾਇਟੀ ਦੇ ਪੈਟਰਨ ਤੇ ਜੀਵਨਭਰ ਲਈ ਮੈਂਬਰ ਅਤੇ ਭੁਪਿੰਦਰ ਕੌਸ਼ਲ, ਨਵੀਨ ਕੌਸ਼ਲ, ਦਿਕਸਾ ਕੌਸ਼ਲ, ਸੋਰਵ ਸ਼ਰਮਾ ਅਤੇ ਧੀਰਜ ਧਵਨ ਦੇ ਜੀਵਨ ਭਰ ਲਈ ਮੈਂਬਰ ਬਣਨ ਮੌਕੇ ਕੀਤਾ|
ਸ੍ਰੀ ਯਸ਼ਪਾਲ ਸ਼ਰਮਾ ਨੇ ਦੱਸਿਆ ਕਿ ਜਿਲ੍ਹਾ ਰੈਡ ਕਰਾਸ ਸੁਸਾਇਟੀ ਦਾ ਮੁੱਖ ਮੰਤਵ ਕੁਦਰਤੀ ਆਫਤਾ ਜਿਵੇਂ ਕਿ ਹੜ੍ਹ, ਭੂਚਾਲ ਜਾਂ ਅੱਗ ਲਗਣ ਆਦਿ ਸਮੇਂ ਰਾਸ਼ਨ, ਦਵਾਈਆਂ, ਕੱਪੜੇ ਅਤੇ ਹੋਰ ਲੋੜੀਂਦਾ ਸਮਾਨ ਆਪਣੇ ਸਮਾਜ ਸੇਵਕਾਂ ਰਾਹੀਂ ਇੱਕਠਾ ਕਰਕੇ ਪੀੜਤ ਲੋਕਾਂ ਤੱਕ ਪੁੱਜਦਾ ਕਰਨਾ ਅਤੇ ਲੋੜੀਂਦੀਆ ਸਹੂਲਤਾ ਮੁਹੱਈਆ ਕਰਵਾਉਣ ਹੈ| ਇਨ੍ਹਾਂ ਕੰਮਾਂ ਮੌਕੇ ਲਾਈਫ ਮੈਂਬਰਾਂ ਤੋਂ ਵਲੰਟੀਅਰ ਦੇ ਤੌਰ ਤੇ ਸਹਿਯੋਗ ਲਿਆ ਜਾਂਦਾ ਹੈ| ਉਹਨਾਂ ਕਿਹਾ ਕਿ ਡਿਪਟੀ ਕਮਿਸ਼ਨਰ ਸ੍ਰੀ ਗਰੀਸ਼ ਦਿਆਲਨ ਦੀ ਅਗਵਾਈ ਵਿੱਚ ਆਮ ਲੋਕਾਂ ਵਿੱਚ ਜਿਲ੍ਹਾ ਰੈਡ ਕਰਾਸ ਸੁਸਾਇਟੀ ਦੇ ਮੈਂਬਰ ਬਣਨ ਲਈ ਉਤਸ਼ਾਹ ਪੈਦਾ ਹੋਣ ਲੱਗ ਪਿਆ ਹੈ|
ਇਸ ਮੌਕੇ ਸਕੱਤਰ ਜਿਲ੍ਹਾ ਰੈਡ ਕਰਾਸ ਸੁਸਾਇਟੀ ਸ੍ਰੀ ਕਮਲੇਸ ਕੁਮਾਰ ਕੌਸ਼ਲ ਨੇ ਦੱਸਿਆ ਕਿ ਜਿਲ੍ਹਾ ਰੈਡ ਕਰਾਸ ਸੁਸਾਇਟੀ ਦਾ ਜੀਵਨਭਰ ਲਈ ਮੈਂਬਰ ਬਣਨ ਲਈ 1000/- ਰੁਪਏ ਫੀਸ ਹੈ| ਜੀਵਨਭਰ ਮੈਬਰਾਂ ਦੇ ਸਹਿਯੋਗ ਨਾਲ ਕੋਵਿਡ-19 ਦੌਰਾਨ ਕਾਫੀ ਸ਼ਲਾਘਾ ਯੋਗ ਕੰਮ ਕੀਤੇ ਗਏ ਹਨ|

Leave a Reply

Your email address will not be published. Required fields are marked *