ਜਿਲੇਟਿਨ ਲਿਜਾ ਰਹੇ ਟਰੱਕ ਵਿੱਚ ਧਮਾਕਾ, 8 ਵਿਅਕਤੀਆਂ ਦੀ ਮੌਤ

ਬੈਂਗਲੁਰੂ, 22 ਜਨਵਰੀ (ਸ.ਬ.) ਕਰਨਾਟਕ ਦੇ ਸ਼ਿਵਮੋਗਾ ਜ਼ਿਲ੍ਹੇ ਵਿੱਚ ਬੀਤੀ ਰਾਤ ਟਰੱਕ ਵਿੱਚ ਭਰ ਕੇ ਲਿਜਾ ਰਹੇ ਵਿਸਫੋਟਕ ਵਿੱਚ ਧਮਾਕਾ ਹੋ ਗਿਆ। ਇਸ ਹਾਦਸੇ ਵਿੱਚ 8 ਵਿਅਕਤੀਆਂ ਦੀ ਮੌਤ ਹੋ ਗਈ ਅਤੇ ਨੇੜੇ-ਤੇੜੇ ਦੇ ਖੇਤਰ ਵਿੱਚ ਝਟਕੇ ਮਹਿਸੂਸ ਕੀਤੇ ਗਏ। ਪੁਲੀਸ ਨੇ ਇਹ ਜਾਣਕਾਰੀ ਦਿੱਤੀ। ਮੰਨਿਆ ਜਾ ਰਿਹਾ ਹੈ ਕਿ ਵਿਸਫੋਟਕ ਖਨਨ ਦੇ ਮਕਸਦ ਨਾਲ ਲਿਜਾਏ ਜਾ ਰਹੇ ਸਨ। ਪੱਥਰ ਤੋੜਨ ਦੇ ਇੱਕ ਸਥਾਨ ਉੱਤੇ ਰਾਤ ਲਗਭਗ 10:30 ਵਜੇ ਧਮਾਕਾ ਹੋਇਆ, ਜਿਸ ਨਾਲ ਨਾ ਸਿਰਫ਼ ਸ਼ਿਵਮੋਗਾ ਸਗੋਂ ਨੇੜੇ ਦੇ ਚਿੱਕਮਗਲੁਰੂ ਅਤੇ ਦਾਵਣਗੇਰੇ ਜ਼ਿਲ੍ਹਿਆਂ ਵਿੱਚ ਵੀ ਝਟਕੇ ਮਹਿਸੂਸ ਕੀਤੇ ਗਏ। ਚਸ਼ਮਦੀਦਾਂ ਦਾ ਕਹਿਣਾ ਹੈ ਕਿ ਧਮਾਕਾ ਇੰਨਾ ਤੇਜ਼ ਸੀ ਕਿ ਘਰਾਂ ਦੀਆਂ ਖਿੜਕੀਆਂ ਦੇ ਸ਼ੀਸ਼ੇ ਟੁੱਟ ਗਏ ਅਤੇ ਸੜਕਾਂ ਉੱਤੇ ਵੀ ਤਰੇੜਾਂ ਆ ਗਈਆਂ। ਧਮਾਕੇ ਨਾਲ ਅਜਿਹਾ ਲੱਗਾ ਜਿਵੇਂ ਭੂਚਾਲ ਆ ਗਿਆ ਹੋਵੇ ਅਤੇ ਭੂ-ਵਿਗਿਆਨੀਆਂ ਨਾਲ ਸੰਪਰਕ ਕੀਤਾ ਗਿਆ। ਇਕ ਪੁਲੀਸ ਅਧਿਕਾਰੀ ਨੇ ਕਿਹਾ ਕਿ ਭੂਚਾਲ ਨਹੀਂ ਆਇਆ ਹੈ ਪਰ ਸ਼ਿਵਮੋਗਾ ਦੇ ਬਾਹਰੀ ਇਲਾਕੇ ਵਿੱਚ ਪੇਂਡੂ ਪੁਲੀਸ ਥਾਣੇ ਹੰਸੁਰ ਵਿੱਚ ਧਮਾਕਾ ਹੋਇਆ ਸੀ। ਅਧਿਕਾਰੀ ਨੇ ਕਿਹਾ ਕਿ ਜਿਲੇਟਿਨ ਲਿਜਾ ਰਹੇ ਇਕ ਟਰੱਕ ਵਿੱਚ ਧਮਾਕਾ ਹੋਇਆ ਹੈ। ਟਰੱਕ ਵਿੱਚ ਮੌਜੂਦ 8 ਮਜ਼ਦੂਰਾਂ ਦੀ ਮੌਤ ਹੋ ਗਈ।

Leave a Reply

Your email address will not be published. Required fields are marked *