ਜਿਲ੍ਹਾ ਅਤੇ ਸੈਸ਼ਨ ਜੱਜ ਨੇ ਵਕੀਲਾਂ ਨੂੰ ਗਰੀਬ ਲੋਕਾਂ ਦੀ ਮਦਦ ਲਈ ਪ੍ਰੇਰਿਆ

ਐਸ ਏ ਐਸ ਨਗਰ, 8 ਜਨਵਰੀ (ਸ.ਬ.) ਕੌਮੀ ਕਾਨੂੰਨੀ ਸੇਵਾਵਾਂ ਅਥਾਰਿਟੀ ਦੇ ਅਧੀਨ ਜਿਲ੍ਹਾ ਅਤੇ ਸ਼ੈਸਨ ਜਜ ਕਮ ਚੇਅਰਮੈਨ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਐਸ ਏ ਐਸ ਨਗਰ ਸ੍ਰੀ ਵਿਵੇਕ ਪੁਰੀ ਵਲੋਂ ਵਕੀਲਾਂ ਦੀ ਇਕ ਮੀਟਿੰਗ ਬੁਲਾਈ ਗਈ, ਜਿਸ ਵਿੱਚ ਉਹਨਾਂ ਨੇ ਵਕੀਲਾਂ ਨੂੰ ਗਰੀਬ ਅਤੇ ਸਮਾਜ ਦੇ ਦਬੇ ਕੁਚਲੇ ਲੋਕਾਂ ਦੀ ਵਧ ਚੜ ਕੇ ਕਾਨੂੰਨੀ ਸਹਾਇਤਾ ਕਰਨ ਲਈ ਪ੍ਰੇਰਿਆ|
ਇਸ ਸਬੰਧੀ ਜਾਣਕਾਰੀ ਦਿੰਦਿਆਂ ਸ੍ਰੀਮਤੀ ਮੋਨਿਕਾ ਲਾਂਬਾ ਸਕੱਤਰ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਨੇ ਦੱਸਿਆ ਕਿ ਜਿਹੜੇ ਮੁਲਜਮ ਕਸਟਡੀ ਵਿੱਚ ਹੋਣ ਕਰਕੇ ਆਪਣੇ ਪਰਿਵਾਰਾਂ ਤੋਂ ਦੂਰ ਹਨ ਤੇ ਬਾਹਰਲੀ ਦੁਨੀਆਂ ਨਾਲ ਕੋਈ ਸੰਪਰਕ ਨਹੀਂ ਰੱਖ ਪਾਉਂਦੇ, ਉਹਨਾਂ ਦੀ ਮਦਦ ਕਰਨ ਲਈ ਇਹਨਾਂ ਵਕੀਲਾਂ ਨੂੰ ਹਦਾਇਤਾਂ ਕੀਤੀਆਂ ਗਈਆਂ ਹਨ| ਇਹਨਾਂ ਵਕੀਲਾਂ ਨੂੰ ਰਿਮਾਂਡ ਆਵਰ ਐਡਵੋਕੇਟ ਕਿਹਾ ਜਾਂਦਾ ਹੈ| ਕੌਮੀ ਕਾਨੂੰਨੀ ਸੇਵਾਵਾਂ ਅਥਾਰਿਟੀ ਦੀਆਂ ਹਦਾਇਤਾਂ ਹੇਠ ਜਿਲ੍ਹੇ ਦੀ ਹਰੇਕ ਅਦਾਲਤ ਵਿੱਚ ਇਕ ਰਿਮਾਂਡ ਆਵਰ ਐਡਵੋਕੇਟ ਦੀ ਡਿਊਟੀ ਲਗਾਈ ਗਈ ਹੈ ਜੋ ਕਿ ਹਿਰਾਸਤ ਵਿੱਚ ਪੇਸ਼ ਹੋਣ ਵਾਲੇ ਹ ਰ ਵਿਅਕਤੀ ਦੀ ਕੋਰਟ ਵਿੱਚ ਨੁਮਾਇੰਦਗੀ ਕਰੇਗਾ ਅਤੇ ਇਹ ਵੇਖੇਗਾ ਕਿ ਉਹਨਾਂ ਦੇ ਪੱਧਰ ਤੇ ਲੱਗਣ ਵਾਲੀ ਹਰ ਅਰਜੀ ਲਗਾਈ ਜਾਵੇ|
ਉਹਨਾਂ ਦੱਸਿਆ ਕਿ ਇਹਨਾਂ ਰਿਮਾਂਡ ਆਵਰ ਵਕੀਲਾਂ ਦੀ ਜਿੰਮੇਵਾਰੀ ਹੈ ਕਿ ਕਸੱਟਡੀ ਵਾਲੇ ਵਿਅਕਤੀਆਂ ਦੀ ਪੂਰੀ ਤਰ੍ਹਾਂ ਮਦਦ ਕੀਤੀ ਜਾਵੇ ਅਤੇ ਉਹ ਬਿਨਾ ਕੋਈ ਪੈਸੇ ਲਏ ਇਨਾਂ ਵਿਅਕਤੀਆਂ ਦੀ ਅਦਾਲਤ ਵਿੱਚ ਪੇਸ਼ ਹੋਣ ਤੇ ਮਦਦ ਕਰਨ| ਉਹਨਾਂ ਦੱਸਿਆ ਕਿ ਇਹਨਾਂ ਵਕੀਲਾਂ ਨੂੰ ਜੇਲ੍ਹਾਂ ਵਿੱਚ ਭੇਜਣ ਦੀ ਵੀ ਡਿਊਟੀ ਲਗਾਈ ਜਾਵੇਗੀ, ਤਾਂ ਕਿ ਉਹ ਜੇਲ੍ਹਾਂ ਵਿੱਚ ਜਾ ਕੇ ਕਸਟਡੀ ਵਿੱਚ ਰਹਿੰਦੇ ਵਿਅਕਤੀਆਂ ਨੂੰ ਉਹਨਾਂ ਦੇ ਕੇਸਾਂ ਦੀ ਸਹੀ ਸਥਿਤੀ ਬਾਰੇ ਜਾਣੂ ਕਰਵਾਉਣ|

Leave a Reply

Your email address will not be published. Required fields are marked *