ਜਿਲ੍ਹਾ ਅਥਲੈਟਿਕਸ ਮੀਟ 1 ਸਤੰਬਰ ਤੋਂ

ਐਸ ਏ ਐਸ ਨਗਰ, 16 ਅਗਸਤ (ਸ.ਬ.) ਮੁਹਾਲੀ ਜਿਲ੍ਹਾ ਅਥਲੈਟਿਕਸ ਐਸੋਸੀਏਸ਼ਨ ਵੱਲੋਂ 13ਵੀਂ ਜਿਲ੍ਹਾ ਅਥਲੈਟਿਕਸ ਪ੍ਰਤੀਯੋਗਤਾ 1 ਅਤੇ 2 ਸਤੰਬਰ ਨੂੰ ਫੇਜ਼-8 ਦੇ 400 ਮੀਟਰ ਅਥਲੈਟਿਕਸ ਟਰੈਕ ਤੇ ਕਰਵਾਈ ਜਾ ਰਹੀ ਹੈ| ਇਸ ਪ੍ਰਤੀਯੋਗਤਾ ਵਿੱਚ ਜਿਲ੍ਹੇ ਦੇ ਜੂਨੀਅਰ, ਸਬ ਜੂਨੀਅਰ, ਪੁਰਸ਼ ਇਸਤਰੀਆਂ ਅਤੇ ਵੈਟਰਨ ਸਾਰੇ ਵਰਗਾਂ ਦੇ ਖਿਡਾਰੀ ਅਥਲੈਟਿਕ ਦੇ ਵੱਖ-ਵੱਖ ਈਵੈਂਟਸ ਵਿੱਚ ਭਾਗ ਲੈ ਸਕਦੇ ਹਨ| ਜੂਨੀਅਰ ਵਰਗ ਵਿੱਚ ਅੰਡਰ-12, ਅੰਡਰ-14, ਅੰਡਰ- 16, ਅੰਡਰ-18, ਅੰਡਰ-20 ਲੜਕੇ-ਲੜਕੀਆਂ, ਸੀਨੀਅਰ ਵਰਗ ਵਿੱਚ ਲੜਕੇ ਲੜਕੀਆਂ ਅਤੇ ਵੈਟਰਨ ਵਰਗ ਵਿੱਚ 35 ਸਾਲ ਤੋਂ ਉੱਪਰ ਦੇ ਖਿਡਾਰੀ ਮੈਨ-ਵੂਮੈਨ ਪ੍ਰਤੀਯੋਗਤਾਵਾਂ ਵਿੱਚ ਆਪਣੇ ਗਰੁੱਪ ਵਿੱਚ ਵੱਧ ਤੋਂ ਵੱਧ ਈਵੈਂਟਸ ਵਿੱਚ ਭਾਗ ਲੈ ਸਕਦੇ ਹਨ| ਐਸੋਸੀਏਸ਼ਨ ਦੇ ਜਨਰਲ ਸਕੱਤਰ ਸ੍ਰ. ਸਵਰਨ ਸਿੰਘ ਨੇ ਦੱਸਿਆ ਕਿ ਜੇਤੂ ਖਿਡਾਰੀਆਂ ਨੂੰ ਮੈਡਲ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਜਾਵੇਗਾ| ਇਸ ਤੋਂ ਇਲਾਵਾ ਆਉਣ ਵਾਲੀਆਂ ਪੰਜਾਬ ਸਟੇਟ ਚੈਂਪੀਅਨਸ਼ਿਪ ਲਈ ਜੇਤੂ ਅਥਲੀਟਾਂ ਦੀ ਚੋਣ ਕੀਤੀ ਜਾਵੇਗੀ ਜੋ ਕਿ ਮੁਹਾਲੀ ਜਿਲ੍ਹੇ ਦੀ ਰਾਜ ਪੱਧਰੀ ਪ੍ਰਤੀਯੋਗਤਾ ਵਿੱਚ ਪ੍ਰਤੀਨਿਧਤਾ ਕਰਨਗੇ| ਖਿਡਾਰੀਆਂ ਲਈ ਜਰੂਰੀ ਹੈ ਕਿ ਉਹ ਆਪਣਾ ਜਨਮਮਿਤੀ ਦਾ ਸਰਟੀਫਿਕੇਟ ਨਾਲ ਲੈ ਕੇ ਆਉਣ| ਸਕੂਲਾਂ ਤੋਂ ਆਉਣ ਵਾਲ ਖਿਡਾਰੀ ਆਪਣੀ ਐਂਟਰੀ ਨਿਰਧਾਰਿਤ ਪ੍ਰਫੋਰਮਾਂ ਤੇ ਆਪਣੇ ਆਪਣੇ ਸਕੂਲ ਮੁਖੀ ਰਾਹੀਂ ਭੇਜ ਸਕਦੇ ਹਨ|

Leave a Reply

Your email address will not be published. Required fields are marked *