ਜਿਲ੍ਹਾ ਅਦਾਲਤੀ ਕੰਪਲੈਕਸ ਦੇ ਬਾਹਰ ਸੜਕ ਉਪਰ ਸੀਵਰੇਜ ਜਾਮ ਹੋਣ ਕਾਰਨ ਖੜਾ ਹੈ ਗੰਦਾ ਪਾਣੀ

ਐਸ ਏ ਐਸ ਨਗਰ, 3 ਜਨਵਰੀ (ਸ.ਬ.) ਜਿਲਾ ਅਦਾਲਤੀ ਕੰਪਲੈਕਸ ਸੈਕਟਰ 77 ਦੇ ਬਾਹਰ ਸੀਵਰੇਜ ਬੰਦ ਹੋਣ ਕਾਰਨ ਸੀਵਰੇਜ ਦਾ ਗੰਦਾ ਪਾਣੀ ਸੜਕ ਉਪਰ ਖੜਾ ਹੈ, ਜਿਸ ਕਾਰਨ ਰਾਹਗੀਰਾਂ ਅਤੇ ਜਿਲ੍ਹਾ ਅਦਾਲਤੀ ਕੰਪਲੈਕਸ ਵਿੱਚ ਆਉਣ ਵਾਲੇ ਲੋਕਾਂ ਨੂੰ ਬਹੁਤ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ| ਲੋਕਾਂ ਨੂੰ ਇਨਸਾਫ ਦਿਵਾਉਣ ਵਾਲੇ ਵਕੀਲ ਸਾਹਿਬਾਨਾਂ ਦੇ ਵਾਹਨ ਵੀ ਇਸ ਸੜਕ ਉਪਰ ਖੜੇ ਹੁੰਦੇ ਹਨ ਅਤੇ ਉਹ ਇਸ ਸੜਕ ਤੋਂ ਹੀ ਆਉਂਦੇ ਜਾਂਦੇ ਹਨ, ਪਰ ਫਿਰ ਵੀ ਇਸ ਸੜਕ ਉਪਰ ਸੀਵਰੇਜ ਜਾਮ ਹੋਣ ਕਾਰਨ ਖੜੇ ਪਾਣੀ ਵਲ ਕਿਸੇ ਦਾ ਧਿਆਨ ਨਹੀਂ ਜਾ ਰਿਹਾ|
ਇਸ ਸੜਕ ਉਪਰ ਖੜੇ ਸੀਵਰੇਜ ਦੇ ਗੰਦੇ ਪਾਣੀ ਦੇ ਨੇੜੇ ਖਾਣ ਪੀਣ ਦਾ ਸਮਾਨ ਵੀ ਵੇਚਿਆ ਜਾ ਰਿਹਾ ਹੈ, ਗੰਦੇ ਪਾਣੀ ਦੇ ਕਾਰਨ ਇਹ ਖਾਣ ਪੀਣ ਦਾ ਸਮਾਨ ਵੀ ਦੂਸ਼ਿਤ ਹੋਣ ਦਾ ਖਤਰਾ ਬਣਿਆ ਹੋਇਆ ਹੈ, ਜਿਸ ਕਾਰਨ ਕਦੇ ਵੀ ਇਹ ਸਮਾਨ ਖਾਣ ਪੀਣ ਵਾਲੇ ਲੋਕਾਂ ਦੀ ਸਿਹਤ ਖਰਾਬ ਹੋ ਸਕਦੀ ਹੈ|

Leave a Reply

Your email address will not be published. Required fields are marked *