ਜਿਲ੍ਹਾ ਐਥਲੈਟਿਕਸ ਐਸੋਸੀਏਸ਼ਨ ਦੇ ਨਵੇਂ ਅਹੁਦੇਦਾਰਾਂ ਦੀ ਚੋਣ

ਐਸ.ਏ.ਐਸ.ਨਗਰ, 10 ਅਗਸਤ (ਸ.ਬ.) ਜਿਲ੍ਹਾ ਐਥਲੈਟਿਕਸ  ਐਸੋਸੀਏਸ਼ਨ ਦੀ ਇੱਕ ਵਿਸ਼ੇਸ਼ ਮੀਟਿੰਗ ਸਥਾਨਕ ਸੈਕਟਰ 70 ਦੇ ਹੋਟਲ ਸਨ-ਸ਼ਾਈਨ ਵਿਖੇ ਕੀਤੀ ਗਈ ਜਿਸ ਵਿੱਚ ਐਸੋਸੀਏਸ਼ਨ ਦੇ ਨਵੇਂ ਅਹੁਦੇਦਾਰਾਂ ਦੀ ਚੋਣ ਕੀਤੀ ਗਈ| ਇਸ ਚੋਣ ਲਈ ਪੰਜਾਬ ਐਥਲੈਟਿਕਸ ਐਸੋਸੀਏਸ਼ਨ ਵਲੋਂ ਸ੍ਰ. ਜਸਵਿੰਦਰ ਸਿੰਘ ਅਤੇ ਸ੍ਰੀ  ਪ੍ਰੇਮ ਸਿੰਘ ਬਤੌਰ ਅਬਜਰਵਰ ਸ਼ਾਮਿਲ ਹੋਏ| 
ਸੰਸਥਾ ਦੇ ਬੁਲਾਰੇ ਨੇ ਦੱਸਿਆ ਕਿ ਇਸ ਚੋਣ ਅਨੁਸਾਰ ਸਰਬਸੰਮਤੀ ਨਾਲ ਚੁਣੇ ਮੈਂਬਰਾਂ ਵਿੱਚ ਸ੍ਰ. ਮਲਕੀਅਤ ਸਿੰਘ ਨੂੰ ਪ੍ਰਧਾਨ ਅਤੇ ਸ੍ਰੀ ਸਵਰਨ ਸਿੰਘ ਨੂੰ ਜਨਰਲ ਸਕੱਤਰ ਚੁਣਿਆ ਗਿਆ| ਉਹਨਾਂ ਦੱਸਿਆ ਕਿ ਨਵੇਂ ਬਣੇ ਅਹੁਦੇਦਾਰ ਆਉਣ ਵਾਲੇ ਅਗਲੇ 4 ਸਾਲਾਂ ਤੱਕ ਬਣੇ ਰਹਿਣਗੇ ਅਤੇ ਬਾਕੀ ਕਮੇਟੀ ਮੈਂਬਰਾਂ ਦਾ ਗਠਨ ਆਉਣ ਵਾਲੇ ਕੁਝ ਦਿਨਾਂ ਵਿੱਚ ਕਰ ਦਿੱਤਾ ਜਾਵੇਗਾ| 
ਇਸ ਮੌਕੇ ਪੈਟਰਨ ਸਰਬਜੀਤ ਕੌਰ, ਪੀ.ਸੀ.ਐਸ., ਸਾਬਕਾ ਕੌਂਸਲਰ ਹਰਪਾਲ ਸਿੰਘ ਚੰਨਾ, ਐਸ.ਆਈ.ਐਸ. ਕੇਰਾ, ਗੁਰਮਿੰਦਰ ਸਿੰਘ ਧੇਸੀ, ਪਰਮਜੀਤ ਸਿੰਘ, ਮਕਪ੍ਰੀਤ ਸਿੰਘ, ਜਸਵਿੰਦਰ ਸਿੰਘ, ਬਲਵਿੰਦਰ ਸਿੰਘ, ਰੀਟਾ ਰਾਣੀ, ਮਨਦੀਪ ਕੌਰ, ਗੁਰਚਰਨ ਸਿੰਘ, ਸੰਦੀਪ ਕੁਮਾਰ, ਦੀਪਾ ਸ਼ਾਰਦਾ, ਸੁਰਜੀਤ ਸਿੰਘ ਸ਼ਾਮਿਲ ਸਨ|

Leave a Reply

Your email address will not be published. Required fields are marked *