ਜਿਲ੍ਹਾ ਐਥਲੈਟਿਕਸ ਮੀਟ ਦਾ ਆਯੋਜਨ

ਐਸ ਏ ਐਸ ਨਗਰ, 7 ਅਕਤੂਬਰ (ਸ.ਬ.) ਖੇਡ ਸਟੇਡੀਅਮ ਸੈਕਟਰ 78  ਵਿਖੇ ਦੋ ਦਿਨਾਂ ਜਿਲ੍ਹਾ ਐਥਲੈਟਿਕਸ ਮੀਟ ਅੰਡਰ 17 (ਮੁੰਡੇ- ਕੁੜੀਆਂ) ਦਾ  ਆਯੋਜਨ ਜਿਲ੍ਹਾ ਸਿੱਖਿਆ ਅਫਸਰ ਨਿਰਮਲ ਸਿੰਘ ਸਿੱਧੂ ਦੀ ਅਗਵਾਈ ਵਿੱਚ ਕੀਤਾ ਗਿਆ| ਇਸ ਸਬੰਧੀ ਜਾਣਕਾਰੀ ਦਿੰਦਿਆਂ ਖੇਡ ਅਫਸਰ (ਸਕੂਲ) ਜਸਵਿੰਦਰ ਕੌਰ ਅਤੇ ਪ੍ਰੈਸ ਸਕੱਤਰ ਅਧਿਆਤਮ ਪ੍ਰਕਾਸ਼ ਤਿਉੜ ਨੇ ਦੱਸਿਆ ਕਿ ਇਸ ਮੌਕੇ ਮੁੰਡਿਆਂ ਦੇ 100 ਮੀਟਰ, 200 ਮੀਟਰ, 400 ਮੀਟਰ, 800 ਮੀਟਰ, 1500 ਮੀਟਰ , 3000 ਮੀਟਰ , 5000 ਮੀਟਰ ਅਤੇ 4 ਗੁਣਾ 100 ਰਿਲੇਅ ਦੌੜ ਮੁਕਾਬਲੇ ਕਰਵਾਏ ਗਏ| ਇਸੇ ਤਰ੍ਹਾਂ ਕੁੜੀਆਂ ਦੇ 100 ਮੀਟਰ, 200 ਮੀਟਰ, 400 ਮੀਟਰ, 800 ਮੀਟਰ, 1500 ਮੀਟਰ , 3000 ਮੀਟਰ ਮੁਕਾਬਲੇ ਕਰਵਾਏ ਗਏ| ਇਹਨਾਂ ਮੁਕਾਬਲਿਆਂ ਵਿੱਚ ਜਿਲ੍ਹੇ ਦੇ ਵੱਖ ਵੱਖ ਸਕੂਲਾਂ ਦੇ ਬੱਚਿਆਂ ਨੇ ਹਿੱਸਾ ਲਿਆ| ਇਸ ਮੌਕੇ ਕੁਲਦੀਪ ਸਿੰਘ, ਕੁਲਵਿੰਦਰ ਕੌਰ, ਇੰਦੂ ਬਾਲਾ, ਸਤਨਾਮ ਕੌਰ, ਸ਼ਮਸ਼ੇਰ ਸਿੰਘ, ਅਮਰੀਕ ਸਿੰਘ, ਕੈਥਲੀਨ, ਭੁਪਿੰਦਰ ਸਿੰਘ, ਸੰਦੀਪ ਕੌਰ, ਗੁਰਪ੍ਰੀਤ ਸਿੰਘ, ਬਲਜੀਤ ਸਿੰਘ ਕੁੰਭੜਾ, ਨਵਨੀਤ ਸਿੰਘ, ਯਾਦਵਿੰਦਰ , ਪ੍ਰਦੀਪ, ਹਰਪ੍ਰੀਤ ਕੌਰ, ਸਤਵਿੰਦਰ ਕੌਰ ਵੀ ਮੌਜੂਦ ਸਨ|

Leave a Reply

Your email address will not be published. Required fields are marked *