ਜਿਲ੍ਹਾ ਕਾਨੂੰਨੀ ਸੇਵਾ ਅਥਾਰਟੀ ਨੇ ਆਸਾਮ ਤੋਂ ਭਟਕ ਦੇ ਪਹੁੰਚੀਆਂ 2 ਔਰਤਾਂ ਨੂੰ ਘਰ ਭਿਜਵਾਇਆ

ਐਸ ਏ ਐਸ ਨਗਰ,21 ਫਰਵਰੀ (ਸ.ਬ.) ਜਿਲਾ ਕਾਨੂੰਨੀ ਸੇਵਾ ਅਥਾਰਿਟੀ ਮੁਹਾਲੀ ਦੀ ਇੰਚਾਰਜ ਮੋਨਿਕਾ ਲਾਂਬਾ ਦੇ ਯਤਨਾਂ ਨਾਲ ਅਸਾਮ ਦੀਆਂ ਦੋ ਮੰਦਬੁੱਧੀ ਔਰਤਾਂ ਨੂੰ ਅਸਾਮ ਵਾਪਸ ਭੇਜਿਆ ਗਿਆ ਹੈ| ਪ੍ਰਾਪਤ ਜਾਣਕਾਰੀ ਅਨੁਸਾਰ ਸੋਹਾਣਾ ਪੁਲੀਸ ਨੇ 1.11.2016 ਨੂੰ 2 ਮੰਦਬੁੱਧੀ  ਔਰਤਾਂ ਮਿਲੀਆਂ ਸਨ,ਜਿਹਨਾਂ ਦੀ ਭਾਸ਼ਾ ਕਿਸੇ ਦੇ ਵੀ ਸਮਝ ਵਿਚ ਨਹੀਂ ਸੀ ਆ ਰਹੀ ਅਤੇ ਸੋਹਾਣਾ ਪੁਲੀਸ ਨੇ ਇਹਨਾਂ ਮੰਦ ਬੁੱਧੀ ਔਰਤਾਂ ਨੂੰ ਪ੍ਰਭ ਆਸਰਾ ਟਰੱਸਟ ਕੁਰਾਲੀ ਭੇਜ ਦਿਤਾ ਸੀ,ਜਿਥੇ ਕਿ ਟਰੱਸਟ ਨੇ ਇਹਨਾਂ ਔਰਤਾਂ ਦੀ ਦੇਖਭਾਲ ਕੀਤੀ ਪਰ ਇਹਨਾਂ ਔਰਤਾਂ ਦੀ ਭਾਸ਼ਾ ਕਿਸੇ ਦੇ ਵੀ ਸਮਝ ਵਿਚ ਨਾ ਆਉਣ ਕਾਰਨ ਇਹਨਾਂ ਔਰਤਾਂ ਦੇ ਘਰ ਬਾਰ ਬਾਰੇ ਪਤਾ ਨਹੀਂ ਸੀ ਲੱਗ ਰਿਹਾ| ਇਸ ਉਪਰੰਤ ਪ੍ਰਭ ਆਸਰਾ ਟਰੱਸਟ ਨੇ ਜਿਲਾ ਸੈਸਨ ਜੱਜ  ਅਰਚਨਾ ਪੁਰੀ ਨੂੰ ਇਹਨਾਂ ਔਰਤਾਂ   ਦੇ ਘਰ ਬਾਰ ਦਾ ਪਤਾ ਲਗਾਉਣ ਬਾਰੇ           ਬੇਨਤੀ ਕੀਤੀ| ਸੈਸਨ ਜੱਜ ਨੇ ਇਸ ਸਬੰਧੀ ਜਿਲਾ ਕਾਨੂੰਨੀ ਸੇਵਾ ਅਥਾਰਿਟੀ ਨੂੰ ਇਹਨਾਂ ਬਾਰੇ ਜਾਣਕਾਰੀ ਪ੍ਰਾਪਤ ਕਰਨ ਲਈ ਕਿਹਾ| ਜਿਲ੍ਹਾ ਕਾਨੂੰਨੀ  ਸੇਵਾ ਅਥਾਰਟੀ ਦੀ ਸਕੱਤਰ ਸ੍ਰੀਮਤੀ ਮੋਨਿਕਾ ਲਾਂਬਾ ਨੇ  ਇਹਨਾਂ ਔਰਤਾਂ ਸਬੰਧੀ ਅਸਾਮ ਦੀ ਜਿਲਾ ਕਾਨੂੰਨੀ          ਸੇਵਾ ਅਥਾਰਿਟੀ ਨਾਲ ਸੰਪਰਕ ਕੀਤਾ  ਅਤੇ ਉਹਨਾਂ ਦੀ ਸਹਾਇਤਾ ਨਾਲ ਇਹਨਾਂ ਔਰਤਾਂ ਦੀ ਪਹਿਚਾਣ ਹੋਈ| ਇਹਨਾ ਔਰਤਾਂ ਦੀ ਪਹਿਚਾਣ ਆਮਿਆ ਦਾਸ, ਵਸਨੀਕ ਸ਼ਿਵ ਸਾਗਰ ਅਸਾਮ, ਮੋਰਜਿਨਾ ਬੇਗਮ ਵਸਨੀਕ ਨਗਾਵਾਂ ਅਸਾਮ ਵਜੋਂ ਹੋਈ| ਸ੍ਰੀਮਤੀ ਮੋਨਿਕਾ ਲਾਂਬਾ ਨੇ ਦੱਸਿਆ ਕਿ ਇਹਨਾਂ ਔਰਤਾਂ ਦੀ ਪਹਿਚਾਣ ਹੋਣ ਉਪਰੰਤ ਪ੍ਰਭ ਆਸਰਾ ਸੈਲ ਦੇ ਪ੍ਰਬੰਧਕ ਇਹਨਾਂ ਔਰਤਾਂ ਨੂੰ ਆਸਾਮ ਲੈ ਕੇ ਗਏ ਜਿੱਥੇ ਆਮਿਆ ਦਾਸ ਦੇ ਪਰਿਵਾਰ ਦਾ ਪਤਾ ਲਗਾ ਕੇ ਉਸਨੂੰ ਉਸਦੇ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿਤਾ ਗਿਆ ਜਦੋਂ ਕਿ ਮੋਰਜਿਨਾਂ            ਬੇਗਮ ਦੇ ਪਰਿਵਾਰ ਦਾ ਪਤਾ ਨਾ  ਲੱਗਣ ਕਾਰਨ ਉਸਨੂੰ ਅਸਾਮ ਦੀ ਕਾਨੂੰਨੀ ਸੇਵਾ ਅਥਾਰਿਟੀ  ਦੇ ਸਪੁਰਦ ਕਰ ਦਿਤਾ ਗਿਆ|

Leave a Reply

Your email address will not be published. Required fields are marked *