ਜਿਲ੍ਹਾ ਕੈਮਿਸਟ ਐਸੋਸੀਏਸ਼ਨ ਨੇ ਡ੍ਰਗ ਕੰਟਰੋਲਰ ਨੂੰ ਮੰਗ ਪੱਤਰ ਦਿੱਤਾ

ਖਰੜ, 29 ਜੂਨ (ਸ਼ਮਿੰਦਰ ਸਿੰਘ) ਮੁਹਾਲੀ ਜਿਲ੍ਹਾ ਕੈਮਿਸਟ ਐਸੋਸੀਏਸ਼ਨ ਦਾ ਇੱਕ ਵਫਦ ਪ੍ਰਧਾਨ ਅਮਰਦੀਪ ਸਿੰਘ ਦੀਪ ਦੀ ਅਗਵਾਈ ਵਿੱਚ ਡਰੱਗ ਕੰਟਰੋਲਰ ਡਾ. ਪ੍ਰਦੀਪ ਸਿੰਘ ਮੱਟੂ ਨੂੰ ਮਿਲਿਆ ਅਤੇ ਉਹਨਾਂ ਨੂੰ ਕੈਮਿਸਟਾਂ ਦੀਆਂ ਮੰਗਾਂ ਸੰਬੰਧੀ ਮੰਗ ਪੱਤਰ ਦਿੱਤਾ| ਇਸਤੋਂ ਪਹਿਲਾਂ ਐਸੋਸੀਏਸ਼ਨ ਵੱਲੋਂ ਪੰਜਾਬ ਡਰੱਗ ਕੰਟਰੋਲ ਦੇ ਬਾਹਰ ਧਰਨਾ ਦੇਣ ਦਾ ਪ੍ਰੋਗਰਾਮ ਸੀ ਪਰ ਡਾ. ਪਰਦੀਪ ਮੱਟੂ ਵਲੋਂ ਮੌਕੇ ਨੂੰ ਸੰਭਾਂਲਦੇ ਹੋਏ                ਐਸੋਸੀਏਸ਼ਨ ਦੀਆਂ ਮੰਗਾਂ ਮੰਨ ਲੈਣ ਉਪਰੰਤ ਧਰਨਾ ਮੁਲਤਵੀ ਕਰ ਦਿੱਤਾ ਗਿਆ|
ਐਸੋਸੀਏਸ਼ਨ ਦੇ ਜਨਰਲ ਸਕੱਤਰ ਬਿਕਰਮ ਸਿੰਘ ਅਤੇ ਪ੍ਰੈਸ ਸਕੱਤਰ ਹਰਪ੍ਰੀਤ ਸਿੰਘ ਜੱਸੋਵਾਲ ਨੇ ਦੱਸਿਆ ਕਿ ਐਸੋਸੀਏਸ਼ਨ ਵਲੋਂ ਮੰਗ ਕੀਤੀ ਗਈ ਹੈ ਕਿ ਮੈਡੀਕਲ ਸਟੋਰ ਵਾਲਿਆਂ ਨੂੰ ਲਾਇਸੈਂਸ ਦੇਣ ਤੋਂ ਪਹਿਲਾਂ ਉਨ੍ਹਾਂ ਦੀਆਂ ਡਿਗਰੀਆਂ ਦੀ ਚੰਗੀ ਤਰ੍ਹਾਂ ਘੋਖ ਕੀਤੀ ਜਾਵੇ ਜਾਂ ਅਨੁਭਵ ਦੇ ਆਧਾਰ ਤੇ ਇਹ ਲਾਈਸੈਂਸ ਦਿੱਤੇ ਜਾਣ| ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਹਿਦਾਇਤਾਂ ਹਨ ਕਿ ਮੈਡੀਕਲ ਸਟੋਰ ਨਿਰਧਾਰਿਤ ਦੂਰੀ ਤੇ ਖੋਲ੍ਹੇ ਜਾਣ ਅਤੇ ਸਰਕਾਰ ਤੋਂ ਮਨਜ਼ੂਰਸ਼ੁਦਾ ਦਵਾਈਆਂ ਹੀ ਵੇਚੀਆਂ ਜਾਣ ਪਰੰਤੂ ਸਰਕਾਰ ਝੋਲਾ ਛਾਪ ਡਾਕਟਰਾਂ ਵੱਲ ਕੋਈ ਧਿਆਨ ਨਹੀਂ ਦੇ ਰਹੀ ਅਤੇ ਉਹ ਆਏ ਦਿਨ ਲੋਕਾਂ ਦੀ ਜ਼ਿੰਦਗੀ ਨਾਲ ਖੇਡ ਰਹੇ ਹਨ| ਵਫਦ ਨੇ ਮੰਗ ਕੀਤੀ ਕਿ ਇਨ੍ਹਾਂ ਨਕਲੀ ਡਾਕਟਰਾਂ ਤੇ ਨਕੇਲ ਪਾਈ ਜਾਵੇ ਅਤੇ ਇਨ੍ਹਾਂ ਦੁਕਾਨਾਂ ਤੇ ਵੇਚਿਆਂ ਜਾ ਰਹੀਆਂ ਦਵਾਈਆਂ ਦੀ ਜਾਂਚ ਕੀਤੀ ਜਾਵੇ| 
ਡਰੱਗ ਕੰਟਰੋਲਰ ਡਾ. ਮੱਟੂ ਨੇ ਕਿਹਾ ਕਿ ਉਹ ਇਸ ਸੰਬੰਧੀ ਕਾਰਵਾਈ ਨੂੰ ਯਕੀਨੀ ਕਰਣਗੇ ਅਤੇ ਇਸ ਦੋ ਨੰਬਰ ਵਿੱਚ ਚੱਲ ਰਹੇ ਧੰਦੇ ਨੂੰ ਬੰਦ ਕਰਵਾਉਣ ਲਈ ਡਰੱਗ ਇੰਸਪੈਕਟਰ ਦੀ ਡਿਊਟੀ ਲਗਾਈ ਜਾਵੇਗੀ| ਇਸ ਮੌਕੇ ਚੇਅਰਮੈਨ ਸੱਤਪਾਲ ਆਨੰਦ, ਜਤਿੰਦਰਪਾਲ ਸਿੰਘ, ਮਦਨ ਪਾਲ ਗਰਗ, ਦਿਨੇਸ਼ ਸ਼ਰਮਾ, ਹਰੀਸ਼ ਰਾਜਨ, ਸੰਜੀਵ ਭਾਰਦਵਾਜ, ਰਾਜੇਸ਼, ਪੁਨੀਤ, ਹੈਰੀ ਅਰੋੜਾ, ਅਮਰਦੀਪ, ਰਾਜਨ ਸ਼ਰਮਾ, ਦੇਸ਼ ਬੰਧੂ, ਭੁਪਿੰਦਰ ਕੁਮਾਰ, ਸੰਜੇ ਵਰਮਾ ਅਤੇ ਨਵੀਨ ਜੌਲੀ ਵੀ ਹਾਜਿਰ ਸਨ| 

Leave a Reply

Your email address will not be published. Required fields are marked *