ਜਿਲ੍ਹਾ ਜਿਮਨਾਸਟਿਕਸ ਐਸੋਸੀਏਸ਼ਨ ਪਟਿਆਲਾ ਦੀ ਮੀਟਿੰਗ ਆਯੋਜਿਤ


ਪਟਿਆਲਾ, 13 ਅਕਤੂਬਰ (ਬਿੰਦੂ ਸ਼ਰਮਾ) ਜਿਲਾ ਜਿਮਨਾਸਟਿਕਸ ਐਸੋਸੀਏਸ਼ਨ ਪਟਿਆਲਾ ਦੀ ਪਹਿਲੀ ਮੀਟਿੰਗ ਐਸੋਸੀਏਸ਼ਨ ਦੇ ਪ੍ਰਧਾਨ   ਅਤੇ ਪਟਿਆਲਾ ਪੁਲੀਸ ਦੇ  ਐਸ ਪੀ ਸ੍ਰੀ ਵਿਕਾਸ ਸਭਰਵਾਲ ਦੀ ਅਗਵਾਈ ਵਿਚ ਹੋਈ| 
ਐਸੋਸੀਏਸ਼ਨ ਦੇ ਜਨਰਲ ਸੈਕਟਰੀ ਸ੍ਰੀ ਲਖਬੀਰ ਸਿੰਘ  ਨੇ ਦਸਿਆ ਕਿ ਇਸ ਮੀਟਿੰਗ ਵਿੱਚ ਐਸੋਸੀਏਸ਼ਨ ਨੂੰ ਹੋਰ ਮਜਬੂਤ ਕਰਨ ਲਈ ਅਤੇ ਜਿਮਨਾਸਟਿਕ ਦੀ ਤਰੱਕੀ ਲਈ ਬਹੁਤ ਸਾਰੇ ਸੁਝਾਓ ਦਿਤੇ ਗਏ| 
ਉਹਨਾਂ ਦੱਸਿਆ ਕਿ ਇਸ ਮੌਕੇ ਐਸੋਸੀਏਸ਼ਨ ਵਲੋਂ ਮਤਾ ਪਾ ਕੇ ਕੁਝ ਮੈਂਬਰਾਂ ਨੂੰ ਕਾਰਜਕਾਰੀ ਮਂੈਬਰ ਨਿਯੁਕਤ ਕੀਤਾ ਗਿਆ ਅਤੇ ਕੁੱਝ ਹੋਰਨਾਂ ਮੈਂਬਰਾਂ ਨੂੰ  ਐਸੋਸੀਏਸ਼ਨ ਵਿੱਚ ਵੱਖ ਵੱਖ ਅਹੁਦਿਆਂ ਤੇ ਨਾਮਜਦ ਕਰਨ ਲਈ ਵਿਚਾਰ ਕੀਤਾ ਗਿਆ|   
ਮੀਟਿੰਗ ਵਿੱਚ ਐਸੋਸੀਏਸ਼ਨ ਦੇ ਸੀਨੀਅਰ ਮੀਤ ਪ੍ਰਧਾਨਸ੍ਰੀ ਰਿਪੂਦਮਨ ਕੌਸਲ, ਮੀਤ ਪ੍ਰਧਾਨ ਇੰਸਪੈਕਟਰ ਰਾਹੁਲ ਕੌਸਲ, ਖਜਾਨਚੀ ਸ੍ਰੀ ਰਿਸਬ ਕੁਮਾਰ, ਐਗਜੈਕਟਿਵ ਮਂੈਬਰ ਸ੍ਰੀ ਦੀਪਕ ਘਟੀ, ਸ੍ਰੀ ਜੈਦੀਪ ਸ਼ਰਮਾ, ਨਵ ਨਿਯੁਕਤ ਐਗਜੈਕਟਿਵ ਮੈਂਬਰ ਸ੍ਰੀ ਅਮਨਦੀਪ ਪ੍ਰਾਸ਼ਰ ਪੀ ਟੀ ਆਈ ਅਤੇ ਸ੍ਰੀ ਚੰਦਰ ਭਾਨ (ਪੰਜਾਬ ਪੁਲੀਸ ) ਵੀ ਮੌਜੂਦ ਸਨ| 

Leave a Reply

Your email address will not be published. Required fields are marked *