ਜਿਲ੍ਹਾ ਡੀ ਸੀ ਦਫਤਰ ਕਰਮਚਾਰੀ ਯੂਨੀਅਨ ਐਸ ਏ ਐਸ ਨਗਰ ਵਲੋਂ ਗੇਟ ਰੈਲੀ

ਐਸ ਏ ਐਸ ਨਗਰ, 4 ਅਪ੍ਰੈਲ (ਸ.ਬ.) ਜਿਲ੍ਹਾ ਡੀ ਸੀ ਦਫਤਰ ਕਰਮਚਾਰੀ ਯੂਨੀਅਨ ਐਸ ਏ ਐਸ ਨਗਰ ਵਲੋਂ ਅਸ਼ੋਕ ਕੁਮਾਰ ਦੀ ਅਗਵਾਈ ਵਿੱਚ ਗੇਟ ਰੈਲੀ ਕੀਤੀ ਗਈ| ਇਸ ਮੌਕੇ ਸੰਬੋਧਨ ਕਰਦਿਆਂ ਵੱਖ ਵੱਖ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਬਜਟ 2918-19 ਮੱਦ ਨੰਬਰ 191 ਵਿੱਚ ਵੱਖ ਵੱਖ ਕਿੱਤਿਆਂ, ਵਣਜ ਕਾਲਿੰਗਜ ਅਤੇ ਰੁਜਗਾਰ ਵਿੱਚ ਲੱਗੇ ਹੋਏ ਲੋਕਾਂ ਤੋਂ ਪ੍ਰਤੀ ਮਹੀਨਾ 200 ਰੁਪਏ ਵਿਕਾਸ ਟੈਕਸ ਵਸੂਲੇ ਜਾਣ ਦੀ ਤਜਵੀਜ ਹੈ, ਇਸਦਾ ਕਰਮਚਾਰੀ ਯੂਨੀਅਨ ਵਲੋਂ ਸਖਤ ਵਿਰੋਧ ਕੀਤਾ ਜਾ ਰਿਹਾ ਹੈ|
ਉਹਨਾਂ ਕਿਹਾ ਕਿ ਇਸ ਤਰ੍ਹਾਂ ਹਰ ਮੁਲਾਜਮ ਅਤੇ ਕਿੱਤਾਕਾਰ ਉਪਰ ਵਿਕਾਸ ਟੈਕਸ ਲਗਾਉਣਾ ਬਹੁਤ ਹੀ ਗਲਤ ਹੈ| ਇਸ ਤਰ੍ਹਾਂ ਆਮ ਲੋਕਾਂ ਉਪਰ ਆਰਥਿਕ ਬੋਝ ਪਵੇਗਾ| ਉਹਨਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਇਸ ਟੈਕਸ ਨੂੰ ਲਾਉਣ ਵਿਰੁੱਧ ਸੰਘਰਸ਼ ਤੇਜ ਕੀਤਾ ਜਾਵੇਗਾ|
ਇਸ ਮੌਕੇ ਯੂਨੀਅਨ ਦੇ ਸੂਬਾ ਚੇਅਰਮੈਨ ਓਮ ਪ੍ਰਕਾਸ਼, ਸਾਬਕਾ ਪ੍ਰਧਾਨ ਬਲਬੀਰ ਸਿੰਘ, ਪੰਕਜ, ਹਰਮਿੰਦਰ ਸਿੰਘ ਚੀਮਾ, ਕਰਮਜੀਤ ਕੌਰ, ਚਰਨਜੀਤ ਕੌਰ, ਅਨੀਤਾ ਤੇ ਹੋਰ ਕਰਮਚਾਰੀ ਮੌਜੂਦ ਸਨ|

Leave a Reply

Your email address will not be published. Required fields are marked *