ਜਿਲ੍ਹਾ ਦਫਤਰ ਵਿੱਚ ਪਾਰਕਿੰਗ ਠੇਕੇਦਾਰ ਵਲੋਂ ਮਨਮਰਜੀ ਨਾਲ ਵਸੂਲੇ ਜਾ ਰਹੇ ਵਧੇਰੇ ਪੈਸਿਆਂ ਬਾਰੇ ਜਾਣਕਾਰੀ ਦੇਣ ਤਿਆਰ ਨਹੀਂ ਡੀ ਸੀ ਦਫਤਰ : ਜੇ ਪੀ ਸਿੰਘ

ਐਸ ਏ ਐਸ ਨਗਰ, 9 ਜਨਵਰੀ (ਸ.ਬ.) ਕਲਗੀਧਰ ਸੇਵਕ ਜਥੇ ਦੇ ਪ੍ਰਧਾਨ ਸ੍ਰ. ਜਤਿੰਦਰਪਾਲ ਸਿੰਘ ਜੇ ਪੀ ਨੇ ਦੋਸ਼ ਲਗਾਇਆ ਹੈ ਕਿ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਸੈਕਟਰ 76 ਮੁਹਾਲੀ ਵਿੱਚ ਪਾਰਕਿੰਗ ਠੇਕੇਦਾਰ ਵਲੋਂ ਵਾਹਨ ਚਾਲਕਾਂ ਤੋਂ ਮਨਮਰਜੀ ਦੇ ਰੇਟ ਵਸੂਲੇ ਜਾ ਰਹੇ ਹਨ, ਪਰ ਇਸ ਸਬੰਧੀ ਡੀ ਸੀ ਦਫਤਰ ਆਰ ਟੀ ਆਈ ਰਾਹੀਂ ਵੀ ਕੋਈ ਜਾਣਕਾਰੀ ਦੇਣ ਲਈ ਤਿਆਰ ਨਹੀਂ ਹੈ|
ਪੱਤਰਕਾਰਾਂ ਨੂੰ ਡੀ ਸੀ ਦਫਤਰ ਵਲੋਂ ਭੇਜੇ ਗਏ ਪੱਤਰ ਦੀਆਂ ਕਾਪੀਆਂ ਦਿਖਾਉਂਦੇ ਹੋਏ ਸ੍ਰ. ਜੇ ਪੀ ਸਿੰਘ ਨੇ ਕਿਹਾ ਕਿ ਉਹਨਾਂ ਨੇ ਡੀ ਸੀ ਦਫਤਰ ਤੋਂ ਆਰ ਟੀ ਆਈ ਰਾਹੀਂ ਜਿਲ੍ਹਾ ਦਫਤਰ ਕੰਪਲੈਕਸ ਸੈਕਟਰ 78 ਵਿੱਚ ਪਾਰਕਿੰਗ ਦਾ ਠੇਕਾ ਦੇਣ, ਉੱਥੇ ਪਾਰਕਿੰਗ ਦੇ ਰੇਟਾਂ ਸਬੰਧੀ ਬੋਰਡ ਲਗਾਉਣ ਅਤੇ ਪਾਰਕਿੰਗ ਠੇਕੇ ਬਾਰੇ ਪੂਰੀ ਜਾਣਕਾਰੀ ਦੇਣ ਅਤੇ ਪਾਰਕਿੰਗ ਠੇਕੇਦਾਰ ਵਲੋਂ ਵਾਹਨ ਚਾਲਕਾਂ ਤੋਂ ਮਨਮਰਜੀ ਦੇ ਪੈਸੇ ਵਸੂਲਣ ਸਬੰਧੀ ਹੁਣ ਤਕ ਕੀਤੀ ਗਈ ਕਾਰਵਾਈ ਦੀ ਜਾਣਕਾਰੀ ਮੰਗੀ ਸੀ| ਉਹਨਾਂ ਦੋਸ਼ ਲਗਾਇਆ ਕਿ ਡੀ ਸੀ ਦਫਤਰ ਵਲੋਂ ਉਹਨਾਂ ਨੂੰ ਇਸ ਸਬੰਧੀ ਪੂਰੀ ਜਾਣਕਾਰੀ ਦੇਣ ਦੀ ਥਾਂ ਇਕ ਪੱਤਰ ਭੇਜ ਕੇ ਇਕ ਵੈਬਸਾਈਟ ਦਾ ਨਾਮ ਦਸ ਦਿੱਤਾ ਗਿਆ ਹੈ ਕਿ ਉਸ ਵੈਬਸਾਈਟ ਤੋਂ ਇਸ ਸਬੰਧੀ ਜਾਣਕਾਰੀ ਲੈ ਲਈ ਜਾਵੇ|
ਉਹਨਾਂ ਕਿਹਾ ਕਿ ਇਸ ਵੈਬਸਾਈਟ ਉਪਰ ਸਿਰਫ ਪਾਰਕਿੰਗ ਦੇ ਨਿਯਮਾਂ ਬਾਰੇ ਜਾਣਕਾਰੀ ਦਿੱਤੀ ਗਈ ਹੈ ਪਰ ਪਾਰਕਿੰਗ ਠੇਕੇਦਾਰ ਵਲੋਂ ਵਾਹਨ ਚਾਲਕਾਂ ਤੋਂ ਵਸੂਲੇ ਜਾਣ ਵਾਲੇ ਮਨਮਰਜੀ ਦੇ ਪੈਸਿਆਂ ਸਬੰਧੀ ਅਤੇ ਇਸ ਸਬੰਧੀ ਅਜੇ ਤਕ ਕੋਈ ਕਾਰਵਾਈ ਨਾ ਕਰਨ ਸਬੰਧੀ ਕੋਈ ਜਾਣਕਾਰੀ ਨਹੀਂ ਦਿੱਤੀ ਗਈ, ਜਿਸ ਤੋਂ ਪਤਾ ਚਲਦਾ ਹੈ ਕਿ ਪਾਰਕਿੰਗ ਠੇਕੇਦਾਰ ਦੀ ਡੀ ਸੀ ਦਫਤਰ ਵਿੱਚ ਉਚੀ ਪਹੁੰਚ ਹੈ|
ਉਹਨਾਂ ਮੰਗ ਕੀਤੀ ਕਿ ਜਿਲ੍ਹਾ ਦਫਤਰ ਕੰੰਪਲੈਕਸ ਵਿੱਚ ਪਾਰਕਿੰਗ ਠੇਕੇਦਾਰ ਵਲੋਂ ਵਸੂਲੇ ਜਾਂਦੇ ਵਧੇਰੇ ਪੈਸੇ ਬੰਦ ਕਰਵਾਏ ਜਾਣ, ਪਾਰਕਿੰਗ ਠੇਕੇਦਾਰ ਵਿਰੁਧ ਕਾਰਵਾਈ ਕੀਤੀ ਜਾਵੇ ਅਤੇ ਇਸ ਸਬੰਧੀ ਉਹਨਾਂ ਨੂੰ ਪੂਰੀ ਜਾਣਕਾਰੀ ਦਿੱਤੀ ਜਾਵੇ|

Leave a Reply

Your email address will not be published. Required fields are marked *