SSP Bhullar to be honoured at Independence Day Celebrations at Mohali by CM Badal

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 14 ਅਗਸਤ : ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜਿਲ੍ਹੇ ਦੇ ਬਤੌਰ ਜਿਲ੍ਹਾ ਪੁਲਿਸ ਮੁੱਖੀ ਸ਼ਾਨਦਾਰ ਸੇਵਾਵਾਂ ਨਿਭਾ ਰਹੇ ਸ. ਗੁਰਪ੍ਰੀਤ ਸਿੰਘ ਭੁੱਲਰ ਆਈ.ਪੀ.ਐਸ ਨੂੰ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਪਰਕਾਸ਼ ਸਿੰਘ ਬਾਦਲ ਵੱਲੋਂ ਆਜ਼ਾਦੀ ਦਿਵਸ ਮੌਕੇ ਮੋਹਾਲੀ ਵਿਖੇ ਹੋਣ ਵਾਲੇ ਰਾਜ ਪੱਧਰੀ ਸਮਾਗਮ ਦੌਰਾਨ ਮੁੱਖ ਮੰਤਰੀ ਐਵਾਰਡ ਨਾਲ ਸਨਾਮਨਿਤ ਕੀਤਾ ਜਾਵੇਗਾ| ਇਹ ਐਵਾਰਡ ਉਨਾਂ੍ਹ ਨੂੰ ਪੁਲਿਸ ਵਿਭਾਗ ਵਿੱਚ ਨਿਭਾਈਆਂ ਜਾ ਰਹੀਆਂ ਸੇਵਾਵਾਂ ਬਦਲੇ ਦਿੱਤਾ ਜਾ ਰਿਹਾ ਹੈ| ਇਥੇ ਇਹ ਵਰਨਣ ਯੋਗ ਹੈ ਕਿ ਸ. ਭੁੱਲਰ ਨੂੰ ਸ਼ਾਨਦਾਰ ਸੇਵਾਵਾਂ ਬਦਲੇ ਪਹਿਲਾਂ ਵੀ ਪ੍ਰੈਜੀਡੈਂਟਸ ਪੁਲਿਸ ਮੈਡਲ, ਪੁਲਿਸ ਮੈਡਲ ਫਾਰ ਗਲੈਂਟਰੀ ਅਤੇ ਪ੍ਰੈਜ਼ੀਡੈਂਟਸ ਆਫ ਇੰਡੀਆਜ਼ ਕਲਰ ਨਾਲ ਵੀ ਸਨਮਾਨਿ ਕੀਤਾ ਜਾ ਚੁੱਕਾ ਹੈ|
ਸ੍ਰੀ ਭੁੱਲਰ ਨੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜਿਲ੍ਹੇ ਦੇ ਪੁਲਿਸ ਮੁੱਖੀ ਹੋਣ ਤੋਂ ਪਹਿਲਾਂ ਮੁਕਤਸਰ, ਮੋਗਾ, ਰੂਪਨਗਰ, ਜਲੰਧਰ, ਲੁਧਿਆਣਾ (ਦਿਹਾਤੀ), ਬਠਿੰਡਾ ਦੇ ਜਿਲਾ੍ਹ ਪੁਲਿਸ ਮੁੱਖੀ ਹੋਣ ਦੇ ਨਾਤੇ ਵੀ ਸ਼ਾਨਦਾਰ ਸੇਵਾਵਾਂ ਨਿਭਾ ਚੁੱਕੇ ਹਨ ਅਤੇ ਉਨਾਂ੍ਹ ਨੇ ਵਿਜੀਲੈਂਸ ਬਿਊਰੋ ਵਿਚ ਵੀ ਸ਼ਾਨਦਾਰ ਸੇਵਾਵਾਂ ਨਿਭਾਈਆਂ | ਸ੍ਰੀ ਗੁਰਪ੍ਰੀਤ ਸਿੰਘ ਭੁੱਲਰ 1991 ਵਿਚ ਪੁਲਿਸ ਵਿਭਾਗ ਵਿਚ ਬਤੌਰ ਡੀ.ਐਸ.ਪੀ ਭਰਤੀ ਹੋਏ ਸਨ| ਸ੍ਰੀ ਭੁੱਲਰ ਜਿਥੇ ਹਾਕੀ ਦੇ ਰਾਸ਼ਟਰੀ ਪੱਧਰ ਦੇ ਖਿਡਾਰੀ ਹਨ ਉਥੇ ਉਨਾਂ੍ਹ ਨੇ ਆਲ ਇੰਡੀਆ ਟੈਂਟ ਪੈਗਿੰਗ ਦੇ ਮੁਕਾਬਲਿਆਂ ਵਿਚ ਵੀ ਪਹਿਲਾ ਸਥਾਨ ਹਾਸਲ ਕੀਤਾ ਸੀ ਅਤੇ ਹੁਣ ਉਹ ਬਤੌਰ ਜਿਲਾ੍ਹ ਪੁਲਿਸ ਮੁੱਖੀ ਐਸ.ਏ.ਐਸ ਨਗਰ ਵਿਖੇ ਜਿਥੇ ਅਮਨ ਕਾਨੂੰਨ ਦੀ ਵਿਵਸਥਾ ਨੂੰ ਕਾਇਮ ਰੱਖਣ ਲਈ ਤਤਪਰ ਰਹਿੰਦੇ ਹਨ| ਉਥੇ ਉਹ ਲੋਕਾਂ ਦੀਆਂ ਦੁਖ ਤਕਲੀਫਾਂ ਹੱਲ ਕਰਨ ਨੂੰ  ਵੀ ਪਹਿਲ ਦਿੰਦੇ ਹਨ|

Leave a Reply

Your email address will not be published. Required fields are marked *