ਜਿਲ੍ਹਾ ਪੁਲੀਸ ਵੱਲੋਂ ਵੱਖ – ਵੱਖ ਥਾਵਾਂ ਤੋਂ ਨਸ਼ੀਲੇ ਪਦਾਰਥਾਂ ਸਮੇਤ ਦੋ ਔਰਤਾਂ ਅਤੇ ਦੋ ਮਰਦ ਗ੍ਰਿਫਤਾਰ

ਜਿਲ੍ਹਾ ਪੁਲੀਸ ਵੱਲੋਂ ਵੱਖ – ਵੱਖ ਥਾਵਾਂ ਤੋਂ ਨਸ਼ੀਲੇ ਪਦਾਰਥਾਂ ਸਮੇਤ ਦੋ ਔਰਤਾਂ ਅਤੇ ਦੋ ਮਰਦ ਗ੍ਰਿਫਤਾਰ
ਪੁਲੀਸ ਵਲੋਂ 160 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ
ਐਸ ਏ ਐਸ ਨਗਰ, 19 ਅਪ੍ਰੈਲ (ਸ. ਬ.) ਸੀ ਆਈ ਏ ਸਟਾਫ ਮੁਹਾਲੀ ਅਤੇ ਮੁਹਾਲੀ ਪੁਲੀਸ ਨੇ ਸਾਂਝੀ ਕਾਰਵਾਈ ਕਰਦਿਆਂ ਵੱਖ ਵੱਖ ਥਾਵਾਂ ਤੋਂ ਨਸ਼ੀਲੇ ਪਦਾਰਥਾਂ ਸਮੇਤ ਦੋ ਔਰਤਾਂ ਅਤੇ ਦੋ ਮਰਦਾਂ ਨੂੰ ਗ੍ਰਿਫਤਾਰ ਕੀਤਾ ਹੈ|
ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ ਐਸ ਪੀ ਕੁਲਦੀਪ ਸਿੰਘ ਚਾਹਲ ਨੇ ਦਸਿਆ ਕਿ ਸੀ ਆਈ ਏ ਸਟਾਫ ਮੁਹਾਲੀ ਦੇ ਇੰਚਾਰਜ ਅਤੁੱਲ ਸੋਨੀ ਦੀ ਅਗਵਾਈ ਹੇਠ ਏ ਐਸ ਆਈ ਬਲਜਿੰਦਰ ਸਿੰਘ ਥਾਣਾ ਫੇਜ 1     ਸਮੇਤ ਫੇਜ 6 ਵਿਚ ਲਾਈਟ ਚੌਂਕ     ਨੇੜੇ ਇਕ ਐਕਟਿਵਾ ਸਵਾਰ ਲੜਕੀ ਨੂੰ ਗ੍ਰਿਫਤਾਰ ਕਰਕੇ ਉਸ ਕੋਲੋਂ 10 ਗ੍ਰਾਮ ਹੈਰੋਈਨ ਬਰਾਮਦ ਕੀਤੀ ਹੈ| ਇਸ ਲੜਕੀ ਦੀ ਪਹਿਚਾਣ  ਹਰਕਮਲ ਕੌਰ ਵਸਨੀਕ ਚੰਡੀਗੜ੍ਹ ਵਜੋਂ ਹੋਈ ਹੈ| ਪੁਲੀਸ ਅਨੁਸਾਰ ਇਹ ਲੜਕੀ ਚੰਡੀਗੜ੍ਹ ਤੋਂ ਹੈਰੋਈਨ ਲਿਆ ਕੇ ਮੁਹਾਲੀ ਵਿਚ ਆਪਣੇ ਪੱਕੇ ਗਾਹਕਾਂ ਨੁੰ ਵੇਚ ਦਿੰਦੀ ਸੀ ਅਤੇ ਪੁਲੀਸ ਦੇ ਕਾਬੂ ਆ ਗਈ| ਪੁਲੀਸ ਨੇ  ਇਸ ਸਬੰਧੀ ਐਨ ਡੀ ਪੀ ਐਸ ਐਕਟ ਦੀ ਧਾਰਾ 21-61-85 ਅਧੀਨ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿਤੀ ਹੈ|
ਇਸੇ ਤਰਾਂ ਸੀ ਆਈ ਏ ਸਟਾਫ ਮੁਹਾਲੀ ਦੇ ਇੰਚਾਰਜ ਅਤੁੱਲ ਸੋਨੀ ਦੀ ਅਗਵਾਈ ਵਿਚ ਐਸ ਆਈ ਕੈਲਾਸ ਬਹਾਦਰ ਥਾਣਾ ਮੁੱਲਾਂਪੁਰ ਗਰੀਬਦਾਸ ਸਮੇਤ ਪੁਲੀਸ ਪਾਰਟੀ ਨੇ ਇਕ ਕਾਰ ਨੰਬਰ ਸੀ ਐਚ 01 ਏ ਜੀ 9278 ਉਪਰ ਜਾ ਰਹੇ ਤਰਨਜੀਤ ਸਿੰਘ ਵਸਨੀਕ ਸਲਾਮਤਪੁਰਾ ਨੂੰ ਕਾਬੂ ਕਰਕੇ ਉਸਤੋਂ 100 ਗ੍ਰਾਮ ਨਸ਼ੀਲਾ ਪਦਾਰਥ ਬਰਾਮਦ ਕੀਤਾ| ਪੁਲੀਸ ਨੇ ਇਸ ਸਬੰਧੀ ਐਨ ਡੀ ਪੀ ਐਸ ਐਕਟ ਦੀ ਧਾਰਾ 19-4-17 ਅਧੀਨ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿਤੀ ਹੈ| ਪੁਲੀਸ ਅਨੁਸਾਰ ਇਹ ਵਿਅਕਤੀ ਆਪਣੇ ਪੱਕੇ ਗਾਹਕਾਂ ਨੂੰ ਇਹ ਨਸ਼ੀਲਾ ਪਦਾਰਥ ਸਪਲਾਈ ਕਰਨ ਜਾ ਰਿਹਾ ਸੀ|
ਇਸੇ ਤਰਾਂ ਸੀ ਆਈ ਏ ਸਟਾਫ ਮੁਹਾਲੀ ਅਤੇ ਨਯਾ ਗਾਓ  ਪੁਲੀਸ ਨੇ ਸਾਂਝੀ ਕਾਰਵਾਈ ਕਰਦਿਆਂ ਨਯਾ ਗਾਓਂ ਤੋਂ ਮੋਨਿਕਾ ਵਸਨੀਕ ਆਦਰਸ ਨਗਰ ਨਯਾ ਗਾਓਂ ਅਤੇ ਪ੍ਰਵੀਨ ਕੁਮਾਰ ਵਸਨੀਕ ਸੈਕਟਰ 23 ਸੀ ਚੰਡੀਗੜ੍ਹ ਨੁੰ ਕਾਬੂ ਕਰਕੇ ਉਹਨਾਂ ਤੋਂ  150 ਗ੍ਰਾਮ ਨਸ਼ੀਲਾ ਪਦਾਰਥ ਬਰਾਮਦ ਕੀਤਾ ਹੈ| ਪੁਲੀਸ ਨੇ ਇਸ ਸਬੰਧੀ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿਤੀ ਹੈ|

Leave a Reply

Your email address will not be published. Required fields are marked *