ਜਿਲ੍ਹਾ ਪ੍ਰਸ਼ਾਸਨਿਕ ਦਫਤਰ ਨੇੜੇ ਸੀਵਰੇਜ ਬੰਦ ਹੋਣ ਕਾਰਨ ਫੈਲੀ ਬਦਬੂ ਤੋਂ ਲੋਕ ਪ੍ਰੇਸ਼ਾਨ

ਐਸ. ਏ. ਐਸ ਨਗਰ, 10 ਅਗਸਤ (ਸ.ਬ.) ਮੁਹਾਲੀ ਦੇ ਜਿਲ੍ਹਾ ਪ੍ਰਸ਼ਾਸਨ ਦਫਤਰ ਅਤੇ ਜਿਲ੍ਹਾ ਕਚਹਿਰੀਆਂ ਦੇ ਨੇੜੇ ਕਈ ਦਿਨਾਂ ਤੋਂ ਸੀਵਰੇਜ਼ ਬੰਦ ਹੋਣ ਕਾਰਨ ਸਭ ਪਾਸੇ ਬਦਬੂ ਫੈਲੀ ਹੋਈ ਹੈ ਪਰ ਪ੍ਰਸ਼ਾਸਨ ਨੇ ਅੱਜ ਤੱਕ ਇਸ ਨੂੰ ਠੀਕ ਕਰਵਾਉਣ ਬਾਰੇ ਨਹੀਂ ਸੋਚਿਆ| ਹਾਲਾਤ ਇਹ ਹਨ ਕਿ ਦੋਹਾਂ ਕੰਪਲੈਕਸਾਂ ਦੇ ਨੇੜਿਓਂ ਲੰਘਣਾ ਵੀ ਮੁਸ਼ਕਿਲ ਹੋ ਗਿਆ ਹੈ| ਗੰਦੇ ਪਾਣੀ ਦੀ ਬਦਬੂ ਨਾਲ ਵਕੀਲਾਂ, ਟਾਈਪਿਸਟਾਂ ਅਤੇ ਉਨ੍ਹਾਂ ਕੋਲ ਕੰਮ ਕਰਵਾਉਣ ਲਈ ਆਉਣ ਵਾਲੀ ਆਮ ਜਨਤਾ ਨੂੰ ਮਜਬੂਰੀ ਵਿੱਚ ਉਥੇ ਹੀ ਬੈਠ ਕੇ ਕੰਮ ਕਰਨਾ/ਕਰਵਾਉਣਾ ਪੈਂਦਾ ਹੈ| ਜਿਲ੍ਹਾ ਪ੍ਰਸ਼ਾਸਨ ਮੱਛਰ ਤੋਂ ਫੈਲਣ ਵਾਲੀਆਂ ਬਿਮਾਰੀਆਂ ਮਲੇਰੀਆਂ ਅਤੇ ਡੇਂਗੂ ਨੂੰ ਖਤਮ ਕਰਨ ਲਈ ਪੱਬਾ-ਭਾਰ ਹੈ ਪਰ ਪ੍ਰਸ਼ਾਸਨ ਅਧਿਕਾਰੀ ਇਸ ਗੰਦਲੇ ਪਾਣੀ, ਬਦਬੂ ਅਤੇ ਮੱਛਰਾਂ ਤੋਂ ਬੇ-ਖਬਰ ਹਨ|
ਇੱਥੇ ਕੰਮ ਕਰਵਾਉਣ ਲਈ ਆਉਣ ਵਾਲੇ ਲੋਕਾਂ ਦੀ ਮੰਗ ਹੈ ਕਿ ਪ੍ਰਸ਼ਾਸਨ ਜਲਦੀ ਇਸ ਬੰਦ ਪਏ ਸੀਵਰੇਜ ਨੂੰ ਠੀਕ ਕਰਵਾਏ| ਇਸੇ ਦੌਰਾਨ ਉਥੇ ਹਾਜਰ ਵਕੀਲਾਂ ਅਤੇ ਟਾਇਪਿਸਟਾਂ ਨੇ ਵੀ ਮੰਨਿਆ ਕਿ ਇੱਥੇ ਬੈਠ ਕੇ ਕੰਮ ਕਰਨਾ ਮੁਸ਼ਕਿਲ ਹੈ|

Leave a Reply

Your email address will not be published. Required fields are marked *