ਜਿਲ੍ਹਾ ਪ੍ਰਸ਼ਾਸ਼ਨ ਚਲਾਏਗਾ ਗੈਰ ਲਾਇਸੰਸਸ਼ੁਦਾ ਅਤੇ ਗੈਰ-ਕਾਨੂੰਨੀ ਟਰੈਵਲ ਏਜੰਟਾਂ ਦੀ ਪਛਾਣ ਲਈ ਵਿਸ਼ੇਸ਼ ਮੁਹਿੰਮ : ਡਿਪਟੀ ਕਮਿਸ਼ਨਰ


ਐਸ.ਏ.ਐਸ. ਨਗਰ, 23 ਅਕਤੂਬਰ (ਸ.ਬ.) ਜਿਲ੍ਹੇ ਵਿੱਚ ਗੈਰ ਲਾਇਸੰਸਸ਼ੁਦਾ ਅਤੇ ਗੈਰ-ਕਾਨੂੰਨੀ ਟਰੈਵਲ ਏਜੰਟਾਂਵਲੋਂ ਆਮ ਲੋਕਾਂ ਨਾਲ ਠੱਗੀ ਦੀਆਂ ਲਗਾਤਾਰ ਵੱਧਦੀਆਂ ਸ਼ਿਕਾਇਤਾਂ ਦੇ ਦੌਰਾਨ ਜਿਲ੍ਹਾ ਪ੍ਰਸ਼ਾਸ਼ਨ ਵਲੋਂ ਗੈਰ ਲਾਇਸੰਸਸ਼ੁਦਾ ਅਤੇ ਗੈਰ-ਕਾਨੂੰਨੀ ਟਰੈਵਲ ਏਜੰਟਾਂ ਦੀ ਪਛਾਣ ਕਰਨ ਲਈ ਪ੍ਰਸ਼ਾਸ਼ਨ ਵਲੋਂ ਇੱਕ            ਵਿਸ਼ੇਸ਼ ਮੁਹਿੰਮ ਚਲਾਊਣ ਦਾ ਫਸਲਾ ਕੀਤਾ ਗਿਆ ਹੈ| ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਦੱਸਿਆ ਕਿ ਇਸ ਮੁਹਿੰਮ ਦੇ ਤਹਿਤ ਜ਼ਿਲ੍ਹੇ ਦੇ ਸਾਰੇ ਐਸ. ਡੀ. ਐਮ. ਅਤੇ ਖੇਤਰ ਦੇ ਡੀ.ਐਸ.ਪੀ. ਆਪੋ ਆਪਣੇ ਖੇਤਰਾਂ ਵਿੰਚ ਕੰਮ ਕਰ ਰਹੇ ਸਾਰੇ ਟ੍ਰੈਵਲ ਏਜੰਟਾਂ ਦੀ ਜਾਂਚ ਕਰਣਗੇ| ਉਨ੍ਹਾਂ ਦੱਸਿਆ ਕਿ ਟਰੈਵਲ ਕੰਨਸਲਟੈਂਸੀ/ ਏਜੰਸੀਆਂ ਵਿਰੁੱਧ ਪ੍ਰਾਪਤ ਹੋਈਆਂ ਸਾਰੀਆਂ ਸ਼ਿਕਾਇਤਾਂ ਨੂੰ ਸਖ਼ਤੀ ਨਾਲ ਨਜਿੱਠਿਆ ਜਾਵੇਗਾ ਅਤੇ ਕਾਨੂੰਨ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ| 
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਨਾਗਰਿਕਾਂ ਨਾਲ ਧੋਖਾਧੜੀ ਕਰਨ ਵਾਲੇ ਲਾਇਸੰਸਸ਼ੁਦਾ ਅਤੇ ਗੈਰ ਲਾਇਸੰਸਸ਼ੁਦਾ ਟਰੈਵਲ ਏਜੰਟਾਂ ਦੇ ਖਿਲਾਫ ਪ੍ਰਾਪਤ ਹੋਈਆਂ ਸ਼ਿਕਾਇਤਾਂ ਦੇ ਮੱਦੇਨਜ਼ਰ ਸਬ-ਡਵੀਜ਼ਨਲ ਪੱਧਰ ਤੇ ਕਮੇਟੀਆਂ ਪਹਿਲਾਂ ਹੀ ਗਠਿਤ ਕੀਤੀਆਂ ਗਈਆਂ ਹਨ| ਇਨ੍ਹਾਂ               ਕਮੇਟੀਆਂ ਵਿੱਚ ਸਬ ਡਵੀਜ਼ਨ ਮੈਜਿਸਟਰੇਟ, ਖਰੜ/ਮੁਹਾਲੀ/                    ਡੇਰਾਬਸੀ, ਸਬ ਡਵੀਜ਼ਨ ਦੇ ਡਿਪਟੀ ਸੁਪਰਡੰਟ ਆਫ਼ ਪੁਲੀਸ, ਸਹਾਇਕ ਕਮਿਸ਼ਨਰ, ਐਮ.ਸੀ., ਮੁਹਾਲੀ (ਮੁਹਾਲੀ ਸਬ ਡਿਵੀਜ਼ਨ ਦੇ ਮਾਮਲੇ ਵਿੱਚ), ਸਬੰਧਤ ਐਮ.ਸੀ ਦੇ ਈ.ਓ. ਅਤੇ ਸਬੰਧਿਤ ਸਬ ਡਵੀਜ਼ਨ ਦੇ ਲੇਬਰ ਇੰਸਪੈਕਟਰ ਸ਼ਾਮਲ ਹਨ|
ਉਹਨਾਂ ਦੱਸਿਆ ਕਿ ਇਹਨਾਂ            ਕਮੇਟੀਆਂ ਨੂੰ ਹਿਦਾਇਤ ਕੀਤੀ ਗਈ ਹੈ ਕਿ ਅੰਤਰ-ਏਜੰਸੀ ਤਾਲਮੇਲ ਜ਼ਰੀਏ ਸ਼ਿਕਾਇਤਾਂ ਦਾ ਜਲਦ ਨਿਪਟਾਰਾ ਕੀਤਾ ਜਾਵੇ| ਸ੍ਰੀ ਦਿਆਲਨ ਨੇ ਦੱਸਿਆ ਕਿ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ ਐਂਡ ਰੂਲਜ਼, 2014 ਤਹਿਤ ਗ਼ਲਤ ਕੰਮ ਕਰਨ ਵਾਲਿਆਂ ਵਿਰੁੱਧ ਕਮੇਟੀ ਦੀ ਸਲਾਹ ਤੇ ਨਿਰਧਾਰਤ ਅਪਰਾਧਿਕ ਕਾਰਵਾਈ ਆਰੰਭੀ ਜਾਵੇਗੀ| ਅਪਰਾਧੀ ਪਾਏ ਜਾਣ ਤੇ ਜ਼ੁਰਮਾਨਾ ਅਤੇ ਘੱਟੋ-ਘੱਟ ਤਿੰਨ ਸਾਲ ਦੀ ਮਿਆਦ ਲਈ ਕੈਦ ਹੋਵੇਗੀ| ਉਹਨਾਂ ਦੱਸਿਆ ਕਿ ਐਕਟ/ਨਿਯਮਾਂ ਦੀਆਂ ਧਾਰਾਵਾਂ ਅਨੁਸਾਰ ਕੈਦ ਸੱਤ ਸਾਲ ਤੱਕ ਵਧਾਈ ਜਾ ਸਕਦੀ ਹੈ ਅਤੇ ਪੰਜ ਲੱਖ ਰੁਪਏ ਤੱਕ ਜ਼ੁਰਮਾਨਾ ਲਗਾਇਆ ਜਾ ਸਕਦਾ ਹੈ|
ਜ਼ਿਰਕਯੋਗ ਹੈ ਪੰਜਾਬ ਟਰੈਵਲ ਪ੍ਰੋਫੈਸ਼ਨਲਜ਼ ਰੈਗੂਲੇਸ਼ਨ ਐਕਟ ਐਂਡ ਰੂਲਜ਼, 2014 ਸੂਬੇ ਵਿਚ ਮਨੁੱਖੀ ਤਸਕਰੀ ਸਮੇਤ ਗੈਰ-ਕਾਨੂੰਨੀ ਅਤੇ ਧੋਖਾਧੜੀ ਸਬੰਧੀ ਗਤੀਵਿਧੀਆਂ ਦੀ ਜਾਂਚ ਅਤੇ ਰੋਕਥਾਮ ਲਈ ਟਰੈਵਲ ਏਜੰਟਾਂ ਦੀਆਂ ਗਤੀਵਿਧੀਆਂ ਨੂੰ ਨਿਯਮਿਤ ਕਰਨ ਦੀ ਵਿਵਸਥਾ ਕਰਦਾ ਹੈ| ਇਸ ਐਕਟ ਤਹਿਤ ਡਿਪਟੀ ਕਮਿਸ਼ਨਰ ਦਫ਼ਤਰ ਕੋਲ ਯੋਗ ਬਿਨੈਕਾਰਾਂ ਨੂੰ ਟਰੈਵਲ ਏਜੰਟ ਵਜੋਂ ਲਾਇਸੰਸ ਜਾਰੀ ਕਰਨ ਦਾ ਅਧਿਕਾਰ ਹੈ| ਇਸ ਅਨੁਸਾਰ ਡੀ.ਸੀ. ਦਫ਼ਤਰ ਵੱਲੋਂ ਯੋਗ ਬਿਨੈਕਾਰਾਂ ਨੂੰ ਲਾਇਸੰਸ ਜਾਰੀ ਕੀਤੇ ਗਏ ਹਨ ਅਤੇ ਰਜਿਸਟਰਡ ਲਾਇਸੰਸਾਂ ਦੀ ਇੱਕ ਸੂਚੀ ਜ਼ਿਲ੍ਹਾ ਵੈਬਸਾਈਟ ਤੇ ਅਪਲੋਡ ਕੀਤੀ ਗਈ ਹੈ| 

Leave a Reply

Your email address will not be published. Required fields are marked *