ਜਿਲ੍ਹਾ ਪੱਧਰੀ ਬਾਲੀਵਾਲ ਕੁੜੀਆਂ ਦੇ ਮੁਕਾਬਲੇ ਕਰਵਾਏ

ਜਿਲ੍ਹਾ ਪੱਧਰੀ ਬਾਲੀਵਾਲ ਕੁੜੀਆਂ ਦੇ ਮੁਕਾਬਲੇ ਕਰਵਾਏ
ਅੰਡਰ-14, 17 ਵਿੱਚ ਸੋਹਾਣਾ ਜੋਨ ਅਤੇ ਅੰਡਰ-19 ਵਿੱਚ ਮਾਤਾ ਸਾਹਿਬ ਕੌਰ ਸਕੂਲ ਜੇਤੂ
ਐਸ. ਏ. ਐਸ. ਨਗਰ 15 ਸਤੰਬਰ (ਸ.ਬ.) ਇਥੋਂ ਦੇ ਫੇਜ਼-3ਬੀ-1 ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਬਾਲੀਬਾਲ ਕੁੜੀਆਂ ਅਤੇ ਮੁੰਡਿਆਂ ਦੇ ਜਿਲ੍ਹਾ ਪੱਧਰੀ ਮੁਕਾਬਲੇ ਕਰਵਾਏ ਗਏ| ਇਸ ਦੌਰਾਨ ਪਿਛਲੇ ਮਹੀਨੇ ਬਾਲੀਵਾਲ ਦੀਆਂ ਕੁੜੀਆਂ ਅਤੇ ਮੁੰਡਿਆਂ ਦੇ ਜੋਨ-2 ਦੇ ਅੰਡਰ-14, ਅੰਡਰ-17 ਅਤੇ ਅੰਡਰ-19 ਦੇ ਮੁਕਾਬਲਿਆਂ ਵਿਚ ਜੇਤੂ ਰਹੀਆਂ ਟੀਮਾਂ ਦੇ ਜਿਲ੍ਹਾ ਪੱਧਰੀ ਮੁਕਾਬਲੇ ਕਰਵਾਏ ਗਏ|
ਇਸ ਬਾਰੇ ਜਾਣਕਾਰੀ ਦਿੰਦਿਆਂ ਬਾਲੀਬਾਲ ਦੇ ਕੋਚ ਮੈਡਮ ਵੰਦਨਾ ਚੌਹਾਨ ਨੇ ਦੱਸਿਆ ਕਿ ਜਿਲ੍ਹਾ ਪੱਧਰੀ ਮੁਕਾਬਲਿਆਂ ਵਿੱਚ ਸੋਹਾਣਾ ਜੋਨ ਦੀਆਂ ਬਾਲੀਵਾਲ ਦੀਆਂ ਕੁੜੀਆਂ ਅੰਡਰ-14 ਦਾ ਮੁਕਾਬਲਾ ਝੰਜੇੜੀ ਸਕੂਲ ਨਾਲ ਹੋਇਆ, ਜਿਸ ਵਿੱਚ ਸੋਹਾਣਾ ਜੋਨ ਦੀਆਂ ਕੁੜੀਆਂ ਨੇ ਬਾਜ਼ੀ ਮਾਰੀ| ਇਸੇ ਤਰ੍ਹਾਂ ਸੋਹਾਣਾ ਜੋਨ ਅੰਡਰ-17 ਦੀਆਂ ਬਾਲੀਵਾਲ ਦੀਆਂ ਕੁੜੀਆਂ, ਮਾਤਾ ਸਾਹਿਬ ਕੌਰ ਪਬਲਿਕ ਸਕੂਲ ਨੂੰ ਹਰਾਕੇ ਜੇਤੂ ਰਹੀਆਂ| ਇਸ ਤੋਂ ਇਲਾਵਾ ਅੰਡਰ-19 ਵਿੱਚ ਸੋਹਾਣਾ ਜੋਨ ਦੀਆਂ ਕੁੜੀਆਂ ਦਾ ਮੁਕਾਬਲਾ ਮਾਤਾ ਸਾਹਿਬ ਕੌਰ ਸਕੂਲ ਨਾਲ ਹੋਇਆ, ਜਿਸ ਵਿਚ ਮਾਤਾ ਸਾਹਿਬ ਕੌਰ ਪਬਲਿਕ ਸਕੂਲ ਦੀਆਂ ਕੁੜੀਆਂ ਨੇ ਬਾਜ਼ੀ ਮਾਰੀ| ਉਹਨਾਂ ਦੱਸਿਆ ਕਿ ਸੋਹਾਣਾ ਜੋਨ ਵਿਚ ਕੁੜੀਆਂ ਨੂੰ ਟ੍ਰੇਨਿੰਗ ਦੇਣ ਵਿੱਚ ਸੰਦੀਪ ਸ਼ਰਮਾ ਦਾ ਵੀ ਵਿਸ਼ੇਸ਼ ਯੋਗਦਾਨ ਰਿਹਾ|

Leave a Reply

Your email address will not be published. Required fields are marked *