ਜਿਲ੍ਹਾ ਬਾਰ ਐਸੋਸੀਏਸ਼ਨ ਦੇ ਨੁਮਾਇੰਦਿਆਂ ਨੂੰ ਸਹੁੰ ਚੁਕਾਈ


ਐਸ ਏ ਐਸ ਨਗਰ, 12 ਨਵੰਬਰ (ਸ.ਬ.) ਜਿਲ੍ਹਾ ਬਾਰ ਐਸੋਸੀਏਸ਼ਨ ਮੁਹਾਲੀ ਦੇ ਨਵੇਂ ਚੁਣੇਂ ਗਏ               ਅਹੁਦੇਦਾਰਾਂ ਨੂੰ ਇਕ ਸਮਾਗਮ ਦੌਰਾਨ ਸੰਹੁ ਚੁਕਵਾਈ ਗਈ| ਸਹੁੰ ਚੁਕਾਉਣ ਦੀ ਰਸਮ ਰਿਟਰਨਿੰਗ ਆਫਿਸਰ ਦਵਿੰਦਰ ਕੁਮਾਰ ਵੱਤਸ ਨੇ ਅਦਾ ਕੀਤੀ| 
ਇਸ ਮੌਕੇ ਲਗਾਤਾਰ ਦੂਜੀ ਵਾਰ ਵੱਡੇ ਫਰਕ ਨਾਲ ਪ੍ਰਧਾਨ ਵਜਂਂੋ ਚੋਣ ਜਿੱਤਣ ਵਾਲੇ ਮਨਪ੍ਰੀਤ ਸਿੰਘ ਚਾਹਲ ਦੇ ਨਾਲ ਕੰਵਰ ਜੋਰਾਵਰ ਸਿੰਘ ਨੇ ਸੈਕਟਰੀ, ਕੁਲਦੀਪ ਸੁੰਘ ਰਠੌੜ ਨੇ ਉਪ ਪ੍ਰਧਾਨ, ਨੀਰੂ ਥਰੇਜਾ ਨੇ ਸੰਯੁਕਤ ਸਕੱਤਰ, ਗਗਨਦੀਪ ਸਿੰਘ ਥਿੰਡ ਨੇ ਖਜਾਨਚੀ ਅਤੇ ਜਤਿੰਦਰ ਜੋਸ਼ੀ ਨੇ ਲਾਇਬਰੇਰੀ ਇੰਚਾਰਜ ਵੱਜੋਂ ਸਹੁੰ ਚੁੱਕੀ|
ਇਸ ਮੌਕੇ ਐਸੋ. ਦੇ ਪ੍ਰਧਾਨ ਮਨਪ੍ਰੀਤ ਸਿੰਘ ਚਾਹਲ ਨੇ ਸਮੂਹ ਮੈਬਰਾਂ ਨੂੰ ਵਿਸ਼ਵਾਸ ਦਿਵਾਇਆ ਕਿ ਬਾਰ ਦੀ ਭਲਾਈ ਅਤੇ ਸਮੂਹ ਮੈਬਰਾਂ ਦੇ ਮਾਣ ਦੀ ਰਾਖੀ ਲਈ ਉਹ ਹਮੇਸ਼ਾ ਤਿਆਰ ਰਹਿਣਗੇ ਅਤੇ ਬਾਰ ਮੈਂਬਰਾਂ ਦੀਆਂ ਸਾਰੀਆਂ ਮੁਸ਼ਕਿਲਾਂ ਹੱਲ ਕਰਨ ਲਈ ਹਰ ਉਪਰਾਲਾ ਕਰਨਗੇ| ਉਨ੍ਹਾਂ ਕਿਹਾ ਕਿ ਜੱਜਾਂ ਅਤੇ ਵਕੀਲਾਂ ਦੇ ਸਬੰਧ ਸੁਖਾਵੇਂ ਬਣਾਉਣ ਲਈ ਕਦਮ ਚੱਕੇ ਜਾਣਗੇ| 
ਇਸ ਮੌਕੇ ਉਨਾਂ ਬਾਰ ਦੇ ਮਰਹੂਮ ਮੈਬਰਾਂ ਸ੍ਰੀ ਮੋਹਨ ਲਾਲ ਸੇਤੀਆ, ਅੰਸ਼ੁਮਨ ਸ਼ਰਮਾ ਅਤੇ ਰਜੀਵ ਵਰਮਾ ਨੂੰ ਯਾਦ ਕੀਤਾ ਗਿਆ ਅਤੇ ਇਕ ਮਿੰਟ ਦਾ ਮੌਨ ਧਾਰਨ ਕਰਕੇ ਉਨ੍ਹਾਂ ਨੂੰ ਸ਼ਰਧਾਂਜਲੀ ਦਿਤੀ ਗਈ|  ਇਸ ਮੌਕੇ ਪਿਛਲ਼ੀ ਕਮੇਟੀ ਦਾ ਸਾਰਾ ਰਿਕਾਰਡ ਨਵੀ ਚੁਣੀਂ ਬਾਡੀ ਦੇ ਸਪੁਰਦ ਕੀਤਾ ਗਿਆ | ਇਸ ਮੌਕੇ ਹੋਰਨਾਂ ਤੋਂ ਇਲਾਵਾ ਨਰਪਿੰਦਰ ਸਿੰਘ ਰੰਗੀ, ਰਜੇਸ਼ ਗੁਪਤਾ, ਨਵੀਨ ਸੈਣੀਂ, ਸਨੇਹਪ੍ਰੀਤ ਸਿੰਘ, ਹਰਜਿੰਦਰ ਸਿੰਘ ਬੈਦਵਾਣ, ਗੀਤਾਂਜਲੀ ਬਾਲੀ, ਸੰਜੀਵ ਮੈਣੀਂ, ਸੰਦੀਪ ਸਿੰਘ ਲੱਖਾ, ਬਲਜਿੰਦਰ ਸਿੰਘ ਸੈਣੀਂ, ਗੁਰਪ੍ਰੀਤ ਸਿੰਘ ਖੱਟੜਾ, ਸੁਸ਼ੀਲ ਅੱਤਰੀ, ਗਗਨਦੀਪ ਸਿੰਘ ਸੋਹਾਣਾਂ, ਤਪਿੰਦਰ ਸਿੰਘ ਬੈਂਸ, ਸਿਮਰਦੀਪ ਸਿੰਘ, ਹਰਬੰਤ ਸਿੰਘ, ਹਰਪ੍ਰੀਤ ਸਿੰਘ ਬਡਾਲੀ ਸਮੇਤ ਵੱਡੀ ਗਿਣਤੀ ਵਿੱਚ ਵਕੀਲ ਹਾਜਰ ਸਨ|

Leave a Reply

Your email address will not be published. Required fields are marked *