ਜਿਲ੍ਹਾ ਬਾਰ ਐਸੋਸੀਏਸ਼ਨ ਮੁਹਾਲੀ ਨੂੰ ਚੈਕ ਭੇਂਟ

ਐਸ.ਏ.ਐਸ.ਨਗਰ, 17 ਅਗਸਤ (ਸ.ਬ.) ਜਿਲ੍ਹਾ ਬਾਰ   ਐਸੋਸੀਏਸ਼ਨ ਮੁਹਾਲੀ ਵਿੱਚ ਹੋਏ ਇਕ ਸਮਾਗਮ ਦੌਰਾਨ ਬਾਰ ਕੌਂਸਲ ਪੰਜਾਬ ਅਤੇ ਹਰਿਆਣਾ ਵੱਲੋਂ ਬਾਰ ਐਸੋਸੀਏਸ਼ਨ ਮੁਹਾਲੀ ਦੇ ਪ੍ਰਧਾਨ ਮਨਪ੍ਰੀਤ ਸਿੰਘ ਚਾਹਲ ਨੂੰ 2 ਲੱਖ ਰੁਪਏ ਦੀ ਗ੍ਰਾਂਟ ਦਾ ਚੈੱਕ ਦਿੱਤਾ ਗਿਆ|
ਇਸ ਮੌਕੇ ਬਾਰ ਕੌਂਸਲ ਚੇਅਰਮੈਨ ਸ਼੍ਰੀ ਕਰਨਜੀਤ ਸਿੰਘ ਨੇ ਕਿਹਾ ਕਿ ਬਾਰ ਕੌਂਸਲ ਵੱਲੋਂ ਜਾਰੀ ਕੀਤੀ ਇਹ ਗ੍ਰਾਂਟ ਬਹੁਤ ਮਹੱਤਵਪੂਰਨ ਹੈ ਅਤੇ ਇਸ ਪੈਸੇ ਨੂੰ ਲਾਇਬ੍ਰੇਰੀ ਦੇ ਆਧੁਨੀਕਰਨ ਅਤੇ ਸਹੂਲਤੀਕਰਨ ਲਈ ਵਰਤਿਆ ਜਾਵੇਗਾ| 
ਬਾਰ ਕੌਂਸਲ ਮੈਂਬਰ ਬਲਜਿੰਦਰ ਸਿੰਘ ਸੈਣੀ ਨੇ ਦੱਸਿਆ ਕਿ ਬਾਰ ਕੌਂਸਲ ਦੀ ਇਹ ਗ੍ਰਾਂਟ ਕਾਫੀ ਸਮੇਂ ਤੋਂ ਲੰਬਿਤ ਚੱਲੀ ਆ ਰਹੀ ਸੀ ਜੋ ਕਿ ਹੁਣ ਜਾਰੀ ਹੋ ਗਈ ਹੈ| ਇਸ ਮੌਕੇ ਹੋਰਨਾਂ ਤੋਂ ਇਲਾਵਾ ਬਾਰ ਕੌਂਸਲ ਦੇ ਮੈਂਬਰ ਨਰਪਿੰਦਰ ਸਿੰਘ ਰੰਗੀ, ਦਵਿੰਦਰ ਕੁਮਾਰ ਵੱਤਸ, ਸੁਸ਼ੀਲ ਕੁਮਾਰ ਅੱਤਰੀ, ਹਰਜਿੰਦਰ ਸਿੰਘ ਬੈਦਵਾਨ, ਸਨੇਹਪ੍ਰੀਤ ਸਿੰਘ, ਗੁਰਵਿੰਦਰ ਸਿੰਘ ਸੋਹੀ, ਗੁਰਮੇਲ ਸਿੰਘ ਧਾਲੀਵਾਲ, ਗੀਤਾਂਜਲੀ ਬਾਲੀ, ਅਮਨਦੀਪ ਕੌਰ ਸੋਹੀ, ਸੰਦੀਪ ਸਿੰਘ ਲੱਖਾ, ਸੁਨੀਲ ਪਰਾਸ਼ਰ, ਸੰਜੀਵ ਮੈਣੀਂ, ਸੰਜੀਵ ਕੁਮਾਰ, ਅਮਰਜੀਤ ਰੁਪਾਲ, ਅਕਸ਼ ਚੇਤਲ, ਵਿਕਾਸ ਸ਼ਰਮਾ, ਸਿਮਰਨਦੀਪ ਸਿੰਘ, ਤਪਿੰਦਰ ਸਿੰਘ ਬੈਂਸ ਅਤੇ ਗੁਰਦੀਪ ਸਿੰਘ ਹਾਜਿਰ ਸਨ|

Leave a Reply

Your email address will not be published. Required fields are marked *