ਜਿਲ੍ਹਾ ਮੁਹਾਲੀ ਦੇ ਮੁਲਾਜਮਾਂ ਤੇ ਪੈਨਸ਼ਨਰਾਂ ਵੱਲੋਂ 30 ਜਨਵਰੀ ਨੂੰ ਅਰਥੀ ਫੂਕ ਮੁਜਾਹਰਾ ਕਰਨ ਦਾ ਐਲਾਨ

ਐਸ ਏ ਐਸ ਨਗਰ, 28 ਜਨਵਰੀ, (ਸ.ਬ.) ਪੰਜਾਬ-ਯੂਟੀ ਮੁਲਾਜਮ ਅਤੇ ਪੈਂਸ਼ਨਰਜ ਸੰਘਰਸ਼ ਕਮੇਟੀ ਦੇ ਬੈਨਰ ਹੇਠ ਪੰਜਾਬ ਦੇ ਮੁਲਾਜਮਾਂ ਅਤੇ ਪੈਨਸ਼ਨਰਾਂ ਵਲੋਂ ਕੈਪਟਨ ਸਰਕਾਰ ਵੱਲੋਂ ਦੋ ਸਾਲਾਂ ਤੋਂ ਲਗਾਤਾਰ ਵਾਇਦਾਖਿਲਾਫੀ ਤੋਂ ਬਾਅਦ ਪੰਜਾਬ ਦੇ ਛੇਵੇਂ ਤਨਖਾਹ ਕਮਿਸਨ ਦਾ ਸਮਾਂ 31 ਦਸੰਬਰ, 2019 ਤੱਕ ਵਧਾਉਣ ਦੇ ਫੈਸਲੇ ਦੇ ਵਿਰੁੱਧ 30 ਜਨਵਰੀ ਨੂੰ ਪੰਜਾਬ ਭਰ ਵਿੱਚ ਜਿਲ੍ਹਾ ਪੱਧਰ ਤੇ ਰੈਲੀਆਂ ਕਰਕੇ ਸੰਘਰਸ਼ ਕੀਤਾ ਜਾਵੇਗਾ|
ਮੁਲਾਜਮ ਆਗੂ ਸ. ਸੁਖਦੇਵ ਸਿੰਘ ਸੈਣੀ ਨੇ ਦੱਸਿਆ ਕਿ ਇਸ ਸੰਬੰਧੀ ਪੈਂਸ਼ਨਰਾਂ ਦੀ ਇੱਕ ਮੀਟਿੰਗ ਕਰਕੇ 30 ਜਨਵਰੀ ਦੀ ਰੈਲੀ ਦੀਆਂ ਤਿਆਰੀਆਂ ਬਾਰੇ ਵਿਚਾਰ ਕੀਤਾ ਗਿਆ ਅਤੇ ਫੈਸਲਾ ਕੀਤਾ ਗਿਆ ਕਿ 30 ਜਨਵਰੀ ਨੂੰ ਸਵੇਰੇ 11 ਵਜੇ ਜਿਲ੍ਹੇ ਦੇ ਮੁਲਾਜਮ ਅਤੇ ਪੈਂਸ਼ਨਰ ਪੁੱਡਾ ਭਵਨ ਦੇ ਨਜਦੀਕ ਇਕੱਤਰ ਹੋ ਕੇ ਰੈਲੀ ਕਰਕੇ ਪੰਜਾਬ ਸਰਕਾਰ ਦੀ ਅਰਥੀ ਫੂਕਣਗੇ| ਇਸ ਮੌਕੇ ਡਾ. ਐਨ. ਕੇ. ਕਲਸੀ, ਮੋਹਨ ਸਿੰਘ ਵੀ ਮੌਜੂਦ ਸਨ|

Leave a Reply

Your email address will not be published. Required fields are marked *