ਜਿਲ੍ਹੇ ਦੀਆਂ ਮੰਡੀਆਂ ਵਿੱਚ ਹੁਣ ਤੱਕ 21700 ਮੀਟਰਿਕ ਟਨ ਦੀ ਕਣਕ ਦੀ ਖਰੀਦ ਕੀਤੀ ਗਈ : ਸਪਰਾ

ਐਸ.ਏ.ਐਸ ਨਗਰ, 12 ਅਪ੍ਰੈਲ (ਸ.ਬ.) ਸਾਹਿਬਜਾਦਾ ਅਜੀਤ ਸਿੰਘ ਨਗਰ ਜਿਲ੍ਹੇ ਦੀਆਂ ਮੰਡੀਆਂ ਵਿੱਚ ਹੁਣ ਤੱਕ 21860 ਮੀਟਰਿਕ ਟਨ ਕਣਕ ਦੀ ਆਮਦ ਹੋਈ ਹੈ| ਜਿਸ ਵਿੱਚੋਂ 21700 ਮੀਟਰਿਕ ਟਨ ਕਣਕ ਦੀ ਖਰੀਦ ਕਰ ਲਈ ਗਈ ਹੈ|  ਇਸ ਗੱਲ ਦੀ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰੀਮਤੀ ਗੁਰਪ੍ਰੀਤ ਕੌਰ ਸਪਰਾ ਨੇ ਦਿੰਦਿਆਂ ਦੱਸਿਆ ਕਿ ਜਿਲ੍ਹੇ ਵਿੱਚ ਇਸ ਸਾਲ ਇਸ ਸ਼ੀਜਨ ਦੌਰਾਨ 1 ਲੱਖ  15 ਹਜਾਰ 348 ਮੀਟਰਿਕ ਟਨ ਕਣਕ ਪੁੱਜਣ ਦੀ ਆਸ ਹੈ|
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜਿਲ੍ਹੇ ਦੀਆਂ ਮੰਡੀਆਂ ਵਿੱਚ ਕਿਸ਼ਾਨਾਂ ਦੀ ਪੁੱਜੀ ਕਣਕ ਦਾ ਦਾਣਾ ਦਾਣਾ ਖਰੀਦਿਆ ਜਾਵੇਗਾ ਤੇ ਮੰਡੀਆਂ ਵਿੱਚ ਕਿਸ਼ਾਨਾਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ| ਉਨ੍ਹਾਂ ਇਸ ਮੌਕੇ ਜਿਲ੍ਹੇ ਦੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਮੰਡੀਆਂ ਵਿੱਚ ਸੁੱਕੀ ਕਣਕ ਦੀ ਵੇਚਣ ਲਈ ਲੈ ਕੇ ਆਉਣ ਤਾਂ ਜੋ ਮੰਡੀ ਵਿੱਚ ਪੁੱਜੀ ਕਣਕ ਨੂੰ ਤੁਰੰਤ ਖਰੀਦਿਆ ਜਾ ਸਕੇ| ਉਨ੍ਹਾਂ ਕਿਸ਼ਾਨਾਂ ਨੂੰ ਇਹ ਵੀ ਅਪੀਲ ਕੀਤੀ ਕਿ ਜਿਲ੍ਹੇ ਵਿੱਚ ਕੰਬਾਇਨਾਂ ਰਾਹੀਂ ਰਾਤ 07-00 ਵਜੇ ਤੋਂ ਲੈ ਕੇ ਸਵੇਰੇ 08-00 ਵਜੇ ਤੱਕ ਕਣਕ ਦੀ ਕਟਾਈ ਦੀ ਮਨਾਹੀ ਕੀਤੀ ਗਈ ਹੈ| ਇਸ ਲਈ ਕਿਸਾਨ ਇਸ ਸਮੇਂ ਵਿੱਚ ਕੰਬਾਇਨਾਂ ਤੋਂ ਕਟਾਈ ਨਾ ਕਰਵਾਉਣ ਕਿਉਕਿ ਰਾਤ ਵੇਲੇ ਕੰਬਾਇਨ ਰਾਹੀਂ ਕਟਾਈ ਜਾਣ ਵਾਲੀ ਕਣਕ ਵਿੱਚ ਨਮੀ ਵੱਧ ਹੁੰਦੀ ਹੈ ਜਿਸ ਕਰਕੇ ਖਰੀਦ ਏਂਜੰਸੀਆਂ ਮੰਡੀ ਵਿੱਚ ਪੁੱਜੀ ਕਣਕ ਦੀ  ਖਰੀਦ ਤੋਂ ਅਸਮਰਥ ਹੁੰਦੀਆਂ ਹਨ| ਉਨ੍ਹਾਂ ਕਿਸ਼ਾਨਾਂ ਨੂੰ ਕਣਕ ਦੀ ਕਟਾਈ ਤੋਂ ਬਾਅਦ ਕਣਕ ਦੀ ਨਾੜ ਨੂੰ ਵਾਤਾਵਰਣ ਦੀ ਸਵੱਛਤਾ ਲਈ ਅੱਗ ਨਾ ਲਗਾਉਣ ਦੀ ਅਪੀਲ ਵੀ ਕੀਤੀ|
ਸ੍ਰੀਮਤੀ ਸਪਰਾ ਨੇ ਦੱਸਿਆ ਕਿ ਜਿਲ੍ਹੇ ਦੀਆਂ ਮੰਡੀਆਂ ਵਿੱਚੋਂ ਸਰਕਾਰੀ ਖਰੀਦ ਏਜੰਸੀ ਪਨਗਰੇਨ ਨੇ ਹੁਣ ਤੱਕ 4849ਮੀਟਰਿਕ ਟਨ, ਮਾਰਕਫੈਡ ਨੇ 4720 ਮੀਟਰਿਕ ਟਨ, ਪਨਸਪ ਨੇ 2615 ਮੀਟਰਿਕ ਟਨ, ਪੰਜਾਬ ਸਟੇਟ ਵੇਅਰ ਕਾਰਪੋਰੇਸ਼ਨ ਨੇ 2650 ਮੀਟਰਿਕ ਟਨ, ਪੰਜਾਬ ਐਗਰੋ ਨੇ 1689 ਮੀਟਰਿਕ ਟਨ, ਐਫ.ਸੀ. ਆਈ. ਨੇ 4561 ਮੀਟਰਿਕ ਟਨ ਕਣਕ ਦੀ ਖਰੀਦ ਕੀਤੀ ਜਦਕਿ ਵਪਾਰਿਆਂ ਵਲੋਂ 616 ਮੀਟਰਿਕ ਟਨ ਕਣਕ ਦੀ ਖਰੀਦ ਕੀਤੀ ਗਈ| ਉਨ੍ਹਾਂ ਦੱਸਿਆ ਕਿ ਕਿਸਾਨਾਂ ਨੂੰ 9 ਕਰੋੜ 86 ਲੱਖ ਦੀ ਅਦਾਇਗੀ ਕੀਤੀ ਜਾ ਚੁੱਕੀ ਹੈ ਅਤੇ ਬਾਕੀ ਰਹਿੰਦੀ ਅਦਾਇਗੀ ਨੂੰ ਵੀ ਤੁਰੰਤ ਜਾਰੀ ਕਰਨ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ| ਉਨ੍ਹਾਂ ਇਸ ਮੌਕੇ ਦੱਸਿਆ ਕਿ ਖਰੀਦ             ਏਜੰਸੀਆਂ ਨੂੰ ਕਿਸਾਨਾਂ ਦੀ ਮੰਡੀ ਵਿੱਚ ਪੁੱਜਣ ਵਾਲੀ ਸੁੱਕੀ ਕਣਕ ਨੂੰ ਤੁਰੰਤ ਖਰੀਦਣ ਦੀਆਂ ਹਦਾਇਤਾਂ ਵੀ ਜਾਰੀ ਕੀਤੀਆਂ ਗਈਆਂ ਹਨ ਤਾਂ ਜੋ ਕਿਸਾਨਾਂ ਨੂੰ ਮੰਡੀ ਵਿੱਚ ਖੱਜਲ ਖੁਆਰ ਨਾ ਹੋਣਾ ਪਵੇ ਇਸ ਤੋਂ ਇਲਾਵਾ ਕਣਕ ਦੀ ਲਿਫਟਿੰਗ ਵੀ ਨਾਲੋ-ਨਾਲ ਕਰਨ ਲਈ ਆਖਿਆ ਗਿਆ ਹੈ ਤਾਂ ਜੋ ਕਣਕ ਲਈ ਮੰਡੀਆਂ ਵਿੱਚ ਥਾਂ ਘਾਟ ਨਾ ਆਵੇ| ਉਨ੍ਹਾਂ ਦੱਸਿਆ ਕਿ ਜਿਲ੍ਹੇ ਵਿੱਚ ਖਰੜ, ਦਾਊਮਾਜਰਾ, ਭਾਗੋਮਾਜਰਾ, ਕੁਰਾਲੀ, ਖਿਜਰਾਬਾਦ, ਡੇਰਾਬਸੀ, ਲਾਲੜੂ, ਤਸਿਬੰਲੀ, ਸਮਗੌਲੀ, ਜੜੌਤ , ਬਨੂੜ ਵਿਖੇ ਕਣਕ ਦੀ ਖਰੀਦ ਕੀਤੀ ਜਾ ਰਹੀ ਹੈ ਜਦੋਂਕਿ  ਸਨੇਟਾ ਵਿਖੇ ਮੰਡੀ ਵਿੱਚ ਕਣਕ ਦੀ ਆਮਦ ਨਹੀਂ ਹੋਈ|

Leave a Reply

Your email address will not be published. Required fields are marked *