ਜਿਲ੍ਹੇ ਵਿੱਚ ਕਿਸਾਨਾਂ ਨੂੰ ਕਣਕ ਦੀ 133 ਕਰੋੜ 37 ਲੱਖ  ਰੁਪਏ ਦੀ ਅਦਾਇਗੀ ਕੀਤੀ : ਸਪਰਾ

ਐਸ.ਏ.ਐਸ ਨਗਰ, 28 ਅਪ੍ਰੈਲ (ਸ.ਬ.) ਸਾਹਿਬਜਾਦਾ ਅਜੀਤ ਸਿੰਘ ਨਗਰ ਜਿਲ੍ਹੇ  ਦੇ  ਕਿਸਾਨਾਂ ਨੂੰ  ਹੁਣ ਤੱਕ ਕਣਕ ਦੀ 133 ਕਰੋੜ 37 ਲੱਖ ਰੁਪਏ ਦੀ ਅਦਾਇਗੀ ਕੀਤੀ ਜਾ ਚੁੱਕੀ ਹੈ ਅਤੇ ਬਕਾਇਆ 20 ਕਰੋੜ 21 ਲੱਖ ਰੁਪਏ ਦੀ ਅਦਾਇਗੀ ਨੂੰ ਤੁਰੰਤ ਕਰਨ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ| ਇਸ ਗੱਲ ਦੀ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰੀਮਤੀ ਗੁਰਪ੍ਰੀਤ ਕੌਰ ਸਪਰਾ ਨੇ ਦਿੰਦਿਆਂ ਦੱਸਿਆ ਕਿ ਖਰੀਦ ਏਜੰਸੀਆਂ ਨੂੰ ਸਖਤ ਹਦਾਇਤਾਂ ਦਿੱਤੀਆਂ ਗਈਆ ਹਨ ਕਿ ਉਹ ਕਣਕ ਦੀ ਖਰੀਦ ਵਿੱਚ ਕਿਸੇ ਕਿਸਮ ਦੀ ਢਿੱਲ ਮੱਠ ਨਾ ਦਿਖਾਉਣ ਅਤੇ ਕਿਸਾਨਾਂ ਦੀ ਮੰਡੀਆਂ ਵਿੱਚ ਪੁੱਜੀ ਕਣਕ ਦਾ ਦਾਣਾ-ਦਾਣਾ ਖਰੀਦਣ ਨੂੰ ਯਕੀਨੀ ਬਣਾਉਣ|
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜਿਲ੍ਹੇ ਦੀਆਂ ਮੰਡੀਆਂ ਖਰੜ, ਦਾਊਮਾਜਰਾ, ਭਾਗੋਮਾਜਰਾ, ਕੁਰਾਲੀ, ਖਿਜਰਾਬਾਦ, ਡੇਰਾਬਸੀ, ਲਾਲੜੂ, ਤਸਿੰਬਲੀ, ਸਮਗੌਲੀ, ਜੜੌਤ ਅਤੇ ਬਨੂੜ ਮੰਡੀ ਵਿੱਚ ਕਿਸ਼ਾਨਾਂ ਦੀ ਹੁਣ ਤੱਕ 01ਲੱਖ 06 ਹਜਾਰ 377 ਮੀਟਰਿਕ ਟਨ ਪੁੱਜੀ ਕਣਕ ਵਿਚੋ 01ਲੱਖ 06 ਹਜਾਰ 347 ਮੀਟਰਿਕ ਟਨ ਕਣਕ ਦੀ ਖਰੀਦ ਕੀਤੀ ਜਾ ਚੁੱਕੀ ਹੈ| ਸ੍ਰੀਮਤੀ ਸਪਰਾ ਨੇ ਦੱਸਿਆ ਕਿ ਸਰਕਾਰੀ ਖਰੀਦ ਏਂਜੰਸੀ ਪਨਗਰੇਨ ਵੱਲੋਂ ਹੁਣ ਤੱਕ 23 ਹਜਾਰ 66 ਮੀਟਰਿਕ ਟਨ ਕਣਕ, ਮਾਰਕਫੈਡ ਵੱਲੋ 14 ਹਜਾਰ 599 ਮੀਟਰਿਕ ਟਨ, ਪਨਸ਼ਪ ਵੱਲੋਂ 22 ਹਜਾਰ 541 ਮੀਟਰਿਕ ਟਨ, ਪੰਜਾਬ ਸਟੇਟ ਵੇਅਰ ਕਾਰਪੋਰੇਸਨ ਵੱਲੋ 13 ਹਜਾਰ 640 ਮੀਟਰਿਕ ਟਨ, ਪੰਜਾਬ ਐਗਰੋ ਵੱਲੋਂ 12 ਹਜਾਰ 341 ਮੀਟਰਿਕ ਟਨ, ਐਫ.ਸੀ.ਆਈ. ਵੱਲੋਂ 18 ਹਜਾਰ 329 ਮੀਟਰਿਕ ਟਨ ਅਤੇ ਵਪਾਰੀਆਂ ਵੱਲੋਂ 11 ਹਜਾਰ 831ਮੀਟਰਿਕ ਟਨ ਕਣਕ ਦੀ ਖਰੀਦ ਕੀਤੀ ਗਈ ਹੈ| ਉਨ੍ਹਾਂ ਦੱਸਿਆ ਕਿ ਪਨਗਰੇਨ ਵੱਲੋਂ ਕਿਸਾਨਾਂ ਨੂੰ 36 ਕਰੋੜ 52 ਲੱਖ ਰੁਪਏ, ਦੀ ਅਦਾਇਗੀ ਅਤੇ ਮਾਰਕਫੈਡ ਵੱਲੋਂ 20 ਕਰੋੜ 07 ਲੱਖ, ਪਨਸਪ ਵੱਲੋਂ 18 ਕਰੋੜ 93 ਲੱਖ, ਪੰਜਾਬ ਸਟੇਟ ਵੇਅਰ ਕਾਰਪੋਰੇਸ਼ਨ ਵੱਲੋਂ 22 ਕਰੋੜ 12 ਲੱਖ,  ਪੰਜਾਬ ਐਗਰੋ ਵੱਲੋ 19 ਕਰੋੜ 26 ਲੱਖ ਅਤੇ ਐਫ.ਸੀ.ਆਈ. ਵੱਲੋ 15 ਕਰੋੜ  84 ਲੱਖ ਰੁਪਏ ਦੀ ਅਦਾਇਗੀ ਕੀਤੀ ਗਈ ਹੈ|  ਉਨ੍ਹਾਂ ਦੱਸਿਆ ਕਿ ਸਰਕਾਰੀ ਖਰੀਦ ਏਜੰਸੀਆਂ ਵੱਲੋਂ ਹੁਣ ਤੱਕ ਕੇਂਦਰੀ ਪੂਲ ਲਈ 84 ਹਜਾਰ 115 ਮੀਟਰਿਕ ਟਨ ਅਤੇ ਸਟੇਟ ਪੂਲ ਲਈ 22 ਹਜਾਰ 232 ਮੀÎਟਰਿਕ ਟਨ ਕਣਕ ਦੀ ਖਰੀਦ ਕੀਤੀ ਗਈ ਹੈ|
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜਿਲ੍ਹੇ ਦੀਆਂ ਮੰਡੀਆਂ ਵਿੱਚ 77 ਹਜਾਰ 779 ਮੀਟਰਿਕ ਟਨ ਕਣਕ ਦੀ ਲੀਫਟਿੰਗ ਕੀਤੀ ਜਾ ਚੁੱਕੀ ਹੈ ਅਤੇ ਸਰਕਾਰੀ ਖਰੀਦ ਏਜਸੰੀਆਂ ਨੂੰ ਮੰਡੀਆਂ ਵਿੱਚ ਪਈ ਬਕਾਇਆ 16 ਹਜਾਰ 737 ਮੀਟਰਿਕ ਟਨ ਕਣਕ ਦੀ ਲੀਫਟਿੰਗ ਤੁਰੰਤ ਕਰਨ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ|

Leave a Reply

Your email address will not be published. Required fields are marked *