ਜਿੰਮਖਾਨਾ ਕਲੱਬ ਚੋਣਾਂ ਦਾ ਵੱਜਿਆ ਬਿਗਲ
ਪਟਿਆਲਾ, 24 ਦਸੰਬਰ (ਬਿੰਦੂ ਸ਼ਰਮਾ) ਸ਼ਾਹੀ ਸ਼ਹਿਰ ਦੀ ਸ਼ਾਨ ਮੰਨੇ ਜਾਂਦੇ 2800 ਮੈਂਬਰਾਂ ਵਾਲੇ ਰਜਿੰਦਰਾ ਜਿੰਮਖਾਨਾ ਤੇ ਮਹਿੰਦਰਾ ਕਲੱਬ ਦੀਆਂ ਹੋਣ ਵਾਲੀਆਂ ਸਾਲਾਨਾ ਚੋਣਾਂ ਲਈ ਬਿਗਲ ਵੱਜ ਗਿਆ ਹੈ ਅਤੇ ਕਲੱਬ ਦੀ ਸਿਆਸਤ ਨੇ ਗਰਮੀ ਫੜ ਲਈ ਹੈ।
8 ਸਾਲ ਦੇ ਲੰਬੇ ਵਕਫੇ ਤੋਂ ਬਾਅਦ ਹੋ ਰਹੀਆਂ ਇਹਨਾਂ ਚੋਣਾਂ ਦੌਰਾਨ ਸਿਆਸੀ ਪਾਰਟੀਆਂ ਵਲੋਂ ਵੀ ਆਪੋ ਆਪਣੇ ਸਮਰਥਕ ਮੈਂਬਰਾਂ ਦੀ ਹਿਮਾਇਤ ਕਰਨ ਦੀ ਚਰਚਾ ਹੈ। ਕਲੱਬ ਦੇ ਪ੍ਰਧਾਨ ਅਤੇ ਕਾਰਜਕਾਰਨੀ ਦੇ ਹੋਰਨਾਂ ਅਹੁਦੇਦਾਰਾਂ ਅਤੇ ਮੈਂਬਰਾਂ ਦੀ ਇਸ ਚੋਣ ਲਈ ਮੈਦਾਨ ਭਖਣਾ ਸ਼ੁਰੂ ਹੋ ਗਿਆ ਹੈ।
ਇਸ ਵਾਰ ਕਲੱਬ ਦੀ ਨਵੀਂ ਕਾਰਜਕਾਰਨੀ ਲਈ ਦੋ ਧੜੇ ਆਹਮੋ ੋਸਾਮ੍ਹਣੇ ਹਨ। ਕੰਪਾਨੀ ਤੇ ਰਾਧੇ ਸ਼ਿਆਮ ਗੋਇਲ ਧੜੇ ਵਲੋਂ ਪ੍ਰਧਾਨਗੀ ਲਈ ਗੁਰਮੁਖ ਸਿੰਘ ਢਿੱਲੋਂ, ਮੀਤ ਪ੍ਰਧਾਨ ਦੇ ਅਹੁਦੇ ਲਈ ਵਿਕਾਸ ਪੁਰੀ, ਜਨਰਲ ਸਕੱਤਰ ਲਈ ਡਾ. ਹਰਦੀਪ ਸਿੰਘ ਮਾਨ, ਖ਼ਜ਼ਾਨਚੀ ਲਈ ਸਵਤੰਤਰ ਬਾਂਸਲ ਅਤੇ ਕਾਰਜਕਾਰੀ ਮੈਂਬਰਾਂ ਲਈ ਧੀਰਜ ਚਲਾਨਾ, ਐਡਵੋਕੇਟ ਬਲਜੀਤ ਸਿੰਘ ਜੋਸ਼ਨ, ਸੰਜੇ ਧਵਨ ਅਤੇ ਸੁਰੇਸ਼ ਕੁਮਾਰ ਨੂੰ ਚੋਣ ਪਿੜ ਵਿੱਚ ਉਤਾਰਿਆ ਗਿਆ ਹੈ। ਦੂਜੇ ਪਾਸੇ ਡਾ. ਜੇ.ਪੀ.ਐਸ. ਵਾਲੀਆ ਧੜੇ ਵਲੋਂ ਪ੍ਰਧਾਨਗੀ ਲਈ ਵਿਨੋਦ ਖੂੰਡੀਆਂ, ਮੀਤ ਪ੍ਰਧਾਨ ਲਈ ਇੰਜ . ਐਮ.ਐਮ. ਸਿਆਲ , ਜਨਰਲ ਸਕੱਤਰ ਲਈ ਸੀ. ਏ. ਅਮਰਿੰਦਰ ਪਾਬਲਾ, ਖ਼ਜ਼ਾਨਚੀ ਲਈ ਸੁਭਾਸ਼ ਗੁਪਤਾ ਅਤੇ ਕਾਰਜਕਾਰੀ ਮੈਂਬਰਾਂ ਲਈ ਡਾ. ਸੰਜੇ ਗੁਪਤਾ, ਡਾ. ਹਰਸਿਮਰਨ ਸਿੰਘ, ਐਡਵੋਕੇਟ ਸੁਮੇਸ਼ ਜੈਨ, ਇੰਜ. ਸੰਚਿਤ ਬਾਂਸਲ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ। ਕਲੱਬ ਦੇ ਸਾਬਕਾ ਸਕੱਤਰ ਹਰਪ੍ਰੀਤ ਸਿੰਘ ਸੰਧੂ ਨੇ ਦਸਿਆ ਕਿ 31ਦਸੰਬਰ ਨੂੰ ਵੋਟਾਂ ਪੈਣ ਦੀ ਤਰੀਕ ਰਖੀ ਗਈ ਹੈ ਤੇ ਵੋਟਾਂ ਦੀ ਗਿਣਤੀ 1 ਜਨਵਰੀ ਨੂੰ ਹੋਣੀ ਹੈ।