ਜਿੱਤ ਹਾਸਿਲ ਕਰਨ ਤੋਂ ਬਾਅਦ ਪਹਿਲ ਦੇ ਅਧਾਰ ਤੇ ਜਿਲ੍ਹਾ ਬਾਰ ਐਸੋਸੀਏਸ਼ਨ ਦੀਆਂ ਮੰਗਾਂ ਹੱਲ ਹੋਣਗੀਆਂ : ਕੈਪਟਨ ਸਿੱਧੂ

ਐਸ ਏ ਐਸ ਨਗਰ, 13 ਜਨਵਰੀ (ਸ.ਬ.) ਜ਼ਿਲ੍ਹਾ ਬਾਰ ਐਸੋਸੀਏਸ਼ਨ ਦੀਆਂ ਸਾਰੀਆਂ ਮੰਗਾਂ ਨੂੰ ਮੁਹਾਲੀ ਤੋਂ ਜਿੱਤ ਹਾਸਲ ਕਰਨ ਉਪਰੰਤ ਪਹਿਲ ਦੇ ਅਧਾਰ ‘ਤੇ ਹੱਲ ਕੀਤਾ ਜਾਵੇਗਾ, ਜਿਨ੍ਹਾਂ ਨੂੰ ਲੰਮੇਂ ਸਮੇਂ ਤੋਂ ਮੌਜੂਦਾ ਐਮਐਲਏ ਹੱਲ ਨਹੀਂ ਕਰਵਾ ਸਕਿਆ| ਇਹ ਗੱਲ ਮੁਹਾਲੀ ਵਿਧਾਨ ਸਭਾ ਖੇਤਰ ਤੋਂ ਅਕਾਲੀ-ਭਾਜਪਾ ਗਠਜੋੜ ਦੇ ਸਾਂਝੇ ਉਮੀਦਵਾਰ ਕੈਪਟਨ ਤੇਜਿੰਦਰ ਪਾਲ ਸਿੰਘ ਸਿੱਧੂ ਨੇ ਅੱਜ ਮੁਹਾਲੀ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਮੈਂਬਰਾਂ ਦੇ ਨਾਲ ਜ਼ਿਲ੍ਹਾ ਅਦਾਲਤ ਵਿੱਚ ਸਥਿਤ ਬਾਰ ਰੂਮ ਵਿੱਚ ਮੁਲਾਕਾਤ ਦੇ ਦੌਰਾਨ ਕਹੀ|
ਇਸ ਮੌਕੇ ਮੁਹਾਲੀ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਚੇਅਰਮੈਨ ਅਮਰਜੀਤ ਸਿੰਘ ਲੋਂਗੀਆ ਨੇ ਕਿਹਾ ਕਿ ਕੈਪਟਨ ਸਿੱਧੂ ਵੱਲੋਂ ਉਸ ਵੇਲੇ ਵੀ ਉਨ੍ਹਾਂ ਦਾ ਪੂਰਾ ਸਹਿਯੋਗ ਦਿੱਤਾ ਗਿਆ ਸੀ ਜਦੋਂ ਉਹ ਮੁਹਾਲੀ ਦੇ ਡੀਸੀ ਸਨ| ਉਨ੍ਹਾਂ ਕਿਹਾ ਕਿ ਕੋਰਟ ਕੰਪਲੈਕਸ ਬਣਾਉਣ ਵੇਲੇ ਕੀਤੇ ਗਏ ਐਗ੍ਰੀਮੈਂਟਾਂ ਨੂੰ ਦਵਾਉਣ ਲਈ ਉਨ੍ਹਾਂ ਅਹਿਮ ਭੂਮਿਕਾ ਨਿਭਾਈ ਹੈ| ਉਨ੍ਹਾਂ ਕਿਹਾ ਕਿ ਕੈਪਟਨ ਸਿੱਧੂ ਵੱਲੋਂ ਡੀਸੀ ਅਹੁਦੇ ਉੱਤੇ ਰਹਿ ਕੇ ਵੀ ਸਮਾਜ ਸੇਵਾ ਕਰਦੇ ਆਏ ਹਨ| ਉਨ੍ਹਾਂ ਕਿਹਾ ਕਿ ਕੈਪਟਨ ਸਿੱਧੂ ਦੇ ਵਧੀਆ ਕੰਮਾਂ ਨੂੰ ਦੇਖਦੇ ਹੋਏ ਖੇਤਰ ਦੇ ਲੋਕਾਂ ਨੇ ਉਨ੍ਹਾਂ ਨੂੰ ਸਹਿਯੋਗ ਦੇਣ ਦੀ ਨੇਕ ਸੋਚ ਬਣਾ ਲਈ ਹੈ| ਇਸ ਮੌਕੇ ਸੀਨੀਅਰ ਐਡਵੋਕੇਟ ਤਾਰਾ ਚੰਦ ਗੁਪਤਾ ਨੇ ਕੈਪਟਨ ਸਿੱਧੂ ਨੂੰ ਗੰਭੀਰ ਸਮੱਸਿਆ ਦੱਸਦੇ ਹੋਏ ਕਿਹਾ ਕਿ ਵਕੀਲਾਂ ਨੂੰ ਵੱਧੀਆ ਜੁਡੀਸ਼ੀਅਲ ਕੰਪਲੈਕਸ ਤਾਂ ਸਰਕਾਰ ਵੱਲੋਂ ਬਣਾ ਕੇ ਦਿੱਤਾ ਗਿਆ ਪਰ ਸਭ ਤੋਂ ਜਿਆਦਾ ਪਰੇਸ਼ਾਨੀ ਪਾਰਕਿੰਗ ਵਜੋਂ ਆ ਰਹੀ ਹੈ ਜਿਸ ਤੇ ਕੈਪਟਨ ਸਿੱਧੂ ਵੱਲੋਂ ਭਰੋਸਾ ਦਿੱਤਾ ਗਿਆ ਕਿ ਜੇਕਰ ਉਹ ਮੁਹਾਲੀ ਦੇ ਐਮਐਲਏ ਬਣਦੇ ਹਨ ਤਾਂ ਵਕੀਲਾਂ ਦੀ ਸਮੱਸਿਆਵਾਂ ਨੂੰ ਪਹਿਲ ਦੇ ਅਧਾਰ ‘ਤੇ ਹੱਲ ਕਰਵਾਉਣਗੇ|
ਕੈਪਟਨ ਸਿੱਧੂ ਨੇ ਬਾਰ ਰੂਮ ‘ਚ ਮੌਜੂਦ ਵਕੀਲਾਂ ਦੇ ਇੱਕਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਵਕੀਲਾਂ ‘ਤੇ ਐਡਮਿਨਿਸਟ੍ਰੇਸ਼ਨ ਦਾ ਤਾਲਮੇਲ ਕਾਫੀ ਗੂੜਾ ਹੁੰਦਾ ਹੈ ਅਤੇ ਜਦੋਂ ਉਹ ਡੀਸੀ ਸਨ ਤਾਂ ਵਕੀਲਾਂ ਦੇ ਕਈ ਡੈਲੀਕੇਟਸ ਉਨ੍ਹਾਂ ਕੋਲ ਆਉਂਦੇ ਰਹੇ ਹਨ ਜਿਸ ਕਰਕੇ ਉਹ ਉਨ੍ਹਾਂ ਦੀ ਸਮੱਸਿਆਵਾਂ ਬਾਰੇ ਕਾਫੀ ਕਰੀਬੀ ਨਾਲ ਜਾਣਕਾਰੀ ਹੈ| ਇਸ ਮੌਕੇ ‘ਤੇ ਸੀਨੀਅਰ ਵਕੀਲਾਂ ਤੋਂ ਇਲਾਵਾ ਕੋਰਟ ਕੰਪਲੈਕਸ ਦੇ ਵਕੀਲ ਭਾਰੀ ਗਿਣਤੀ ਵਿੱਚ ਮੌਜੂਦ ਸਨ|

Leave a Reply

Your email address will not be published. Required fields are marked *