ਜੀਂਦ ਦੇ ਵਿਧਾਇਕ ਹਰੀ ਚੰਦ ਮਿੱਢਾ ਦਾ ਦਿਹਾਂਤ

ਜੀਂਦ, 27 ਅਗਸਤ (ਸ.ਬ.) ਇੰਡੀਅਨ ਨੈਸ਼ਨਲ ਲੋਕ ਦਲ ਦੇ ਜੀਂਦ ਤੋਂ ਵਿਧਾਇਕ ਹਰੀ ਚੰਦ ਮਿੱਢਾ ਦਾ ਦਿੱਲੀ ਦੇ ਇਕ ਨਿੱਜੀ ਹਸਪਤਾਲ ਵਿੱਚ ਦਿਹਾਂਤ ਹੋ ਗਿਆ|
ਪਾਰਟੀ ਦੀ ਪ੍ਰਦੇਸ਼ ਇਕਾਈ ਦੇ ਪ੍ਰਧਾਨ ਅਸ਼ੋਕ ਅਰੋੜਾ ਨੇ ਦੱਸਿਆ ਕਿ 76 ਸਾਲਾ ਜੀਂਦ ਦੇ ਵਿਧਾਇਕ ਸ਼੍ਰੀ ਮਿੱਢਾ ਗੁਰਦੇ ਦੇ ਰੋਗ ਨਾਲ ਪੀੜਤ ਸਨ ਅਤੇ ਹਸਪਤਾਲ ਵਿੱਚ ਬੀਤੀ ਰਾਤ ਉਨ੍ਹਾਂ ਦਾ ਦਿਹਾਂਤ ਹੋ ਗਿਆ| ਉਨ੍ਹਾਂ ਦੱਸਿਆ ਕਿ ਗੁਰਦੇ ਦੀ ਬਿਮਾਰੀ ਕਾਰਨ ਸ਼੍ਰੀ ਮਿੱਢਾ ਪਿਛਲੇ ਕੁਝ ਦਿਨਾਂ ਤੋਂ ਦਿੱਲੀ ਦੇ ਇਕ ਨਿੱਜੀ ਹਸਪਤਾਲ ਵਿੱਚ ਭਰਤੀ ਸਨ| ਸ਼੍ਰੀ ਮਿੱਢਾ 1986 ਵਿੱਚ ਜੀਂਦ ਤੋਂ ਪਹਿਲੀ ਵਾਰ ਕੌਂਸਲਰ ਚੁਣੇ ਗਏ ਸਨ| ਉਹ 2009 ਤੋਂ 2014 ਵਿੱਚ ਲਗਾਤਾਰ ਦੋ ਵਾਰ ਜੀਂਦ ਤੋਂ ਵਿਧਾਇਕ ਚੁਣੇ ਗਏ ਸਨ| ਅਰੋੜਾ ਨੇ ਦੱਸਿਆ ਕਿ ਸ਼੍ਰੀ ਮਿੱਢਾ ਜੀਂਦ ਦੇ ਸਭ ਤੋਂ ਪੁਰਾਣੇ ਡਾਕਟਰਾਂ ਵਿੱਚੋਂ ਇਕ ਸਨ| ਇਨ੍ਹਾਂ ਦੇ ਅੰਤਿਮ ਸੰਸਕਾਰ ਵਿੱਚ ਮੁੱਖ ਮੰਤਰੀ ਮਨੋਹਰ ਲਾਲ ਖੱਟੜ, ਵਿੱਤ ਮੰਤਰੀ ਕੈਪਟਨ ਅਭਿਮਨਿਊ, ਇਨਸੋ ਪ੍ਰਧਾਨ ਦਿਗਵਿਜੈ ਚੌਟਾਲਾ, ਇਨੈਲੋ ਪ੍ਰਧਾਨ ਅਸ਼ੋਕ ਅਰੋੜਾ, ਸੋਫੀ ਦੇ ਵਿਧਾਇਕ ਜਸਵੀਰ ਦੇਸਵਾਲ, ਨਰਵਾਣਾ ਤੇ ਜੁਲਾਨਾ ਦੇ ਵਿਧਾਇਕ ਪ੍ਰਿਥਵੀ ਸਿੰਘ ਨੰਬਰਦਾਰ, ਪਰਮਿੰਦਰ ਸਿੰਘ ਢੁੱਲ ਤੋਂ ਇਲਾਵਾ ਕਈ ਸਿਆਸੀ ਸਮਾਜਿਕ ਅਤੇ ਧਾਰਮਿਕ ਸੰਸਥਾਵਾਂ ਦੇ ਪ੍ਰਤੀਨਿੱਧ ਤੇ ਹੋਰ ਲੋਕ ਸ਼ਾਮਲ ਹੋਏ|

Leave a Reply

Your email address will not be published. Required fields are marked *