ਜੀਓ ਫਾਈਬਰ ਵਾਲਿਆਂ ਨੇ ਸੰਨੀ ਇਨਕਲੇਵ ਵਿੱਚ ਤੋੜੀ ਬਿਜਲੀ ਦੀ ਅੰਡਰਗ੍ਰਾਉਂਡ ਕੇਬਲ ਮੁਰੰਮਤ ਦੇ ਕੰਮ ਕਾਰਨ ਚਾਰ ਦਿਨਾਂ ਲਈ ਪ੍ਰਭਾਵਿਤ ਰਹੇਗੀ ਬਿਜਲੀ ਸਪਲਾਈ


ਐਸ ਏ ਐਸ ਨਗਰ, 7 ਨਵੰਬਰ (ਸ.ਬ.) ਜੀਓ ਫਾਈਬਰ ਕੰਪਨੀ ਦੇ ਖੁਦਾਈ ਕਰਨ ਵਾਲੇ ਕਰਮਚੀਆਂ ਵਲੋਂ ਸਨੀ ਇਨਕਲੇਵ ਵਿੱਚ ਬਿਜਲੀ ਵਿਭਾਗ ਦੀ ਅੰਡਰਗ੍ਰਾਉਂਡ ਕੇਬਲ ਨੂੰ ਨੂਕਸਾਨ ਪਹੁੰਚਾਏ ਜਾਣ ਕਾਰਨ ਇਸ ਖੇਤਰ ਦੀ ਬਿਜਲੀ ਸਪਲਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਗਈ ਹੈ ਅਤੇ ਬਿਜਲੀ ਵਿਭਾਗ ਵਲੋਂ ਇਸਦੀ ਮੁਰੰਮਤ ਦਾ ਕੰਮ ਕੀਤਾ ਜਾ ਰਿਹਾ ਹੈ ਜਿਸਦੇ ਚਾਰ ਪੰਜ ਦਿਨ ਤਕ ਚਲਣ ਦੀ ਸੰਭਾਵਨਾ ਹੈ| 
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀ ਐਸ ਪੀ ਸੀ ਐਲ ਮੁਹਾਲੀ ਡੀ ਐਸ ਡਵੀਜਨ  ਦੇ ਅਡਿਸ਼ਨਲ ਸੁਪਰਡੈਂਟ ਇੰਜਨੀਅਰ ਨੇ ਦਸਿਆ ਕਿ ਇਸ             ਕੇਬਲ ਦੀ ਮੁਰੰਮਤ ਦਾ ਕੰਮ ਲਗਾਤਾਰ ਜਾਰੀ ਹੈ ਅਤੇ ਇਸ ਕਾਰਨ ਵਿਭਾਗ ਵਲੋਂ ਅਗਲੇ ਚਾਰ ਦਿਨਾਂ ਤਕ (8 ਨਵੰਬਰ ਤੋਂ 11 ਨਵੰਬਰ ਤਕ) ਸੰਨੀ ਇਨਕਲੇਵ ਸੈਕਟਰ 123,124,125, ਪਿੰਡ ਜੰਡਪੁਰ, ਫਤਹਿਉਲਾਪੁਰ, ਮਨਾਣਾ, ਝਾਮਪੁਰ, ਠਸਕਾ ਅਤੇ ਹੋਰ ਨੇੜਲੇ ਇਲਾਕਿਆਂ ਵਿੱਚ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤਕ ਬਿਜਲੀ ਸਪਲਾਈ ਬੰਦ ਰਹੇਗੀ|

Leave a Reply

Your email address will not be published. Required fields are marked *